ਨਵੀਂ ਦਿੱਲੀ— ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਵਿਸ਼ਵ ਕੱਪ ਵਿਚ ਪੁਰਾਣੇ ਵਿਰੋਧੀ ਭਾਰਤ ਹੱਥੋਂ ਮਿਲੀ ਹਾਰ ਤੋਂ ਚਿੰਤਤ ਨਹੀਂ ਹੈ ਅਤੇ ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਐਤਵਾਰ ਨੂੰ ਚੰਗੇ ਪ੍ਰਦਰਸ਼ਨ ਦਾ ਭਰੋਸਾ ਹੈ। ਪਾਕਿਸਤਾਨ ਨੂੰ ਭਾਰਤ ਹੱਥੋਂ 89 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਕਾਫੀ ਆਲੋਚਨਾਵਾਂ ਝੱਲਣੀਆਂ ਪੈ ਰਹੀਆਂ ਹਨ। ਸਰਫਰਾਜ਼ ਨੇ ਕਿਹਾ ਕਿ ਉਹ ਪਹਿਲੀ ਵਾਰ ਵਿਸ਼ਵ ਕੱਪ 'ਚ ਭਾਰਤ ਹੱਥੋਂ ਨਹੀਂ ਹਾਰੇ ਹਨ ਤੇ ਇਹ ਸਭ ਚਲਦਾ ਹੈ। ਉਨ੍ਹਾਂ ਨੇ ਆਈ. ਸੀ. ਸੀ. ਵੈੱਬਸਾਈਟ 'ਤੇ ਕਿਹਾ, ''ਭਾਰਤ ਵਿਰੁੱਧ ਮੈਚ ਤੋਂ ਬਾਅਦ ਤੋਂ ਵੀ ਸਭ ਕੁਝ ਠੀਕ ਹੈ।'' ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਹਾਰ ਗਏ ਹਾਂ ਪਰ ਅਸੀਂ ਵਿਸ਼ਵ ਕੱਪ 'ਚ ਪਹਿਲੀ ਬਾਰ ਭਾਰਤ ਤੋਂ ਨਹੀਂ ਹਾਰੇ। ਇਹ ਸਭ ਚੱਲਦਾ ਹੈ। ਉਮੀਦ ਹੈ ਕਿ ਅਸੀਂ ਵਾਪਸੀ ਕਰਾਂਗੇ। ਭਾਰਤ ਤੋਂ ਹਾਰਨ ਦੇ ਇਕ ਹਫਤੇ ਬਾਅਦ ਪਾਕਿਸਤਾਨੀ ਟੀਮ ਇਹ ਮੈਚ ਖੇਡੇਗੀ। ਸਰਫਰਾਜ਼ ਨੇ ਕਿਹਾ ਕਿ ਭਾਰਤ ਤੋਂ ਮਿਲੀ ਹਾਰ ਸਾਡੇ ਲਈ ਕਠਿਨ ਸੀ ਪਰ ਮੈਚ ਤੋਂ ਬਾਅਦ ਅਸੀਂ ਆਪਣੇ ਖਿਡਾਰੀਆਂ ਨੂੰ ਦੋ ਦਿਨ ਦਾ ਆਰਾਮ ਦਿੱਤਾ। ਉਸ ਤੋਂ ਬਾਅਦ ਬਾਅਦ ਸਖਤ ਮਿਹਨਤ ਕਰ ਰਹੇ ਹਾਂ ਤੇ ਨਾਲ ਹੀ ਚੀਮ ਦਾ ਮਨੋਬਲ ਬਹੁਤ ਉੱਚਾ ਹੋਵੇਗਾ।
CWC 2019 : ਉਮੀਦਾਂ ਬਰਕਰਾਰ ਰੱਖਣ ਉਤਰਨਗੇ ਦੱ. ਅਫਰੀਕਾ ਤੇ ਪਾਕਿਸਤਾਨ
NEXT STORY