ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਵਿਸ਼ਵ ਕੱਪ 2019 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ 'ਤੇ ਸੰਕਟ ਦੇ ਬੱਦਲ ਛਾਏ ਹੋਏ ਹਨ ਅਤੇ ਇਹ ਸੰਕਟ ਵਧਦਾ ਹੀ ਜਾ ਰਿਹਾ ਹੈ। ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਦੇਸ਼ 'ਚ ਪਾਕਿਸਤਾਨ ਦੇ ਖਿਲਾਫ ਗੁੱਸਾ ਹੈ ਅਤੇ ਇਹ ਖਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਭਾਰਤ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਨਾਲ ਖੇਡਣ ਤੋਂ ਮਨ੍ਹਾ ਕਰ ਸਕਦਾ ਹੈ।

ਇਨ੍ਹਾਂ ਅਟਕਲਾਂ ਦੇ ਵਿਚਾਲੇ ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਖਿਲਾਫ ਵਿਸ਼ਵ ਕੱਪ 'ਚ ਭਾਰਤ ਖੇਡੇਗਾ ਜਾਂ ਨਹੀਂ, ਇਸ ਨੂੰ ਲੈ ਕੇ ਆਖਰੀ ਫੈਸਲਾ ਸਰਕਾਰ ਕਰੇਗੀ ਅਤੇ ਭਾਰਤ ਦੇ ਇਸ ਫੈਸਲੇ 'ਚ ਆਈ.ਸੀ.ਸੀ. ਕੁਝ ਨਹੀਂ ਕਰ ਸਕਦੀ। ਜੇਕਰ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਅਸੀਂ ਪਾਕਿ ਦੇ ਖਿਲਾਫ ਨਹੀਂ ਖੇਡਣਾ ਹੈ ਤਾਂ ਇਹ ਪੱਕਾ ਹੈ ਕਿ ਅਸੀਂ ਨਹੀਂ ਖੇਡਾਂਗੇ। ਵਿਸ਼ਵ ਕੱਪ ਦੀ ਸ਼ੁਰੂਆਤ 30 ਮਈ ਤੋਂ ਇੰਗਲੈਂਡ 'ਚ ਹੋ ਰਹੀ ਹੈ ਅਤੇ ਭਾਰਤ ਨੂੰ ਪਾਕਿਸਤਾਨ ਦੇ ਨਾਲ ਓਲਡ ਟ੍ਰੇਫਰਡ ਦੇ ਮੈਦਾਨ 'ਤੇ 16 ਜੂਨ ਨੂੰ ਮੈਚ ਖੇਡਣਾ ਹੈ। ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਕਿਹਾ ਕਿ ਸਾਨੂੰ ਇਹ ਪਤਾ ਹੈ ਕਿ ਜੇਕਰ ਭਾਰਤ ਖੇਡਣ ਤੋਂ ਮਨ੍ਹਾ ਕਰਦਾ ਹੈ ਤਾਂ ਪਾਕਿਸਤਾਨ ਨੂੰ ਵਾਕਓਵਰ ਨਾਲ ਅੰਕ ਮਿਲ ਜਾਣਗੇ ਅਤੇ ਇਹੋ ਸਥਿਤੀ ਫਾਈਨਲ ਮੈਚ 'ਚ ਪੈਦਾ ਹੁੰਦੀ ਹੈ ਅਤੇ ਭਾਰਤ ਬਿਨਾ ਖੇਡੇ ਹੀ ਹਾਰ ਜਾਵੇਗਾ। ਬੀ.ਸੀ.ਸੀ.ਆਈ. ਨੇ ਇਸ ਮਾਮਲੇ 'ਤੇ ਅਜੇ ਤਕ ਆਈ.ਸੀ.ਸੀ. ਨਾਲ ਕੋਈ ਗੱਲ ਨਹੀਂ ਕੀਤੀ ਹੈ।
ਈਸਟ ਬੰਗਾਲ ਐੱਫ.ਸੀ. ਦੀ ਸ਼੍ਰੀਨਗਰ 'ਚ ਹੋਣ ਵਾਲੇ ਮੈਚ ਨੂੰ ਟਾਲਣ ਦੀ ਮੰਗ
NEXT STORY