ਨਵੀਂ ਦਿੱਲੀ, (ਭਾਸ਼ਾ)–ਭਾਰਤ ਨੇ ਆਗਾਮੀ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ‘ਏ’ ਟੀਮ ਦੇ ਨਾਲ ਤਿੰਨ ਦਿਨਾ ਮੈਚ ਰੱਦ ਕਰ ਦਿੱਤਾ ਹੈ ਕਿਉਂਕਿ ਟੀਮ ਮੈਨੇਜਮੈਂਟ ਨੈੱਟ ਅਭਿਆਸ ’ਤੇ ਫੋਕਸ ਕਰਨਾ ਚਾਹੁੰਦੀ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ 22 ਨਵੰਬਰ ਤੋਂ ਪਰਥ ਵਿਚ ਸ਼ੁਰੂ ਹੋਵੇਗਾ। ਭਾਰਤੀ ਟੀਮ 15 ਤੋਂ 17 ਨਵੰਬਰ ਵਿਚਾਲੇ ਪਰਥ ਵਿਚ ਰਿਤੂਰਾਜ ਗਾਇਕਵਾੜ ਦੀ ਕਪਤਾਨੀ ਵਾਲੀ ਭਾਰਤ-ਏ ਟੀਮ ਨਾਲ ਅਭਿਆਸ ਮੈਚ ਖੇਡਣ ਵਾਲੀ ਸੀ। ਭਾਰਤ-ਏ ਟੀਮ ਫਿਲਹਾਲ ਗੈਰ-ਅਧਿਕਾਰਤ ਟੈਸਟ ਲੜੀ ਲਈ ਆਸਟ੍ਰੇਲੀਆ ਵਿਚ ਹੈ। ਪਤਾ ਲੱਗਾ ਹੈ ਕਿ ਮੁੱਖ ਕੋਚ ਗੌਤਮ ਗੰਭੀਰ ਤੇ ਕੁਝ ਸੀਨੀਅਰ ਖਿਡਾਰੀ ਨੈੱਟ ’ਤੇ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ।
ਅਗਰਤਲਾ ਹੋ ਸਕਦੈ ਅਗਲੇ ਸਾਲ ਕੇ. ਕੇ. ਆਰ. ਦਾ ਨਵਾਂ ਘਰੇਲੂ ਮੈਦਾਨ
NEXT STORY