ਯਾਂਗੂਨ/ਮਿਆਮਾਰ (ਭਾਸ਼ਾ)– ਭਾਰਤ ਨੇ ਐਤਵਾਰ ਨੂੰ ਇੱਥੇ ਆਪਣੇ ਆਖਰੀ ਗਰੁੱਪ-ਡੀ ਕੁਆਲੀਫਾਇੰਗ ਮੈਚ ਵਿਚ ਮਿਆਂਮਾਰ ਨੂੰ 1-0 ਨਾਲ ਹਰਾ ਕੇ ਦੋ ਦਹਾਕਿਆਂ ਵਿਚ ਪਹਿਲੀ ਵਾਰ ਏ. ਐੱਫ. ਸੀ. ਅੰਡਰ-20 ਮਹਿਲਾ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਪੂਜਾ ਨੇ ਥੁਵੁੰਨਾ ਸਟੇਡੀਅਮ ਵਿਚ 27ਵੇਂ ਮਿੰਟ ਵਿਚ ਫੈਸਲਾਕੁੰਨ ਗੋਲ ਕੀਤਾ, ਜਿਸ ਨਾਲ ਭਾਰਤ 7 ਅੰਕਾਂ ਨਾਲ ਗਰੁੱਪ-ਡੀ ਵਿਚ ਚੋਟੀ ’ਤੇ ਰਿਹਾ ਤੇ ਥਾਈਲੈਂਡ ਵਿਚ 2026 ਵਿਚ ਹੋਣ ਵਾਲੇ ਮੁੱਖ ਟੂਰਨਾਮੈਂਟ ਵਿਚ ਜਗ੍ਹਾ ਬਣਾ ਲਈ।
ਪਹਿਲੇ ਹਾਫ ਵਿਚ ਭਾਰਤ ਦਾ ਦਬਦਬਾ ਰਿਹਾ ਜਦਕਿ ਦੂਜੇ ਹਾਫ ਵਿਚ ਮਿਆਂਮਾਰ ਨੇ ਬਿਹਤਰ ਖੇਡ ਦਿਖਾਈ ਪਰ ਮੇਜ਼ਬਾਨ ਟੀਮ ਭਾਰਤ ਨੂੰ ਜਿੱਤ ਦਰਜ ਕਰ ਤੋਂ ਰੋਕ ਨਹੀਂ ਸਕੀ। ਭਾਰਤ ਨੇ 2006 ਤੋਂ ਬਾਅਦ ਪਹਿਲੀ ਵਾਰ ਕੁਆਲੀਫਿਕੇਸ਼ਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਨੇ ਪਿਛਲੇ ਮਹੀਨੇ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ-2026 ਲਈ ਵੀ ਕੁਆਲੀਫਾਈ ਕੀਤਾ ਸੀ।
ਰੋਹਿਤ, ਕੋਹਲੀ ਵਨਡੇ 'ਚ ਸ਼ਾਨਦਾਰ, ਜਦੋਂ ਤੱਕ ਚੰਗਾ ਕਰ ਰਹੇ ਹਨ ਉਦੋਂ ਤੱਕ ਖੇਡਣਾ ਚਾਹੀਦੈ : ਗਾਂਗੁਲੀ
NEXT STORY