ਅਲੂਰ— 10ਵੇਂ ਨੰਬਰ ਦੇ ਬੱਲੇਬਾਜ਼ ਆਵੇਸ਼ ਖਾਨ ਦੀ 7 ਛੱਕਿਆਂ ਨਾਲ ਸਜੀ 64 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਇੰਡੀਆ ਰੈੱਡ ਨੇ ਇੰਡੀਆ ਗ੍ਰੀਨ ਵਿਰੁੱਧ ਡਰਾਅ ਖਤਮ ਹੋਏ ਮੁਕਾਬਲੇ ਵਿਚ ਇਕ ਦੌੜ ਦੀ ਬੜ੍ਹਤ ਲੈ ਲਈ ਤੇ ਤਿੰਨ ਅੰਕ ਹਾਸਲ ਕਰ ਕੇ ਦਲੀਪ ਟਰਾਫੀ ਦੇ ਫਾਈਨਲ ਵਿਚ ਸਥਾਨ ਬਣਾ ਲਿਆ। ਦਲੀਪ ਟਰਾਫੀ ਦਾ ਫਾਈਨਲ ਹੁਣ ਇੰਡੀਆ ਰੈੱਡ ਤੇ ਇੰਡੀਆ ਗ੍ਰੀਨ ਵਿਚਾਲੇ ਖੇਡਿਆ ਜਾਵੇਗਾ। ਇੰਡੀਆ ਰੈੱਡ ਦੇ ਕੁਲ 6 ਅੰਕ ਰਹੇ, ਜਦਕਿ ਇੰਡੀਆ ਗ੍ਰੀਨ ਤੇ ਇੰਡੀਆ ਬਲਿਊ ਦੇ 2-2 ਅੰਕ ਰਹੇ ਪਰ ਇੰਡੀਆ ਗ੍ਰੀਨ ਨੇ ਬਿਹਤਰ ਨੈੱਟ ਰਨ ਰੇਟ ਦੇ ਆਧਾਰ ’ਤੇ ਫਾਈਨਲ ਵਿਚ ਜਗ੍ਹਾ ਬਣਾ ਲਈ। ਫਾਈਨਲ 4 ਤੋਂ 8 ਸਤੰਬਰ ਤਕ ਖੇਡਿਆ ਜਾਵੇਗਾ।
ਇੰਡੀਆ ਗ੍ਰੀਨ ਨੇ ਆਪਣੀ ਪਹਿਲੀ ਪਾਰੀ ਵਿਚ 440 ਦੌੜਾਂ ਬਣਾਈਆਂ ਸਨ। ਇੰਡੀਆ ਰੈੱਡ ਨੇ ਕੱਲ ਦੀਆਂ 9 ਵਿਕਟਾਂ ’ਤੇ 404 ਦੌੜਾਂ ਤੋਂ ਅੱਗੇ ਖੇਡਦੇ ਹੋਏ ਸ਼ੁਰੂ ਕੀਤਾ ਤੇ ਉਸ ਦੀ ਪਾਰੀ 441 ਦੌੜਾਂ ’ਤੇ ਖਤਮ ਹੋਈ, ਜਿਸ ਨਾਲ ਉਸ ਨੂੰ ਇਕ ਦੌੜ ਦੀ ਮਹੱਤਵਪੂਰਨ ਬੜ੍ਹਤ ਮਿਲ ਗਈ।
ਭਾਰਤ ਵਿਰੁੱਧ ਖਰਾਬ ਬੱਲੇਬਾਜ਼ੀ ਤੋਂ ਨਿਰਾਸ਼ ਵਿੰਡੀਜ਼ ਦੇ ਕੋਚ ਰੀਫਰ
NEXT STORY