ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਟਾਰ ਆਲਰਾਊਂਡਰ ਕਰੁਣਾਲ ਪੰਡਯਾ ਨੇ ਖੁਲਾਸਾ ਕੀਤਾ ਹੈ ਕਿ ਇਸ ਸੀਜ਼ਨ ਵਿੱਚ ਟੀਮ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਸਥਿਰਤਾ ਅਤੇ ਠਹਿਰਾਅ ਆਇਆ ਹੈ। ਪੰਡਆ ਅਨੁਸਾਰ, ਇਸ ਸਾਲ ਖਿਡਾਰੀਆਂ ਨੂੰ ਆਪਣੀ ਭੂਮਿਕਾ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ, ਜਿਸ ਦਾ ਫਾਇਦਾ ਮੈਦਾਨ 'ਤੇ ਦੇਖਣ ਨੂੰ ਮਿਲ ਰਿਹਾ ਹੈ।
2025 ਦੇ ਖਿਤਾਬੀ ਜੇਤੂ ਅਤੇ ਕਰੁਣਾਲ ਦਾ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ RCB ਨੇ 18 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ 2025 ਵਿੱਚ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਿਆ ਸੀ। ਪੰਜਾਬ ਕਿੰਗਜ਼ ਵਿਰੁੱਧ ਖੇਡੇ ਗਏ ਉਸ ਫਾਈਨਲ ਮੈਚ ਵਿੱਚ ਕਰੁਣਾਲ ਪਾਂਡਿਆ 'ਪਲੇਅਰ ਆਫ ਦਿ ਮੈਚ' ਰਹੇ ਸਨ, ਜਿੱਥੇ ਉਨ੍ਹਾਂ ਨੇ 4 ਓਵਰਾਂ ਵਿੱਚ ਸਿਰਫ਼ 17 ਰਨ ਦੇ ਕੇ 2 ਮਹੱਤਵਪੂਰਨ ਵਿਕਟਾਂ ਲਈਆਂ ਸਨ। ਉਸ ਰੋਮਾਂਚਕ ਮੁਕਾਬਲੇ ਵਿੱਚ RCB ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਖਿਡਾਰੀਆਂ ਦੀ ਆਪਸੀ ਸਮਝ ਵਿੱਚ ਸੁਧਾਰ
ਕਰੁਣਾਲ ਨੇ ਟੀਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲ ਟੀਮ ਨਵੀਂ ਸੀ ਅਤੇ ਸਾਰੇ ਇੱਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਸ ਸਾਲ ਸਥਿਤੀ ਵੱਖਰੀ ਹੈ; ਹੁਣ ਸਾਰੇ ਖਿਡਾਰੀਆਂ ਨੂੰ ਇੱਕ-ਦੂਜੇ ਦੀ ਤਾਕਤ ਅਤੇ ਕਮਜ਼ੋਰੀ ਬਾਰੇ ਪੂਰੀ ਜਾਣਕਾਰੀ ਹੈ। ਪਾਂਡਿਆ ਨੇ ਅੱਗੇ ਕਿਹਾ ਕਿ ਉਹ ਵੱਡੇ ਮੌਕਿਆਂ 'ਤੇ ਖੇਡਣਾ ਪਸੰਦ ਕਰਦੇ ਹਨ ਅਤੇ ਦਬਾਅ ਵਾਲੇ ਹਾਲਾਤਾਂ ਵਿੱਚ ਸ਼ਾਂਤ ਰਹਿ ਕੇ ਟੀਮ ਦੀ ਲੋੜ ਮੁਤਾਬਕ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ।
ਵਿਰਾਟ ਕੋਹਲੀ ਦੀ ਜੰਮ ਕੇ ਕੀਤੀ ਤਾਰੀਫ਼
ਇਸ ਦੌਰਾਨ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਕੋਹਲੀ ਦੀ ਜਿੱਤ ਦੀ ਭੁੱਖ ਅਤੇ ਜਨੂੰਨ ਉਨ੍ਹਾਂ ਨੂੰ ਦੁਨੀਆ ਦੇ ਮਹਾਨਤਮ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਰੱਖਦਾ ਹੈ। ਪਾਂਡਿਆ ਮੁਤਾਬਕ, ਕੋਹਲੀ ਦਾ ਕਿਸੇ ਹੋਰ ਨਾਲ ਕੋਈ ਮੁਕਾਬਲਾ ਨਹੀਂ ਹੈ।
ਹਾਲੀਆ ਪ੍ਰਦਰਸ਼ਨ
ਦੱਸ ਦੇਈਏ ਕਿ ਆਈਪੀਐਲ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ RCB ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 6 ਵਿਕਟਾਂ ਨਾਲ ਹਰਾਇਆ ਹੈ, ਜਿਸ ਵਿੱਚ ਵਿਰਾਟ ਕੋਹਲੀ ਅਤੇ ਦੇਵਦੱਤ ਪਡੀਕਲ ਨੇ ਸ਼ਾਨਦਾਰ ਅਰਧ ਸੈਂਕੜੇ ਜੜੇ ਸਨ। ਟੀਮ ਦੇ ਇਸ ਲਗਾਤਾਰ ਚੰਗੇ ਪ੍ਰਦਰਸ਼ਨ ਨੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਹੋਰ ਵਧਾ ਦਿੱਤਾ ਹੈ।
PSL 2026: ਗੇਂਦ ਨਾਲ ਛੇੜਛਾੜ ਦਾ ਮਾਮਲਾ, ਫਖਰ ਜ਼ਮਾਨ 'ਤੇ ਲੱਗੀ ਦੋ ਮੈਚਾਂ ਦੀ ਪਾਬੰਦੀ
NEXT STORY