ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ 1 ਅਪ੍ਰੈਲ ਨੂੰ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਸਵੇਰੇ 8 ਵਜੇ ਹੀ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਜ਼ਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ 9 ਘੰਟਿਆਂ ਤਕ ਪ੍ਰਭਾਵਿਤ ਰਹਿ ਸਕਦੀ ਹੈ। ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕੀਤੀ ਗਈ ਹੈ-
ਰੂਪਨਗਰ 'ਚ ਦੋ ਦਿਨ ਬਿਜਲੀ ਰਹੇਗੀ ਬੰਦ
ਰੂਪਨਗਰ (ਵਿਜੇ ਸ਼ਰਮਾ)- 132 ਕੇ.ਵੀ. ਗਰਿੱਡ ਸ/ਸ ਰੂਪਨਗਰ ਤੋਂ ਚਲਦੇ 11 ਕੇ.ਵੀ ਯੂ.ਪੀ.ਐੱਸ.-2 ਬਿਰਲਾ ਏ.ਪੀ. ਫੀਡਰ ਦੀ ਬਿਜਲੀ ਸਪਲਾਈ 1 ਅਪ੍ਰੈਲ ਅਤੇ 4 ਅਪ੍ਰੈਲ ਨੂੰ 132 ਕੇ.ਵੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ ਹਵੇਲੀ ਖੁਰਦ, ਸ਼ਾਮਪੁਰਾ, ਮਾਡਲ ਟਾਊਨ, ਟੌਪ ਇੰਨਕਲੇਵ, ਮੌਡਲ ਟਾਊਨ, ਰੈਲੋ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇੰਨਕਲੇਵ, ਰਾਜਦੀਪ ਕਲੌਨੀ, ਸਰਪੰਚ ਕਾਲੋਨੀ, ਆਜ਼ਾਦ ਨਗਰ ਅਤੇ ਬੇਲਾ ਰੋਡ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਸਵੇਰੇ 8 ਤੋਂ ਸ਼ਾਮ ਪੰਜ ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਵਿਭਾਗ ਦੇ ਅਧਿਕਾਰੀ ਪ੍ਰਭਾਤ ਸ਼ਰਮਾ ਵਲੋਂ ਦਿੱਤੀ ਗਈ।
ਤਰਨਤਾਰਨ 'ਚ 7 ਘੰਟੇ ਦਾ ਕੱਟ
ਤਰਨਤਾਰਨ, (ਰਮਨ,ਆਹਲੂਵਾਲੀਆ)- 132 ਕੇ.ਵੀ.ਏ ਸਬ ਸਟੇਸ਼ਨ ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-1 ਅਤੇ ਸਿਟੀ-6 ਫੀਡਰਾਂ ਦੀ ਬਿਜਲੀ ਸਪਲਾਈ, ਇਨ੍ਹਾਂ ਫੀਡਰਾਂ ਦੀ ਬਾਇਫਰਕੇਸ਼ਨ ਦਾ ਕੰਮ ਕਰਨ ਕਰਕੇ 1 ਅਪ੍ਰੈਲ ਦਿਨ ਬੁੱਧਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਦੁਪਿਹਰ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜੀਕੋਟ ਰੋਡ, ਛੋਟਾ ਕਾਜੀਕੋਟ, ਚੰਦਰ ਕਾਲੋਨੀ ਤਹਿਸੀਲ ਬਾਜ਼ਾਰ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੀਨਿਊ, ਜੈ ਦੀਪ ਐਵੀਨਿਊ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਨੂਰਦੀ ਰੋਡ, ਪਲਾਸੌਰ ਰੋਡ, ਮੁਹੱਲਾ ਟਾਂਕ ਸ਼ਤਰੀ ਤਰਨਤਾਰਨ ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਪਾਵਰਕਾਮ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ, ਇੰਜੀ. ਮਨਜੀਤ ਸਿੰਘ ਜੇ.ਈ ਨੇ ਦਿੱਤੀ।
ਟਾਂਡਾ ਵਿਚ ਵੀ ਬੰਦ ਰਹੇਗੀ ਬਿਜਲੀ
ਟਾਂਡਾ ਉੜਮੁੜ (ਮੋਮੀ)- ਪੰਜਾਬ ਪਾਵਰ ਕਾਰਪੋਰੇਸ਼ਨ ਅਧੀਨ ਚੱਲਦੇ 66 ਕੇ.ਵੀ ਸਬ ਸਟੇਸ਼ਨ ਟਾਂਡਾ ਦੇ ਟਾਂਡਾ ਦੇ ਸਬ ਸਟੇਸ਼ਨ ਫੋਕਲ ਪੁਆਇੰਟ ਖੁਣ-ਖੁਣ ਕਲਾਂ ਅਤੇ ਯੂ.ਪੀ.ਐਸ ਖੁਣਖੁਣ ਕਲਾ-2 ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ 1 ਅਪ੍ਰੈਲ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਜਰੂਰੀ ਮੁਰੰਮਤ ਦੇ ਕਾਰਨ ਇਹਨਾਂ ਦੋਨਾਂ ਫੀਡਰਾਂ ਤੋਂ ਚਲਦੇ ਵੱਖ-ਵੱਖ ਪਿੰਡ ਜਿਵੇਂ ਕਿ ਟਿਲੂਵਾਲ, ਖੁਣ-ਖੁਣ ਕਲਾਂ,ਖੁੱਡਾ, ਬਗੋਲ ਕਲਾਂ, ਜੀਆ ਨੱਥਾ, ਸੋਹੀਆਂ, ਕੁਰਾਲਾ ਕਲਾਂ, ਲੋਧੀ ਚੱਕ, ਝਜੀ ਪਿੰਡ, ਚਤੋਵਾਲ, ਰਾਜਪੁਰ, ਗਹੋਤ, ਸਾਲਾਪੁਰ, ਬੋਦਲ ਕੋਟਲੀ, ਮਲਿਕਪੁਰ ਬੋਦਲ ਅਤੇ ਦਰਗਾ ਹੇੜੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਨੇ ਬਿਜਲੀ ਬੰਦ ਦੌਰਾਨ ਖਪਤਕਾਰਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ਹੈ।
ਗੈਸ ਦੀ ਕਿੱਲਤ ਦਾ ਅਸਰ : ਸਰਕਾਰੀ ਸਕੂਲਾਂ 'ਚ ਲੱਕੜ ਦੇ ਚੁੱਲ੍ਹਿਆਂ 'ਤੇ ਬਣ ਰਿਹਾ ਮਿਡ-ਡੇ-ਮੀਲ
NEXT STORY