ਸਿਡਨੀ– ਭਾਰਤੀ ਟੀਮ ਮੈਨੇਜਮੈਂਟ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲੇ ਟੀ-20 ਮੈਚ ਦੌਰਾਨ ਕਨਕਸ਼ਨ ਸਬਸਟੀਚਿਊਟ ਨੂੰ ਇਕ 'ਰਣਨੀਤਿਕ ਚਾਲ' ਦੱਸਣ ਦੇ ਆਸਟਰੇਲੀਆਈ ਦਾਅਵਿਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।
ਭਾਰਤੀ ਟੀਮ ਦੇ ਲੈਫਟ ਆਰਮ ਸਪਿਨਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਸ਼ੁੱਕਰਵਾਰ ਨੂੰ ਖੇਡੇ ਗਏ ਇਸ ਮੈਚ ਦੇ ਭਾਰਤੀ ਪਾਰੀ ਦੇ ਆਖਰੀ ਓਵਰ ਵਿਚ ਬੱਲੇਬਾਜ਼ੀ ਦੌਰਾਨ ਹੈਲਮੇਟ 'ਤੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਗੇਂਦ ਲੱਗ ਗਈ ਸੀ। ਜਡੇਜਾ ਆਸਟਰੇਲੀਆਈ ਪਾਰੀ ਵਿਚ ਫੀਲਡਿੰਗ ਕਰਨ ਨਹੀਂ ਉਤਰਿਆ ਸੀ ਤੇ ਟੀਮ ਇੰਡੀਆ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਜਡੇਜਾ ਦੀ ਜਗ੍ਹਾ ਕਨਕਸ਼ਨ ਸਬਸਟੀਚਿਊਟ ਦੇ ਤੌਰ 'ਤੇ ਟੀਮ ਵਿਚ ਸ਼ਾਮਲ ਕੀਤਾ ਸੀ। ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਹਾਲਾਂਕਿ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਤੇ ਉਸਦੀ ਮੈਚ ਰੈਫਰੀ ਡੇਵਿਡ ਬੂਨ ਨਾਲ ਬਹਿਸ ਵੀ ਹੋਈ ਸੀ ਪਰ ਉਸਦੇ ਵਿਰੋਧ ਨੂੰ ਰੱਦ ਕਰਕੇ ਚਾਹਲ ਨੂੰ ਟੀਮ ਵਿਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
ਟੀਮ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਉਸ ਸਮੇਂ ਲਿਆ ਗਿਆ ਸੀ ਜਦੋਂ ਜਡੇਜਾ ਨੇ ਡ੍ਰੈਸਿੰਗ ਰੂਮ ਵਿਚ ਪਰਤਣ 'ਤੇ ਘਬਰਾਹਟ ਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਸੀ। ਅਧਿਕਾਰੀ ਨੇ ਗੱਲਬਾਤ ਵਿਚ ਉਨ੍ਹਾਂ ਘਟਨਾਵਾਂ ਨੂੰ ਕ੍ਰਮਵਾਰ ਤਰੀਕੇ ਨਾਲ ਵੀ ਦੱਸਿਆ, ਜਿਸ ਦੇ ਕਾਰਣ ਯੁਜਵੇਂਦਰ ਚਾਹਲ ਨੂੰ ਜਡੇਜਾ ਦੀ ਜਗ੍ਹਾ ਮੈਦਾਨ ਵਿਚ ਉਤਾਰਿਆ ਗਿਆ ਸੀ।
ਨੋਟ- ਭਾਰਤ ਨੇ ਕਨਕਸ਼ਨ ਸਬਸਟੀਚਿਊਟ ਨੂੰ 'ਚਾਲ' ਦੱਸਣ ਵਾਲੇ ਆਸਟਰੇਲੀਆਈ ਦਾਅਵਿਆਂ ਨੂੰ ਕੀਤਾ ਰੱਦ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਟੈਸਟ ਰੈਂਕਿੰਗ 'ਚ ਵਿਰਾਟ ਦੇ ਬਰਾਬਰ ਦੂਜੇ ਸਥਾਨ 'ਤੇ ਪਹੁੰਚਿਆ ਵਿਲੀਅਮਸਨ
NEXT STORY