ਸਪੋਰਟਸ ਡੈਸਕ— ਭਾਰਤ ਦੇ ਅਵਿਨਾਸ਼ ਸਬਲੇ ਨੇ ਇੱਥੇ ਚੱਲ ਰਹੀ ਵਰਲਡ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 3000 ਮੀਟਰ ਸਟੀਪਲਚੇਸ ਮੁਕਾਬਲੇ 'ਚ ਆਪਣਾ ਰਾਸ਼ਟਰੀ ਰਿਕਾਰਡ ਤੋੜਦੇ ਹੋਇਆ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ, ਪਰ ਫਾਈਨਲ 'ਚ ਉਹ 13 ਵੇਂ ਸਥਾਨ 'ਤੇ ਰਿਹਾ। ਅਵਿਨਾਸ਼ ਨੇ ਤਿੰਨ ਦਿਨਾਂ 'ਚ ਦੂਜੀ ਵਾਰ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ।
ਓਲੰਪਿਕ ਲਈ ਕੀਤਾ ਕੁਆਲੀਫਾਈ
29 ਸਾਲਾ ਇਰਫਾਨ ਨੇ ਅਵਿਨਾਸ਼ ਨੇ 8: 21:37 ਸੈਕਿੰਡ ਦਾ ਸਮਾਂ ਕੱਢ ਓਲੰਪਿਕ ਕੁਆਲੀਫਾਈ ਮਾਨਕ ਸਮਾਂ 8: 22.00 ਤੋਂ ਬਿਹਰਤਰ ਪ੍ਰਦਰਸ਼ਨ ਕੀਤਾ ਇੰਡੀਅਨ ਆਰਮੀ ਦੇ 25 ਸਾਲਾ ਹੌਲਦਾਰ ਨੇ 8:25:23 ਦਾ ਆਪਣਾ ਰਾਸ਼ਟਰੀ ਰਿਕਾਰਡ ਵੀ ਬਿਹਤਰ ਕੀਤਾ, ਜੋ ਉਨ੍ਹਾਂ ਨੇ ਮੰਗਲਵਾਰ ਨੂੰ ਪਹਿਲੇ ਰਾਊਂਡ ਦੀ ਹੀਟ ਦੇ ਦੌਰਾਨ ਬਣਾਇਆ ਸੀ। ਹਾਲਾਂਕਿ ਤਮਗਾ ਜੇਤੂਆਂ ਦੇ ਪੱਧਰ 'ਚ ਕਾਫੀ ਫਰਕ ਸੀ , ਕਿਊਂਕਿ ਅਵਿਨਾਸ਼ 15 ਮੁਕਾਬਲੇਬਾਜ਼ਾਂ 'ਚੋ 13ਵੇਂ ਸਥਾਨ 'ਤੇ ਰਹੇ।
ਮੌਜੂਦਾ ਚੈਂਪੀਅਨ ਨੇ ਬਣਾਇਆ ਰਿਕਾਰਡ
ਮੌਜੂਦਾ ਓਲਪਿੰਕ ਚੈਂਪੀਅਨ ਅਤੇ ਸਾਲ 2017 ਦੇ ਜੇਤੂ ਕੀਨੀਆ ਦੇ ਕੋਨਸੇਸਲਸ ਕਿਪਰੂਟੋ 8:01.35 ਦੇ ਸਮੇਂ ਨਾਲ ਆਪਣੇ ਖਿਤਾਬ ਨੂੰ ਬਰਕਰਾਰ ਰੱਖਣ 'ਚ ਸਫਲ ਰਹੇ। ਉਨ੍ਹਾਂ ਨੇ ਆਪਣੇ ਦੋੜ ਅਵਿਨਾਸ਼ ਤੋਂ 20 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਪੂਰੀ ਕੀਤੀ।
ਪੁਰਸ਼ਾ ਦੀ 20 ਕਿ. ਮੀ. ਪੈਦਲ ਚਾਲ ਮੁਕਾਬਲੇ 'ਚ ਹਿੱਸਾ ਲੈ ਰਹੇ 40 ਖਿਡਾਰੀਆਂ 'ਚੋਂ ਰਾਸ਼ਟਰੀ ਰਿਕਾਰਡ ਧਾਰਕ ਦੇ ਟੀ ਇਰਫਾਨ ਨੇ ਇਕ ਘੰਟੇ 35 ਮਿੰਟ 21 ਸੈਕਿੰਡ ਦੇ 27 ਘੰਟੇ 1 ਘੰਟਾ 35 ਮਿੰਟ 21 ਸੈਕਿੰਡ ਦੇ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ 27ਵੇਂ ਸਥਾਨ 'ਤੇ ਰਹੇ ਜਦ ਕਿ ਹਮਵਤਨ ਦੇਵੇਂਦਰ ਸਿੰਘ ਇਕ ਘੰਟਾ 41 ਮਿੰਟ 48 ਸੈਕਿੰਡ 'ਚ 36ਵੇਂ ਸਥਾਨ 'ਤੇ ਰਿਹਾ।
ਜਾਣੋ ਕਿਉਂ ਮੈਚ ਦੌਰਾਨ ਰੋਹਿਤ ਨੇ ਹਰਭਜਨ ਨੂੰ ਕੀਤਾ ਯਾਦ, ਸਟੰਪ ਮਾਈਕ 'ਚ ਕੈਦ ਹੋਈ ਆਵਾਜ਼
NEXT STORY