ਜਕਾਰਤਾ : ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਪ੍ਰਤੀਯੋਗਿਤਾਵਾਂ ਦੇ ਆਖਰੀ ਦਿਨ ਸ਼ਨੀਵਾਰ ਨੂੰ ਮੁੱਕੇਬਾਜ਼ੀ 'ਚ ਅਮਿਤ ਪੰਘਾਲ ਅਤੇ ਬ੍ਰਿਜ ਪੇਅਰ ਦੇ ਸੋਨ, ਮਹਿਲਾ ਸਕੁਐਸ਼ ਟੀਮ ਦੀ ਚਾਂਦੀ ਅਤੇ ਪੁਰਸ਼ ਹਾਕੀ ਟੀਮ ਦਾ ਕਾਂਸੀ ਜਿੱਤਣ ਦੇ ਨਾਲ ਹੀ ਏਸ਼ੀਆਈ ਖੇਡਾਂ ਦੇ 67 ਸਾਲਾਂ ਦੇ ਇਤਿਹਾਸ 'ਚ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰ ਲਿਆ ਹੈ।

ਭਾਰਤ ਨੇ ਸਾਲ 1951 ਵਿਚ ਨਵੀਂ ਦਿੱਲੀ ਵਿਚ ਆਪਣੀ ਮੇਜ਼ਬਾਨੀ ਕਰਦੇ ਹੋਏ ਪਹਿਲੇ ਏਸ਼ੀਆਈ ਖੇਡਾਂ ਵਿਚ 15 ਸੋਨ, 24 ਚਾਂਦੀ ਅਤੇ 30 ਕਾਂਸੀ ਤਮਗਿਆਂ ਸਮੇਤ ਕੁਲ 51 ਤਮਗੇ ਜਿੱਤੇ ਸੀ ਜੋ ਇਨ੍ਹਾਂ ਖੇਡਾਂ ਤੋਂ ਪਹਿਲਾਂ ਤੱਕ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਸੀ। ਭਾਰਤ ਨੇ ਜਕਾਰਤਾ-ਪਾਲੇਮਬਾਂਗ 'ਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ 'ਚ 15 ਸੋਨ, 24 ਚਾਂਦੀ ਅਤੇ 30 ਕਾਂਸੀ ਸਮੇਤ ਕੁਲ 69 ਤਮਗੇ ਜਿੱਤ ਕੇ 67 ਸਾਲ ਪਹਿਲਾਂ ਦੇ ਨਵੀਂ ਦਿੱਲੀ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ।

ਭਾਰਤ ਨੇ ਹਾਲਾਂਕਿ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਤਮਗਾ ਸੂਚੀ ਵਿਚ ਉਹ 8ਵੇਂ ਸਥਾਨ 'ਤੇ ਹੀ ਰਹਿ ਗਿਆ। ਭਾਰਤ ਦੇ ਕੋਲ 8 ਸਾਲ ਪਹਿਲੇ ਗਵਾਂਗਝੂ ਏਸ਼ੀਆਈ ਖੇਡਾਂ ਵਿਚ 1951 ਨੂੰ ਪਿੱਛੇ ਛੱਡਣ ਦਾ ਮੌਕਾ ਆਇਆ ਸੀ ਜਦੋਂ ਉਸ ਨੇ 14 ਸੋਨ, 17 ਚਾਂਦੀ ਅਤੇ 34 ਕਾਂਸੀ ਤਮਗੇ ਜਿੱਤੇ ਸੀ। ਕੁਲ ਤਮਗਿਆਂ ਦੇ ਲਿਹਾਜ ਨਾਲ ਇਹ 65 ਤਮਗੇ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਸੀ ਪਰ ਇਸ ਵਾਰ ਭਾਰਤ ਉਸ ਤੋਂ ਕਾਫੀ ਅੱਗੇ ਨਿਕਲ ਚੁੱਕਾ ਹੈ।

ਬੱਲੇਬਾਜ਼ੀ 'ਚ ਫਲਾਪ ਪਰ ਇਸ ਕੰਮ 'ਚ ਹੀਰੋ ਬਣੇ ਕੇ.ਐੱਲ.ਰਾਹੁਲ
NEXT STORY