ਸਪੋਰਟਸ ਡੈਸਕ- ਚੌਥੀਆਂ ਪੈਰਾ ਏਸ਼ੀਆਈ ਖੇਡਾਂ ਦਾ ਆਯੋਜਨ ਚੀਨ ਦੇ ਹਾਂਗਜ਼ੂ 'ਚ ਕੀਤਾ ਜਾ ਰਿਹਾ ਹੈ। ਭਾਰਤ ਨੇ ਹਾਂਗਜ਼ੂ ਵਿਚ 22 ਤੋਂ 28 ਅਕਤੂਬਰ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ 446 ਮੈਂਬਰੀ ਦਲ ਭੇਜਿਆ ਹੈ, ਜਿਨ੍ਹਾਂ ਵਿਚ 303 ਖਿਡਾਰੀ ਹਨ। ਇਨ੍ਹਾਂ ਤੋਂ ਇਲਾਵਾ 143 ਕੋਚ, ਅਧਿਕਾਰੀ ਤੇ ਸਹਿਯੋਗੀ ਸਟਾਫ ਵੀ ਸ਼ਾਮਲ। ਇਨ੍ਹਾਂ ਵਿਚੋਂ ਐਥਲੈਟਿਕਸ ਦੇ 123 ਖਿਡਾਰੀ ਹਨ। ਭਾਰਤ ਇਨ੍ਹਾਂ ਪੈਰਾ ਖੇਡਾਂ 'ਚ 18 ਸੋਨ, 23 ਚਾਂਦੀ ਤੇ 39 ਕਾਂਸੀ ਤਮਗਿਆਂ ਨਾਲ ਕੁਲ 80 ਤਮਗੇ ਜਿੱਤ ਕੇ ਛੇਵੇਂ ਸਥਾਨ 'ਤੇ ਹੈ।
ਅੱਜ ਦੇ ਤਮਗਾ ਜੇਤੂ ਪੈਰਾ ਖਿਡਾਰੀ
ਪੈਰਾ ਐਥਲੀਟ : ਨਾਰਾਇਣ ਠਾਕੁਰ
ਈਵੈਂਟ : ਪੁਰਸ਼ 100 ਮੀਟਰ ਟੀ 34 ਮੁਕਾਬਲਾ
ਮੈਡਲ : ਕਾਂਸੀ
ਪੈਰਾ ਐਥਲੀਟ : ਸ਼੍ਰੇਆਂਸ਼ ਤ੍ਰਿਵੇਦੀ
ਈਵੈਂਟ : ਪੁਰਸ਼ 100 ਮੀਟਰ -ਟੀ37
ਮੈਡਲ : ਕਾਂਸੀ
ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਵਾਪਸੀ ਨੂੰ ਲੈ ਕੇ ਵੱਡੀ ਅਪਡੇਟ, ਐਨਾ ਸਮਾਂ ਨਹੀਂ ਖੇਡ ਸਕਣਗੇ ਕ੍ਰਿਕਟ
ਪੈਰਾ ਐਥਲੀਟ : ਸਚਿਨ ਸਰਜੇਰਾਓ ਖਿਲਾਰੀ
ਈਵੈਂਟ : ਪੁਰਸ਼ ਸ਼ਾਟ ਪੁਟ - ਐੱਫ46
ਮੈਡਲ : ਸੋਨ ਤਮਗਾ
ਪੈਰਾ ਐਥਲੀਟ : ਰੋਹਿਤ ਕੁਮਾਰ
ਈਵੈਂਟ : ਪੁਰਸ਼ ਸ਼ਾਟ ਪੁਟ - ਐੱਫ45
ਮੈਡਲ : ਕਾਂਸੀ
ਪੈਰਾ ਐਥਲੀਟ : ਸੁਕਾਂਤ ਕਦਮ
ਈਵੈਂਟ : ਬੈਡਮਿੰਟਨ ਪੁਰਸ਼ ਸਿੰਗਲਜ਼ - ਐੱਸ ਐੱਲ 4
ਮੈਡਲ : ਕਾਂਸੀ
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਹਾਸਲ ਕੀਤੀ WC ਦੀ ਸਭ ਤੋਂ ਵੱਡੀ ਜਿੱਤ, ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾਇਆ
ਪੈਰਾ ਐਥਲੀਟ : ਆਦਿਲ ਮੁਹੰਮਦ ਤੇ ਨਵੀਨ ਦਲਾਲ
ਈਵੈਂਟ : ਤੀਰਅੰਦਾਜ਼ੀ ਪੁਰਸ਼ ਡਬਲਜ਼ - ਡਬਲਯੂ1 ਓਪਨ
ਮੈਡਲ : ਕਾਂਸੀ
ਪੈਰਾ ਐਥਲੀਟ : ਸਿਥਾਰਥ ਬਾਬੂ
ਈਵੈਂਟ : ਸ਼ੂਟਿੰਗ ਆਰ6 - ਮਿਕਸਡ 50 ਮੀਟਰ ਰਾਈਫਲ ਪ੍ਰੋਨ - ਐੱਸ ਐੱਚ 1
ਮੈਡਲ : ਸੋਨ ਤਮਗਾ
ਪੈਰਾ ਐਥਲੀਟ : ਭਾਗਯਸ਼੍ਰੀ ਮਾਧਵਰਾਓ ਜਾਧਵ
ਈਵੈਂਟ : ਮਹਿਲਾ ਸ਼ਾਟ ਪੁਟ - ਐੱਫ34
ਮੈਡਲ : ਚਾਂਦੀ
ਇਹ ਵੀ ਪੜ੍ਹੋ : ਗਲੇਨ ਮੈਕਸਵੈੱਲ ਨੇ ਲਾਇਆ ODI WC ਦਾ ਸਭ ਤੋਂ ਤੇਜ਼ ਸੈਂਕੜਾ, ਤੋੜਿਆ ਏਡਨ ਮਾਰਕਰਮ ਦਾ ਰਿਕਾਰਡ
ਪੈਰਾ ਐਥਲੀਟ : ਨਿਥਿਆ ਸ੍ਰੇ
ਈਵੈਂਟ : ਬੈਡਮਿੰਟਨ ਸਿੰਗਲਜ਼ - ਐੱਸ ਐੱਚ 6
ਮੈਡਲ : ਕਾਂਸੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ENG vs SL, CWC 23 : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਦੇਖੋ ਪਲੇਇੰਗ 11
NEXT STORY