ਸਪੋਰਟਸ ਡੈਸਕ— ਭਾਰਤ-ਸ਼੍ਰੀਲੰਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਤੇ ਖੇਡਿਆ ਜਾਵੇਗਾ। ਭਾਰਤੀ ਟੀਮ ਸੀਰੀਜ਼ 'ਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਗੁਹਾਟੀ 'ਚ ਮੀਂਹ ਕਾਰਨ ਰੱਦ ਹੋਇਆ ਸੀ। ਜਦਕਿ, ਇੰਦੌਰ 'ਚ ਖੇਡੇ ਗਏ ਦੂਜੇ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਪੁਣੇ 'ਚ ਦੋਵੇਂ ਟੀਮਾਂ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 2016 'ਚ ਸ਼੍ਰੀਲੰਕਾ ਨੇ ਭਾਰਤ ਨੂੰ ਇੱਥੇ 5 ਵਿਕਟਾਂ ਨਾਲ ਹਰਾਇਆ ਸੀ।
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ

ਪਿੱਚ ਦੀ ਸਥਿਤੀ
ਪੁਣੇ ਦੀ ਪਿੱਚ ਦੀ ਹਿਸਟਰੀ ਦੇਖੀ ਜਾਵੇ ਤਾਂ ਇੱਥੇ ਦੌੜਾਂ ਦੀ ਖੂਬ ਬਰਸਾਤ ਹੁੰਦੀ ਹੈ। ਐੱਮ. ਸੀ. ਏ. ਆਫੀਸ਼ੀਅਲ ਇਸ ਬਾਰੇ ਕਹਿੰਦੇ ਹਨ ਅਸੀਂ ਬਿਹਤਰੀਨ ਵਿਕਟ ਤਿਆਰ ਕਰ ਰਹੇ ਹਾਂ। ਇਹ ਬੱਲੇਬਾਜ਼ਾਂ ਤੋਂ ਇਲਾਵਾ ਗੇਂਦਬਾਜ਼ਾਂ ਲਈ ਵੀ ਮਦਦਗਾਰ ਹੋਵੇਗੀ। ਸਾਡੇ ਕੋਲ ਕਾਫੀ ਸਮਾਂ ਹੈ ਅਜਿਹੇ 'ਚ ਚੰਗੀ ਵਿਕਟ ਖੇਡਣ ਨੂੰ ਮਿਲੇਗੀ।

ਮੌਸਮ ਦਾ ਮਿਜਾਜ਼
ਗੁਹਾਟੀ 'ਚ ਮੀਂਹ ਦੇ ਚਲਦੇ ਪਹਿਲਾ ਟੀ-20 ਮੈਚ ਨਹੀਂ ਹੋ ਸਕਿਆ ਸੀ ਅਤੇ ਇੰਦੌਰ 'ਚ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਸੀ। ਇਸੇ ਕਾਰਨ ਹੁਣ ਸਾਰੀਆਂ ਦੀ ਨਜ਼ਰਾਂ ਇਸ ਗੱਲ 'ਤੇ ਟਿੱਕੀਆਂ ਹਨ ਕਿ ਕੀ ਪੁਣੇ ਦਾ ਮੌਸਮ ਸਾਫ ਰਹੇਗਾ ਜਾਂ ਇਸ ਮੈਚ 'ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲੇਗਾ। ਪੁਣੇ 'ਚ ਵੀਰਵਾਰ ਨੂੰ ਮੌਸਮ ਸਾਫ ਨਹੀਂ ਸੀ ਅਤੇ ਬੱਦਲ ਮੰਡਰਾ ਰਹੇ ਸਨ, ਹਾਲਾਂਕਿ ਮੀਂਹ ਨਾਲ ਮੈਚ ਦਾ ਮਜ਼ਾ ਕਿਰਕਿਰਾ ਹੋਣ ਦੀ ਉਮੀਦ ਬਹੁਤ ਘੱਟ ਹੈ ਪਰ ਆਸਮਾਨ 'ਚ ਮੰਡਰਾ ਰਹੇ ਬੱਦਲਾਂ ਦੇ ਬਾਅਦ ਮੀਂਹ ਦਾ ਖਤਰਾ ਫਿਰ ਵੀ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਅਨੁਪਮ ਕਸ਼ਯਪ ਨੇ ਇਸ ਬਾਰੇ ਗੱਲ ਕਰਦੇ ਹੋਏ ਨੇ ਕਿਹਾ ਕਿ ਹਾਂ, ਹਲਕੇ ਬੱਦਲ ਤਾਂ ਰਹਿਣਗੇ ਪਰ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇੱਥੇ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 29-30 ਅਤੇ ਘੱਟ ਤੋਂ ਘੱਟ 15-16 ਡਿਗਰੀ ਹੋਵੇਗਾ।
ਇੰਗਲੈਂਡ ਨੂੰ ਹਰਾ ਕੇ ਆਸਟਰੇਲੀਆ ਸੈਮੀਫਾਈਨਲ 'ਚ
NEXT STORY