ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਮੈਚ ਲਈ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) ਦੀ ਕੁਲ ਸਮਰਥਾ ਦੇ 25 ਫ਼ੀਸਦੀ ਦਰਸ਼ਕਾਂ ਨੂੰ ਹੀ ਸਟੇਡੀਅਮ ’ਚ ਆਉਣ ਦੀ ਇਜਾਜ਼ਤ ਹੋਵੇਗੀ। ਸਿਡਨੀ ’ਚ ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਅਦ ਨਿਊ ਸਾਊਥ ਵੇਲਸ ਦੀ ਸਰਕਾਰ ਦੀ ਸਲਾਹ ’ਤੇ ਇਹ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਆਖ਼ਰੀ ਪਲਾਂ 'ਚ ਮੈਚ ਦਾ ਪਾਸਾ ਪਲਟਣ ਵਾਲਾ ਕ੍ਰਿਕਟਰ ਹਰਭਜਨ ਸਿੰਘ, ਜਾਣੋ ਜ਼ਿੰਦਗੀ ਦੇ ਰੌਚਕ ਤੱਥ
ਐੱਸ. ਸੀ. ਜੀ. ਦੀ ਸਮਰਥਾ ਲਗਭਗ 38 ਹਜ਼ਾਰ ਹੈ ਤੇ ਇਸ ਤਰ੍ਹਾਂ ਨਾਲ ਅਜੇ 1-1 ਨਾਲ ਬਰਾਬਰੀ ’ਤੇ ਚਲ ਰਹੀ ਸੀਰੀਜ਼ ਦੇ ਤੀਜੇ ਮੈਚ ’ਚ ਲਗਭਗ 9500 ਦਰਸ਼ਕਾਂ ਨੂੰ ਹੀ ਸਟੇਡੀਅਮ ’ਚ ਆਉਣ ਦੀ ਇਜਾਜ਼ਤ ਮਿਲ ਸਕੇਗੀ। ਕ੍ਰਿਕਟ ਆਸਟਰੇਲੀਆ ਦੇ ਸੀ. ਈ. ਓ. ਨਿਕ ਹਾਕਲੇ ਨੇ ਬਿਆਨ ’ਚ ਕਿਹਾ ਕਿ ਸਮਾਜਿਕ ਦੂਰੀ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਸ਼ਕਾਂ ਦੀ ਗਿਣਤੀ ਘੱਟ ਰੱਖਣਾ ਮਹੱਤਵਪੂਰਨ ਹੈ ਤੇ ਅਸੀਂ ਸਾਰੇ ਟਿਕਟ ਧਾਰਕਾਂ ਦਾ ਉਨ੍ਹਾਂ ਦੇ ਸੰਜਮ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦਾ ਹੋਇਆ ਕੋਰੋਨਾ ਟੈਸਟ, ਜਾਣੋ ਕੀ ਰਹੀ ਰਿਪੋਰਟ
ਅਸੀਂ ਅੱਜ ਪੈਸੇ ਵਾਪਸ ਕਰਨ, ਸਮਾਜਿਕ ਦੂਰੀ ਬਣਾਏ ਰੱਖਣ ਲਈ ਐਸ. ਸੀ. ਜੀ. ’ਚ ਸੀਟਾਂ ਦੀ ਵਿਵਸਥਾ ਤੇ ਫਿਰ ਉਸ ਹਿਸਾਬ ਨਾਲ ਟਿਕਟਾਂ ਦੀ ਵਿਕਰੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐੱਸ. ਸੀ. ਜੀ. ’ਚ ਭਾਰਤੀ ਦੌਰੇ ਦੇ ਸੀਮਿਤ ਓਵਰਾਂ ਦੇ ਗੇੜ ’ਚ ਦੋ ਵਨ-ਡੇ ਤੇ ਇੰਨੇ ਹੀ ਟੀ-20 ਕੌਮਾਂਤਰੀ ਮੈਚ ਖੇਡੇ ਗਏ ਸਨ। ਪਹਿਲੇ ਤਿੰਨ ਮੈਚ 18000 ਦਰਸ਼ਕਾਂ ਦੇ ਸਾਹਮਣੇ ਖੇਡੇ ਗਏ ਸਨ ਜਦਕਿ ਅੱਠ ਦਸੰਬਰ ਨੂੰ ਤੀਜੇ ਟੀ-20 ਕੌਮਾਂਤਰੀ ਮੈਚ ਨੂੰ ਦੇਖਣ ਲਈ 30,000 ਦਰਸ਼ਕ ਪਹੁੰਚੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਖ਼ਰੀ ਪਲਾਂ 'ਚ ਮੈਚ ਦਾ ਪਾਸਾ ਪਲਟਣ ਵਾਲਾ ਕ੍ਰਿਕਟਰ ਹਰਭਜਨ ਸਿੰਘ, ਜਾਣੋ ਜ਼ਿੰਦਗੀ ਦੇ ਰੌਚਕ ਤੱਥ
NEXT STORY