ਲੀਡਸ- ਭਾਰਤ ਤੇ ਇੰਗਲੈਂਡ ਵਿਚਾਲੇ ਚਲ ਰਹੇ ਟੈਸਟ ਸੀਰੀਜ਼ ਦੇ ਮੈਚ ਦੇ ਦੌਰਾਨ ਮੈਦਾਨ 'ਚ ਦਾਖ਼ਲ ਪ੍ਰਸ਼ੰਸਕ 'ਜਾਰਵੋ 69' ਨੇ ਸ਼ੁੱਕਰਵਾਰ ਨੂੰ ਇੱਥੇ ਤੀਜੇ ਟੈਸਟ ਦੇ ਤੀਜੇ ਦਿਨ ਫਿਰ ਤੋਂ ਮੈਦਾਨ 'ਚ ਪ੍ਰਵੇਸ਼ ਕੀਤਾ ਪਰ ਇਸ ਵਾਰ ਉਸ ਨੇ ਪੈਡ ਤੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਇਹ ਪ੍ਰਸ਼ੰਸਕ ਦੋਵੇਂ ਟੀਮਾਂ ਵਿਚਾਲੇ ਦੂਜੇ ਟੈਸਟ ਦੇ ਚੌਥੇ ਦਿਨ ਖੇਡ ਦੇ ਦੌਰਾਨ ਲਾਰਡਸ ਮੈਦਾਨ 'ਤੇ ਦਾਖ਼ਲ ਹੋਇਆ ਸੀ ਤੇ ਭਾਰਤੀ ਟੀਮ ਦੇ ਫ਼ੀਲਡਰਾਂ ਦੇ ਸਮਰਥਨ 'ਚ ਪ੍ਰਤੀਕਿਰਿਆ ਦੇ ਰਿਹਾ ਸੀ।
ਉਸ ਦੀ ਇਸ ਹਰਕਤ ਤੋਂ ਮੁਹੰਮਦ ਸਿਰਜ ਤੇ ਰਵਿੰਦਰ ਜਡੇਜਾ ਆਪਣਾ ਹਾਸਾ ਨਹੀਂ ਰੋਕ ਸਕੇ ਸਨ। ਲਾਰਡਸ ਦੇ ਮੈਦਾਨ 'ਤੇ ਉਹ ਭਾਰਤੀ ਟੀਮ ਦੀ ਜਰਸੀ ਪਾਏ ਹੋਏ ਸੀ ਤੇ ਟੀ-ਸ਼ਰਟ ਦੇ ਪਿੱਛੇ ਉਸ ਦਾ ਨਾਂ ਲਿਖਿਆ ਸੀ। ਸੁਰੱਖਿਆ ਕਰਮਚਾਰੀਆਂ ਨੇ ਫਿਰ ਉਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਜਦੋਂ ਰੋਹਿਤ ਸ਼ਰਮਾ ਆਊਟ ਹੋਏ ਸਨ ਤਾਂ ਉਹ ਮੈਦਾਨ 'ਚ ਦਾਖਲ ਹੋ ਗਿਆ। ਇਸ ਵਾਰ ਉਹ ਹੈਲਮੇਟ ਦੇ ਅੰਦਰ ਸਰਜੀਕਲ ਮਾਸਕ ਵੀ ਪਾਏ ਹੋਏ ਸੀ ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਨੇ ਉਸ ਨੂੰ ਮੈਦਾਨ 'ਚੋਂ ਬਾਹਰ ਕਰ ਦਿੱਤਾ।
ਟੋਕੀਓ ਪੈਰਾਲੰਪਿਕਸ : ਸੋਨ ਤਮਗ਼ੇ ਦੇ ਟੀਚੇ ਦੇ ਨਾਲ ਟੋਕੀਓ ਰਵਾਨਾ ਹੋਏ ਸੁਹਾਸ
NEXT STORY