ਸਪੋਰਟਸ ਡੈਸਕ—ਭਾਰਤ ਤੇ ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਮੈਂਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਲਾਰਡਸ ਦੇ ਇਤਿਹਾਸਕ ਮੈਦਾਨ 'ਚ ਖੇਡਿਆ ਜਾ ਰਿਹਾ ਹੈ। ਖਰਾਬ ਰੋਸ਼ਨੀ ਕਾਰਨ ਚੌਥੇ ਦਿਨ ਦੀ ਖੇਡ ਖਤਮ ਹੋ ਗਈ ਹੈ। ਸਟੰਪ ਦੇ ਸਮੇਂ ਟੀਮ ਇੰਡੀਆ ਨੇ ਦੂਜੀ ਪਾਰੀ 'ਚ 6 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਹਨ। ਟੀਮ ਇੰਡੀਆ 154 ਦੌੜਾਂ ਤੋਂ ਅੱਗੇ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇੰਗਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ 391 ਦੌੜਾਂ ਬਣਾ ਕੇ 27 ਦੌੜਾਂ ਦੀ ਮਾਮੂਲੀ ਬੜ੍ਹਤ ਬਣਾ ਲਈ। ਜਦਕਿ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 364 ਦੌੜਾਂ ਬਣਾਈਆਂ ਸਨ। ਭਾਰਤ ਦੀ ਪਹਿਲੀ ਵਾਰੀ ’ਚ ਰੋਹਿਤ ਸ਼ਰਮਾ ਨੇ 145 ਗੇਂਦਾਂ ’ਚ 11 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 83 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਇੰਗਲੈਂਡ ਖ਼ਿਲਾਫ਼ ਮੁਹੰਮਦ ਸਿਰਾਜ ਨੇ 94 ਦੌੜਾਂ ਦੇ ਕੇ 4 ਤੇ ਇਸ਼ਾਂਤ ਸ਼ਰਮਾ ਨੇ 69 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਮਾਰਕਵੁਡ ਰਨ ਆਊਟ ਹੋਇਆ। ਜਸਪ੍ਰੀਤ ਬੁਮਰਾਹ ਤੇ ਇਕਲੌਤੇ ਸਪਿਨਰ ਰਵਿੰਦਰ ਜਡੇਜਾ ਨੂੰ ਕੋਈ ਵਿਕਟ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ : Independence Day : ਕ੍ਰਿਕਟਰਾਂ ਤੇ ਓਲੰਪਿਕ ਖਿਡਾਰੀਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਿਰਾਜ ਨੇ ਕੀਤਾ ਖੁਲਾਸਾ, ਜਾਣੋ ਕਿਉਂ ਕਰਦੇ ਹਨ ਵਿਕਟ ਲੈਣ ਦੇ ਬਾਅਦ ਚੁੱਪ ਰਹਿਣ ਦਾ ਇਸ਼ਾਰਾ
NEXT STORY