ਕੋਲਕਾਤਾ- ਭਾਰਤੀ ਟੀਮ ਨਿਊਜ਼ੀਲੈਂਡ ਦੇ ਵਿਰੁੱਧ ਤੀਜੇ ਅਤੇ ਆਖਰੀ ਟੀ-20 ਮੈਚ ਵਿਚ ਤੂਫਾਨੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ ਪਰ ਆਖਰੀ ਓਵਰਾਂ ਵਿਚ ਜ਼ੋਰਦਾਰ ਕੋਸ਼ਿਸ਼ ਕਰਨ ਦੀ ਬਦੌਲਤ 20 ਓਵਰਾਂ ਵਿਚ 7 ਵਿਕਟਾਂ 'ਤੇ 184 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੇ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਵਲੋਂ ਲੋਕੇਸ਼ ਰਾਹੁਲ ਤੇ ਰਵੀਚੰਦਰਨ ਅਸ਼ਵਿਨ ਨੂੰ ਆਰਾਮ ਦੇ ਕੇ ਈਸ਼ਾਨ ਕਿਸ਼ਨ ਤੇ ਯੁਜਵੇਂਦਰ ਚਾਹਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ। ਭਾਰਤ ਨੂੰ ਰੋਹਿਤ ਤੇ ਕਿਸ਼ਨ ਨੇ ਤੂਫਾਨੀ ਸ਼ੁਰੂਆਤ ਦਿੱਤੀ ਤੇ ਪਹਿਲੇ 6 ਓਵਰਾਂ ਵਿਚ 69 ਦੌੜਾਂ ਬਣਾਈਆਂ।
ਰੋਹਿਤ ਤੇ ਕਿਸ਼ਨ ਦੋਵਾਂ ਨੇ ਹੀ ਇਸ ਦੌਰਾਨ ਖੂਬ ਸ਼ਾਟ ਲਗਾਏ। ਰੋਹਿਤ ਨੇ 56 ਦੌੜਾਂ ਦੀ ਪਾਰੀ ਦਾ ਤੀਜਾ ਛੱਕਾ ਲਗਾਉਂਦੇ ਹੋਏ ਟੀ-20 ਵਿਚ ਆਪਣੇ 150 ਛੱਕੇ ਪੂਰੇ ਕੀਤੇ। ਭਾਰਤ ਨੂੰ ਪਹਿਲਾਂ ਝਟਕਾ ਸਪਿਨਰ ਮਿਸ਼ੇਲ ਸੇਂਟਨਰ ਨੇ 7ਵੇਂ ਓਵਰ ਵਿਚ ਕਿਸ਼ਨ ਨੂੰ ਆਊਟ ਕਰ ਦਿੱਤਾ। ਕਿਸ਼ਨ ਨੇ 21 ਗੇਂਦਾਂ 'ਤੇ 29 ਦੌੜਾਂ ਵਿਚ 7 ਚੌਕੇ ਲਗਾਏ। ਸੇਂਟਨਰ ਨੇ ਇਸ ਓਵਰ ਦੀ ਆਖਰੀ ਗੇਂਦ 'ਤੇ ਸੂਰਯਕੁਮਾਰ ਯਾਦਵ ਨੂੰ ਵੀ ਪਵੇਲੀਅਨ ਦਾ ਰਸਤਾ ਦਿਖਾਇਆ। ਰਿਸ਼ਭ ਪੰਤ 6 ਗੇਂਦਾਂ ਵਿਚ ਚਾਰ ਦੌੜਾਂ ਬਣਾ ਕੇ ਸੇਂਟਨਰ ਦੇ ਦੂਜੇ ਤੇ ਪਾਰੀ ਦੇ 9ਵੇਂ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋਏ। ਪੰਤ ਦਾ ਵਿਕਟ 83 ਦੌੜਾਂ ਦੇ ਸਕੋਰ 'ਤੇ ਡਿੱਗਿਆ। ਰੋਹਿਤ ਆਪਣਾ 26ਵਾਂ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋਏ। ਉਨ੍ਹਾਂ ਨੇ 31 ਗੇਂਦਾਂ 'ਤੇ 56 ਦੌੜਾਂ ਵਿਚ ਪੰਜ ਚੌਕੇ ਤੇ ਤਿੰਨ ਛੱਕੇ ਲਗਾਏ। ਭਾਰਤ ਦੀ ਪਾਰੀ 184 ਦੌੜਾਂ ਦੇ ਮਜ਼ਬੂਤ ਸਕੋਰ 'ਤੇ ਪਹੁੰਚੀ। ਨਿਊਜ਼ੀਲੈਂਡ ਵਲੋਂ ਕਪਤਾਨੀ ਸੰਭਾਲ ਰਹੇ ਸੇਂਟਨਰ ਨੇ 27 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਨੇ ਖ਼ੁਦ ਕੀਤਾ ਖ਼ੁਲਾਸਾ, ਦੱਸਿਆ- ਅਗਲੇ ਸਾਲ IPL ਖੇਡਣਗੇ ਜਾਂ ਨਹੀਂ
ਪਲੇਇੰਗ ਇਲੈਵਨ :
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਮਾਰਕ ਚੈਪਮੈਨ, ਗਲੇਨ ਫਿਲਿਪਸ, ਟਿਮ ਸੇਫਰਟ (ਵਿਕਟਕੀਪਰ), ਜਿੰਮੀ ਨੀਸ਼ਮ, ਮਿਸ਼ੇਲ ਸੈਂਟਨਰ (ਕਪਤਾਨ), ਐਡਮ ਮਿਲਨੇ, ਲਾਕੀ ਫਰਗਿਊਸਨ, ਈਸ਼ ਸੋਢੀ, ਟ੍ਰੇਂਟ ਬੋਲਟ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਵੈਂਕਟੇਸ਼ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਨੇ ਅਫੀਫ ਹੁਸੈਨ ਤੋਂ ਮੰਗੀ ਮੁਆਫ਼ੀ, ਜਾਣੋ ਕੀ ਸੀ ਮਾਮਲਾ
NEXT STORY