ਅਹਿਮਦਾਬਾਦ- ਗੁਜਰਾਤ ਕ੍ਰਿਕਟ ਸੰਘ (ਜੀ. ਸੀ. ਏ.) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਤੇ ਵੈਸਟਇੰਡੀਜ਼ ਦਰਮਿਆਨ 6 ਤੋਂ 11 ਫਰਵਰੀ ਤਕ ਹੋਣ ਵਾਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਕੋਵਿਡ-19 ਮਹਾਮਾਰੀ ਕਾਰਨ ਦਰਸ਼ਕਾਂ ਦੇ ਬਿਨਾ ਖ਼ਾਲੀ ਸਟੇਡੀਅਮ 'ਚ ਖੇਡੀ ਜਾਵੇਗੀ। ਇਹ ਤਿੰਨੋ ਮੈਚ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾਣਗੇ।
ਜੀ. ਸੀ. ਏ. ਨੇ ਬਿਆਨ 'ਚ ਕਿਹਾ, 'ਅਸੀਂ ਵੈਸਟਇੰਡੀਜ਼ ਦੇ ਭਾਰਤ ਦੌਰੇ 'ਤੇ ਵਨ-ਡੇ ਸੀਰੀਜ਼ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। 6 ਫਰਵਰੀ ਨੂੰ ਪਹਿਲਾ ਵਨ-ਡੇ ਇਕ ਬਹੁਤ ਹੀ ਖ਼ਾਸ ਤ ਇਤਿਹਾਸਕ ਮੈਚ ਹੋਵੇਗਾ ਕਿਉਂਕਿ ਭਾਰਤ ਇਸ ਫਾਰਮੈਟ 'ਚ ਆਪਣਾ 1000ਵਾਂ ਮੁਕਾਬਲਾ ਖੇਡੇਗਾ। ਭਾਰਤੀ ਟੀਮ ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਹੋਵੇਗੀ ਜੋ ਇਹ ਉਪਲੱਭਧੀ ਹਾਸਲ ਕਰੇਗੀ।'
ਬੋਰਡ ਨੇ ਅੱਗੇ ਕਿਹਾ ਕਿ ਮੌਜੂਦ ਹਾਲਾਤ ਨੂੰ ਦੇਖਦੇ ਹੋਏ ਸਾਰੇ ਮੈਚ ਦਰਸ਼ਕਾਂ ਦੇ ਬਿਨਾਂ ਖ਼ਾਲੀ ਸਟੇਡੀਅਮ 'ਚ ਖੇਡੇ ਜਾਣਗੇ।' ਵਨ-ਡੇ ਦੇ ਬਾਅਦ ਦੋਵੇਂ ਟੀਮਾਂ ਨੂੰ ਕੋਲਕਾਤਾ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ, ਜਿਸ ਲਈ ਪੱਛਮੀ ਬੰਗਾਲ ਸਰਕਾਰ ਨੇ 75 ਫ਼ੀਸਦੀ ਦਰਸ਼ਕਾਂ ਦੀ ਮੌਜੂਦਗੀ ਦੀ ਇਜਾਜ਼ਤ ਦਿੱਤੀ ਹੈ।
ਖੇਡ ਬਜਟ 305 ਕਰੋੜ ਰੁਪਏ ਵਧਿਆ, ਸਾਲ ਦਰ ਸਾਲ ਇੰਝ ਆਏ ਉਤਰਾਅ-ਚੜ੍ਹਾਅ
NEXT STORY