ਸਿਡਨੀ (ਭਾਸ਼ਾ) : ਭਾਰਤੀ ਹਰਫਨਮੌਲਾ ਹਾਰਦਿਕ ਪੰਡਯਾ ਨੇ ਇਕ ਸਾਲ ਪਹਿਲਾਂ ਹੋਈ ਪਿੱਠ ਦੀ ਸਰਜਰੀ ਦੇ ਬਾਅਦ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਦੂਜੇ ਵਨਡੇ ਦੌਰਾਨ ਆਸਟਰੇਲੀਆ ਖ਼ਿਲਾਫ਼ ਪਹਿਲੀ ਵਾਰ ਸਿਖਰ ਪੱਧਰ ਦੇ ਕ੍ਰਿਕਟ ਵਿਚ ਗੇਂਦਬਾਜ਼ੀ ਕੀਤੀ। 2 ਦਿਨ ਪਹਿਲਾਂ ਵਨਡੇ ਦੇ ਬਾਅਦ ਪੰਡਯਾ ਨੇ ਕਿਹਾ ਸੀ ਕਿ ਉਹ 'ਮਹੱਤਵਪੂਰਣ' ਮੈਚਾਂ ਵਿਚ ਅਤੇ ਜਦੋਂ ਠੀਕ ਸਮਾਂ ਹੋਵੇਗਾ, ਉਦੋਂ ਹੀ ਗੇਂਦਬਾਜ਼ੀ ਕਰਣਗੇ। ਪੰਡਯਾ ਨੇ ਆਪਣੀ ਟੀਮ ਦੇ ਦਬਾਅ ਵਿਚ ਆਉਣ 'ਤੇ ਗੇਂਦਬਾਜ਼ੀ ਕੀਤੀ, ਜਿਸ ਵਿਚ 1 ਚੰਗਾ ਓਵਰ ਵੀ ਪਾਇਆ। ਉਨ੍ਹਾਂ ਨੇ ਸ਼ਾਨਦਾਰ ਫ਼ਾਰਮ ਵਿਚ ਚੱਲ ਰਹੇ ਸਟੀਵ ਸਮਿਥ ਅਤੇ ਮਾਰਨਸ ਲਾਬੁਸ਼ੇਨ ਦੇ ਖ਼ਿਲਾਫ਼ ਸਿਡਨੀ ਕ੍ਰਿਕਟ ਮੈਦਾਨ 'ਤੇ ਸਿਰਫ਼ 5 ਦੌੜਾਂ ਗਵਾਈਆਂ। ਆਪਣੇ ਦੂਜੇ ਓਵਰ ਵਿਚ ਪੰਡਯਾ ਨੇ ਸਿਰਫ਼ 4 ਦੌੜਾਂ ਦਿੱਤੀਆਂ, ਜਿਸ ਵਿਚ ਆਸਟਰੇਲੀਆਈ ਖਿਡਾਰੀਆਂ ਨੂੰ ਉਨ੍ਹਾਂ ਦੀ ਹੌਲੀ ਗੇਂਦ ਨੂੰ ਖੇਡਣ ਵਿਚ ਥੋੜ੍ਹੀ ਮੁਸ਼ਕਲ ਹੋਈ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ 'ਚ ਹੋਏ ਸ਼ਾਮਲ
ਆਈ.ਸੀ.ਸੀ. ਟੀ20 ਵਿਸ਼ਵ ਕੱਪ ਵਿਚ 10 ਮਹੀਨੇ ਦਾ ਸਮਾਂ ਬਚਿਆ ਹੈ, ਪੰਡਯਾ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਹ ਲੰਬੇ ਸਮੇਂ ਦੇ ਟੀਚੇ ਅਤੇ ਵੱਡੇ ਟੂਰਨਾਮੈਂਟ ਨੂੰ ਧਿਆਨ ਵਿਚ ਰੱਖਦੇ ਹੋਏ ਗੇਂਦਬਾਜ਼ੀ ਕਰਣਗੇ। ਪੰਡਯਾ ਦੀ ਪਿਛਲੇ ਸਾਲ ਅਕਤੂਬਰ ਵਿਚ ਬ੍ਰਿਟੇਨ ਵਿਚ ਪਿੱਠ ਦੀ ਸਰਜਰੀ ਹੋਈ ਸੀ। ਉਨ੍ਹਾਂ ਦੀ ਪਿੱਠ 2018 ਵਿਚ ਇੰਗਲੈਂਡ ਵਿਚ ਟੈਸਟ ਸੀਰੀਜ਼ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਇਸ ਸਰਜਰੀ ਕਾਰਨ ਉਹ ਕਰੀਬ 1 ਸਾਲ ਤੱਕ ਕ੍ਰਿਕਟ ਤੋਂ ਬਾਹਰ ਰਹੇ। ਇਸ ਆਲ ਰਾਊਂਡਰ ਨੇ ਅੰਤਿਮ ਟੀ20 ਅੰਤਰਰਾਸ਼ਟਰੀ ਮੈਚ ਦੱਖਣੀ ਅਫਰੀਕਾ ਖ਼ਿਲਾਫ਼ ਸਤੰਬਰ 2019 ਵਿਚ ਖੇਡਿਆ ਸੀ।
ਇਹ ਵੀ ਪੜ੍ਹੋ: ਅੱਜ ਧਰਤੀ ਨੇੜਿਓਂ ਲੰਘੇਗਾ ਬੁਰਜ ਖਲੀਫ਼ਾ ਜਿੰਨਾ ਵੱਡਾ ਉਲਕਾਪਿੰਡ, ਨਾਸਾ ਨੇ ਦਿੱਤੀ ਚਿਤਾਵਨੀ
ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਗੋਦ ਭਰਾਈ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY