ਸਪੋਰਟਸ ਡੈਸਕ- ਮਹਿਲਾ ਪ੍ਰੀਮੀਅਰ ਲੀਗ (WPL) ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਇੱਕ ਬਹੁਤ ਹੀ ਅਹਿਮ ਅਤੇ ਚੁਣੌਤੀਪੂਰਨ ਦੌਰੇ ਲਈ ਤਿਆਰ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਸ਼ਵ ਚੈਂਪੀਅਨ ਭਾਰਤੀ ਟੀਮ ਫਰਵਰੀ ਵਿੱਚ ਆਸਟ੍ਰੇਲੀਆ ਦੇ ਦੌਰੇ 'ਤੇ ਜਾਵੇਗੀ, ਜਿੱਥੇ ਉਹ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਹਾਈ-ਪ੍ਰੋਫਾਈਲ ਸੀਰੀਜ਼ ਦੇ ਸ਼ੈਡਿਊਲ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਜੰਗ ਦੀ ਸ਼ੁਰੂਆਤ ਟੀ-20 ਫਾਰਮੈਟ ਨਾਲ ਹੋਵੇਗੀ:
• ਪਹਿਲਾ ਟੀ-20: 15 ਫਰਵਰੀ, ਸਿਡਨੀ
• ਦੂਜਾ ਟੀ-20: 19 ਫਰਵਰੀ, ਹੋਬਾਰਟ
• ਤੀਜਾ ਟੀ-20: 21 ਫਰਵਰੀ, ਐਡੀਲੇਡ ਓਵਲ
ਇਹ ਵੀ ਪੜ੍ਹੋ- ਸੀਰੀਜ਼ ਵਿਚਾਲੇ ਧਾਕੜ ਭਾਰਤੀ ਕ੍ਰਿਕਟਰ ਨੇ ਲੈ ਲਿਆ ਸੰਨਿਆਸ! ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਵਨਡੇ ਸੀਰੀਜ਼ ਦਾ ਸ਼ੈਡਿਊਲ
• ਪਹਿਲਾ ਵਨਡੇ: 24 ਫਰਵਰੀ, ਬ੍ਰਿਸਬੇਨ
• ਦੂਜਾ ਵਨਡੇ: 27 ਫਰਵਰੀ, ਹੋਬਾਰਟ
• ਤੀਜਾ ਵਨਡੇ: 1 ਮਾਰਚ, ਹੋਬਾਰਟ
ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ
ਦੱਸ ਦੇਈਏ ਕਿ ਟੀਮ ਇੰਡੀਆ ਲਈ ਇਹ ਦੌਰਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ, ਕਿਉਂਕਿ ਆਸਟ੍ਰੇਲੀਆ ਵਿੱਚ ਭਾਰਤ ਦੇ ਅੰਕੜੇ ਬਹੁਤ ਨਿਰਾਸ਼ਾਜਨਕ ਹਨ। ਵਨਡੇ ਫਾਰਮੈਟ ਵਿੱਚ ਭਾਰਤ ਨੇ ਆਸਟ੍ਰੇਲੀਆ ਵਿੱਚ 19 ਵਿੱਚੋਂ ਸਿਰਫ਼ 4 ਮੈਚ ਜਿੱਤੇ ਹਨ, ਜਦਕਿ 15 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਮਹਿਲਾ ਟੀਮ ਨੇ ਕਦੇ ਵੀ ਆਸਟ੍ਰੇਲੀਆ ਵਿੱਚ ਵਨਡੇ ਸੀਰੀਜ਼ ਨਹੀਂ ਜਿੱਤੀ। ਟੀ-20 ਵਿੱਚ ਵੀ ਹਾਲਤ ਪਤਲੀ ਹੈ, ਜਿੱਥੇ 12 ਵਿੱਚੋਂ ਸਿਰਫ਼ 4 ਮੈਚ ਹੀ ਭਾਰਤ ਦੇ ਹੱਕ ਵਿੱਚ ਰਹੇ ਹਨ।
ਇਹ ਸੀਰੀਜ਼ ਆਸਟ੍ਰੇਲੀਆ ਦੀ ਦਿੱਗਜ ਵਿਕਟਕੀਪਰ-ਬੱਲੇਬਾਜ਼ ਐਲੀਸਾ ਹੀਲੀ ਦੇ ਕਰੀਅਰ ਦੀ ਆਖਰੀ ਸੀਰੀਜ਼ ਹੋਵੇਗੀ। 35 ਸਾਲਾ ਹੀਲੀ ਇਸ ਸੀਰੀਜ਼ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗੀ। ਉਨ੍ਹਾਂ ਨੇ ਵਨਡੇ ਵਿੱਚ 7 ਸੈਂਕੜਿਆਂ ਦੀ ਮਦਦ ਨਾਲ 3563 ਰਨ ਅਤੇ ਟੀ-20 ਵਿੱਚ 3054 ਰਨ ਬਣਾ ਕੇ ਵਿਸ਼ਵ ਕ੍ਰਿਕਟ ਵਿੱਚ ਆਪਣਾ ਲੋਹਾ ਮਨਵਾਇਆ ਹੈ।
ਇਹ ਵੀ ਪੜ੍ਹੋ- ਹੁਣ 20 ਜਨਵਰੀ ਤਕ ਬੰਦ ਰਹਿਣਗੇ ਸਾਰੇ ਸਕੂਲ!
ਰਾਏਪੁਰ ਵਿੱਚ ਹੋ ਸਕਦੇ ਹਨ IPL ਮੈਚ; RCB ਨੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਇ ਨੂੰ ਦਿੱਤਾ ਪ੍ਰਸਤਾਵ
NEXT STORY