ਚੇਨਈ- ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਨੇ ਐਤਵਾਰ ਨੂੰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਬਾਰੇ ਵਿਚ ਕਿਹਾ ਕਿ ਦੂਜਿਆਂ ਨਾਲ ਉਸਦੀ ਤੁਲਨਾ ਕਰਨ ਦੀ ਬਜਾਏ ਉਸ ਨੂੰ ਆਪਣੀ ਤਾਕਤ ਮੁਤਾਬਕ ਖੇਡਣ ਦਾ ਮੌਕਾ ਦਿਓ। ਰਿਸ਼ਭ ਪੰਤ ਦੀ ਵਿਕਟਕੀਪਿੰਗ ਤੇ ਬੱਲੇਬਾਜ਼ੀ ਤੁਲਨਾ ਅਕਸਰ ਧਾਕੜ ਮਹਿੰਦਰ ਸਿੰਘ ਧੋਨੀ ਤੇ ਦੂਜੇ ਹੋਰਨਾਂ ਖਿਡਾਰੀਆਂ ਨਾਲ ਕੀਤੀ ਜਾਂਦੀ ਹੈ।
ਅਸ਼ਵਿਨ ਨੇ ਇੱਥੇ ਜਾਰੀ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ,‘‘ਉਸ ਦੀ ਤੁਲਨਾ ਲਗਾਤਾਰ ਧਾਕੜ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਜਾਂਦੀ ਰਹੀ ਹੈ ਤੇ ਹੁਣ ਉਸਦੀ ਵਿਕਟਕੀਪਿੰਗ ਦੀ ਤੁਲਨਾ ਰਿਧੀਮਾਨ ਸਾਹਾ ਨਾਲ ਕੀਤੀ ਜਾ ਰਹੀ ਹੈ। ਕਈ ਵਾਰ ਇਸ ਤਰ੍ਹਾਂ ਦੀਆਂ ਤੁਲਨਾਵਾਂ ਨੂੰ ਰੋਕਣ ਦੀ ਲੋੜ ਪੈਂਦੀ ਹੈ ਤਦ ਖਿਡਾਰੀ ਦਾ ਆਤਮਵਿਸ਼ਵਾਸ ਵਧਦਾ ਹੈ।’’
ਅਸ਼ਵਿਨ ਨੇ ਕਿਹਾ ਕਿ ਰਿਸ਼ਭ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ ਤੇ ਉਹ ਵਿਕਟਕੀਪਿੰਗ ’ਤੇ ਕਾਫੀ ਮਿਹਨਤ ਕਰ ਰਿਹਾ ਹੈ। ਤਜਰਬੇਕਾਰ ਸਪਿਨਰ ਨੇ ਕਿਹਾ ਕਿ ਰਿਸ਼ਭ ਕੋਲ ਸਮਰੱਥਾ ਹੈ ਤੇ ਇਸ ਲਈ ਉਹ ਇੱਥੇ ਹੈ ਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਪਣੇ ਪ੍ਰਦਰਸ਼ਨ ਵਿਚ ਹੋਰ ਸੁਧਾਰ ਲਿਆਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਈ. ਪੀ. ਐੱਲ. ਦੀ ਤਰਜ ’ਤੇ ਇੰਡੀਅਨ ਚੈੱਸ ਲੀਗ ਸ਼ੁਰੂ ਕਰੇਗਾ ਸ਼ਤਰੰਜ ਮਹਾਸੰਘ
NEXT STORY