ਅਹਿਮਦਾਬਾਦ– ਦੂਜੇ ਮੈਚ ਵਿਚ ਸ਼ਾਨਦਾਰ ਜਿੱਤ ਨਾਲ ਲੜੀ ਵਿਚ ਬਰਾਬਰੀ ਕਰਨ ਨਾਲ ਆਤਮਵਿਸ਼ਵਾਸ ਨਾਲ ਲਬਰੇਜ ਭਾਰਤੀ ਟੀਮ ‘ਧਮਾਕੇਦਾਰ ਤੇ ਬੇਖੌਫ ਬੱਲੇਬਾਜ਼ੀ’ ਦੇ ਆਪਣੇ ਨਵੇਂ ਫਲਸਫੇ ’ਤੇ ਮੰਗਲਵਾਰ ਨੂੰ ਇੰਗਲੈਂਡ ਵਿਰੁੱਧ ਤੀਜੇ ਟੀ-20 ਮੈਚ ਵਿਚ ਵੀ ਅਮਲ ਕਰੇਗੀ। ਟੀ-20 ਲੜੀ ਦੇ ਪਹਿਲੇ ਮੈਚ ਵਿਚ 8 ਵਿਕਟਾਂ ਨਾਲ ਸ਼ਰਮਨਾਕ ਹਾਰ ਝੱਲਣ ਤੋਂ ਬਾਅਦ ਭਾਰਤ ਨੇ ਦੂਜੇ ਮੈਚ ਵਿਚ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਵਿਚ 1-1 ਨਾਲ ਬਰਾਬਰੀ ਕੀਤੀ। ਵਿਰਾਟ ਕੋਹਲੀ ਤੇ ਉਸਦੀ ਟੀਮ ਦੂਜੇ ਮੈਚ ਵਿਚ ਹਰ ਵਿਭਾਗ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੀ। ਇਸ਼ਾਨ ਕਿਸ਼ਨ ਨੇ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਦੇ ਨਾਲ 32 ਗੇਂਦਾਂ ਵਿਚ 56 ਦੌੜਾਂ ਬਣਾ ਕੇ ਭਾਰਤ ਨੂੰ ਬੇਖੌਫ ਤੇ ਧਮਾਕੇਦਾਰ ਬੱਲੇਬਾਜ਼ੀ ਦੇ ਨਵੇਂ ਫਲਸਫੇ ’ਤੇ ਅਮਲ ਕਰਦੇ ਰਹਿਣ ਦਾ ਹੌਸਲਾ ਦਿੱਤਾ।
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
ਕੇ. ਐੱਲ. ਰਾਹੁਲ ਦੇ ਪਹਿਲੇ ਹੀ ਓਵਰ ਵਿਚ ਆਊਟ ਹੋਣ ਦੇ ਬਾਵਜੂਦ ਕਿਸ਼ਨ ਨੇ ਬਿਲਕੁਲ ਵੀ ਡਰੇ ਬਿਨਾਂ ਪਹਿਲੀ ਹੀ ਗੇਂਦ ’ਤੇ ਜੋਫ੍ਰਾ ਆਰਚਰ ਨੂੰ ਚੌਕਾ ਲਾ ਕੇ ਭਾਰਤੀ ਟੀਮ ਦੇ ਤੇਵਰ ਜ਼ਾਹਿਰ ਕਰ ਦਿੱਤੇ ਸਨ। ਇਸ ਤੋਂ ਇਲਾਵਾ ਪਿਛਲੀਆਂ 5 ਪਾਰੀਆਂ ਵਿਚ 3 ਵਾਰ ਖਾਤਾ ਨਾ ਖੋਲ੍ਹ ਸਕੇ ਕਪਤਾਨ ਕੋਹਲੀ ਦੇ ਫਾਰਮ ਵਿਚ ਪਰਤਣ ਨਾਲ ਮੇਜ਼ਬਾਨ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ। ਗੇਂਦਬਾਜ਼ਾਂ ਨੇ ਇੰਗਲੈਂਡ ਨੂੰ 164 ਦੌੜਾਂ ’ਤੇ ਰੋਕ ਕੇ ਆਪਣੇ ਕੰਮ ਨੂੰ ਬਾਖੂਬੀ ਅੰਜ਼ਾਮ ਦਿੱਤਾ। ਹਾਰਦਿਕ ਪੰਡਯਾ ਨੇ ਲੰਬੇ ਸਮੇਂ ਬਅਦ ਚਾਰ ਓਵਰ ਕੀਤੇ ਤੇ ਇਸ ਨਾਲ ਭਾਰਤ ਨੂੰ ਵਾਧੂ ਬੱਲੇਬਾਜ਼ ਨੂੰ ਲੈ ਕੇ ਉਤਰਨ ਦੀ ਸਹੂਲੀਅਤ ਮਿਲੀ। ਭਾਰਤ ਨੂੰ ਰਿਸ਼ਭ ਪੰਤ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ, ਜਿਸ ਨੂੰ ਬੱਲੇਬਾਜ਼ੀ ਕ੍ਰਮ ਵਿਚ ਸ਼੍ਰੇਅਸ ਅਈਅਰ ਤੋਂ ਉੱਪਰ ਚੌਥੇ ਨੰਬਰ ’ਤੇ ਭੇਜਿਆ ਗਿਆ ਸੀ। ਪੰਤ ਦੋਵਾਂ ਪਾਰੀਆਂ ਵਿਚ ਚੰਗੀ ਸ਼ੁਰੂਆਤ ਨੂੰ ਵੱਡੇ ਸੋਕਰ ਵਿਚ ਨਹੀਂ ਬਦਲ ਸਕਿਆ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ
ਭਾਰਤੀ ਟੀਮ ਜੇਤੂ ਇਲੈਵਨ ਵਿਚ ਬਦਲਾਅ ਨਹੀਂ ਕਰਨਾ ਚਾਹੇਗੀ ਹਾਲਾਂਕਿ ਨਿਯਮਤ ਸਲਾਮੀ ਬੱਲੇਬਾਜ਼ੀ ਰੋਹਿਤ ਸ਼ਰਮਾ ਦੀ ਦੋ ਮੈਚਾਂ ਵਿਚ ਆਰਾਮ ਤੋਂ ਬਾਅਦ ਵਾਪਸੀ ਸੰਭਵ ਹੈ। ਅਜਿਹੇ ਵਿਚ ਕੇ. ਐੱਲ. ਰਾਹੁਲ ਨੂੰ ਉਸਦੇ ਲਈ ਜਗ੍ਹਾ ਬਣਾਉਣੀ ਪਵੇਗੀ, ਜਿਹੜਾ ਦੋਵਾਂ ਪਾਰੀਆਂ ਵਿਚ ਅਸਫਲ ਰਿਹਾ। ਭਾਰਤ ਦਾ ਟੀਚਾ ਅਕਤੂਬਰ ਵਿਚ ਆਪਣੀ ਮੇਜ਼ਬਾਨੀ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਸਹੀ ਸੰਯੋਜਨ ਲੱਭਣਾ ਹੈ।
ਦੂਜੇ ਪਾਸੇ ਸੱਟ ਦੇ ਕਾਰਣ ਇਹ ਮੈਚ ਨਾ ਖੇਡ ਸਕੇ ਮਾਰਕ ਵੁਡ ਦੀ ਗੈਰ-ਮੌਜੂਦਗੀ ਵਿਚ ਇੰਗਲੈਂਡ ਦਾ ਹਮਲਾ ਅਸਰਦਾਇਕ ਨਹੀਂ ਲੱਗਾ। ਕਪਤਾਨ ਇਯੋਨ ਮੋਰਗਨ ਨੇ ਹਾਲਾਂਕਿ ਕਿਹਾ ਕਿ ਉਹ ਅਗਲਾ ਮੈਚ ਖੇਡੇਗਾ। ਸਲਾਮੀ ਬੱਲੇਬਾਜ਼ ਜੈਸਨ ਰਾਏ ਦੋਵਾਂ ਪਾਰੀਆਂ ਵਿਚ ਫਾਰਮ ਵਿਚ ਲੱਗਾ ਪਰ ਅਰਧ ਸੈਂਕੜੇ ਤੋਂ ਖੁੰਝ ਗਿਆ। ਉਹ ਅਗਲੇ ਮੈਚ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL ’ਚ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਨਾਲ ਭਾਰਤ ਲਈ ਖੇਡਣ ’ਚ ਮਦਦ ਮਿਲੀ : ਕਿਸ਼ਨ
NEXT STORY