ਸਪੋਰਟਸ ਡੈਸਕ— ਭਾਰਤੀ ਟੀਮ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਉਸ ਦੀ ਪਹਿਲੀ ਪਾਰੀ 'ਚ 235 ਦੌੜਾਂ 'ਤੇ ਆਲ ਆਊਂਟ ਕਰਨ ਦੇ ਬਾਵਜੂਦ ਸੰਕਟ 'ਚ ਫੱਸਤੀ ਦਿਖਾਈ ਦੇ ਰਹੀ ਹੈ। ਭਾਰਤ ਨੇ ਪਹਿਲੀ ਪਾਰੀ 'ਚ 242 ਦੌੜਾਂ ਬਣਾਈਆਂ ਸਨ ਅਤੇ ਇਸ ਲਿਹਾਜ਼ ਨਾਲ ਉਹ ਦੂਜੀ ਪਾਰੀ 'ਚ 7 ਦੌੜਾਂ ਦੇ ਬੜ੍ਹਤ ਲੈ ਕੇ ਉਤਰੀ। ਭਾਰਤ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਦੂਜੀ ਪਾਰੀ 'ਚ 90 ਦੌੜਾਂ ਤਕ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਉਸ ਨੂੰ ਹੁਣ ਤਕ ਫਿਲਹਾਲ 97 ਦੌੜਾਂ ਦੀ ਹੀ ਬੜ੍ਹਤ ਹਾਸਲ ਹੋਈ ਹੈ। ਇਸ ਮੈਚ ਦੇ ਦੂਜੇ ਦਿਨ ਦੀ ਖੇਡ ਦੌਰਾਨ ਕਈ ਰਿਕਾਰਡ ਵੀ ਬਣੇ।
ਵਿਦੇਸ਼ 'ਚ ਕੋਹਲੀ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੌਰੇ ਟੀ-20, ਵਨ-ਡੇ ਅਤੇ ਟੈਸਟ ਮਿਲਾ ਕੇ 11 ਪਾਰੀਆਂ 'ਚ ਕੁਲ 218 ਦੌੜਾਂ ਬਣਾਈਆਂ। ਵਿਦੇਸ਼ੀ ਜ਼ਮੀਨ ਤੇ ਤਿੰਨੋਂ ਫਾਰਮੈਟਾਂ ਦੀ ਸੀਰੀਜ਼ ਨੂੰ ਮਿਲਾ ਕੇ ਇਹ ਕੋਹਲੀ ਵਲੋਂ ੁਬਣਾਈਆਂ ਗਈਆਂ ਸਭ ਤੋਂ ਘੱਟ ਦੌੜਾਂ ਹਨ। ਇਸ ਤੋਂ ਪਹਿਲਾਂ 2014 ਦੇ ਇੰਗਲੈਂਡ ਦੌਰੇ 'ਤੇ ਕੋਹਲੀ ਨੇ ਟੈਸਟ, ਵਨ-ਡੇ ਅਤੇ ਟੀ-20 ਸੀਰੀਜ਼ ਨੂੰ ਕੁਲ ਮਿਲਾ ਕੇ 218 ਦੌੜਾਂ ਬਣਾਈਆਂ ਸਨ।
ਇਕ ਦਿਨ 'ਚ ਸਭ ਤੋਂ ਜ਼ਿਆਦਾ ਵਿਕਟਾਂ
ਦੂਜੇ ਦਿਨ ਦੇ ਖੇਡ ਦੇ ਦੌਰਾਨ ਕੁਲ 16 ਵਿਕਟਾਂ ਡਿੱਗੀਆਂ ਹਨ। ਜਿਨਾਂ 'ਚੋਂ ਨਿਊਜ਼ੀਲੈਂਡ ਦੀ ਪਾਰੀ ਦੇ ਪਹਿਲੀਆਂ 10 ਵਿਕਟਾਂ ਅਤੇ ਭਾਰਤ ਦੀ ਦੂਜੀ ਪਾਰੀ ਦੀਆਂ 6 ਵਿਕਟਾਂ ਸ਼ਾਮਲ ਹਨ। ਹੇਗਲੇ ਓਵਲ ਸਟੇਡੀਅਮ 'ਚ ਇਕ ਦਿਨ ਦੀ ਖੇਡ ਦੌਰਾਨ ਡਿੱਗਿਆ ਇਹ ਸਭ ਤੋਂ ਜ਼ਿਆਦਾ ਵਿਕਟਾਂ ਹਨ।
ਬੀਜੇ ਵਾਟਲਿੰਗ ਦਾ ਅਣਚਾਹਾ ਰਿਕਾਰਡ
ਨਿਊਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬੀਜੇ ਵਾਟਲਿੰਗ ਪਹਿਲੀ ਪਾਰੀ 'ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਿਆ। ਇਹ 9ਵੀਂ ਵਾਰ ਹੈ ਜਦੋਂ ਵਾਟੀਲਿੰਗ ਟੈਸਟ ਕ੍ਰਿਕਟ 'ਚ 0 'ਤੇ ਆਊਟ ਹੋ ਗਿਆ ਹੈ। ਇਸ ਦੇ ਨਾਲ ਹੀ ਉਹ ਟੈਸਟ 'ਚ ਸਭ ਤੋਂ ਜ਼ਿਆਦਾ ਵਾਰ 0 'ਤੇ ਆਊਟ ਹੋਣ ਵਾਲਾ ਕੀਵੀ ਵਿਕਟਕੀਪਰ ਬੱਲੇਬਾਜ਼ ਬਣ ਗਿਆ ਹੈ। ਇਸ ਮਾਮਲੇ 'ਚ ਉਸ ਨੇ ਨਿਊਜ਼ੀਲੈਂਡ ਦੇ ਮਹਾਨ ਵਿਕਟਕੀਪਰ ਬੱਲੇਬਾਜ਼ ਬਰੈਂਡਨ ਮੈਕੁਲਮ ਨੂੰ ਪਿੱਛੇ ਛੱਡਿਆ, ਜੋ 8 ਵਾਰ 0 'ਤੇ ਆਊਟ ਹੋਇਆ ਹੈ।
ਮਹਿਲਾ ਟੀ-20 WC : ਇੰਗਲੈਂਡ ਨੇ ਵਿੰਡੀਜ਼ ਨੂੰ 46 ਦੌੜਾਂ ਨਾਲ ਹਰਾਇਆ
NEXT STORY