ਦੁਬਈ : ਬੰਗਲਾਦੇਸ਼ ਦੇ ਕਪਤਾਨ ਮਸ਼ਰਫੀ ਮੁਰਤਜ਼ਾ ਨੇ ਕਿਹਾ ਕਿ ਜੇਕਰ ਉਸਦੀ ਟੀਮ ਨੇ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਫਾਈਨਲ ਵਿਚ ਭਾਰਤ ਨੂੰ ਚੁਣੌਤੀ ਦੇਣੀ ਹੈ ਤਾਂ ਉਸ ਨੂੰ ਸਾਰੇ ਵਿਭਾਗਾਂ ਵਿਚ ਸੁਧਾਰ ਕਰਨਾ ਪਵੇਗਾ। ਬੰਗਲਾਦੇਸ਼ ਨੇ ਬੁੱਧਵਾਰ ਨੂੰ ਸੁਪਰ-4 ਮੈਚ ਵਿਚ ਪਾਕਿਸਤਾਨ ਨੂੰ 37 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ, ਜਿੱਥੇ ਉਸਦਾ ਸਾਹਮਣਾ ਭਾਰਤ ਨਾਲ ਹੋਵੇਗਾ। ਮੁਰਤਜ਼ਾ ਨੇ ਕਿਹਾ, ''ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਕਾਫੀ ਮਜ਼ਬੂਤ ਤੇ ਦੁਨੀਆ ਵਿਚ ਨੰਬਰ ਇਕ ਟੀਮ ਹੈ। ਸਾਨੂੰ ਹੁਣ ਵੀ ਆਪਣੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਚ ਥੋੜ੍ਹਾ ਸੁਧਾਰ ਕਰਨ ਦੀ ਲੋੜ ਹੈ।''

ਉਸ ਨੇ ਕਿਹਾ, ''ਸਾਨੂੰ ਸ਼ਾਕਿਬ ਅਲ ਹਸਨ ਤੇ ਤਮੀਮ ਇਕਬਾਲ ਦੀ ਕਮੀ ਮਹਿਸੂਸ ਹੋਵੇਗੀ ਪਰ ਬਾਕੀ ਖਿਡਾਰੀਆਂ ਨੇ ਆਪਣਾ ਜਜ਼ਬਾ ਦਿਖਾਇਆ। ਹੁਣ ਜਦਕਿ ਇਕ ਮੈਚ ਬਚਿਆ ਹੈ ਤਦ ਉਮੀਦ ਹੈ ਕਿ ਖਿਡਾਰੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਨਗੇ।''

ਬੰਗਲਾਦੇਸ਼ੀ ਕਪਤਾਨ ਮੁਰਤਜ਼ਾ ਨੇ ਕਿਹਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਸੁਧਾਰ ਦੀ ਜ਼ਰੂਰਤ
NEXT STORY