ਨਵੀਂ ਦਿੱਲੀ— ਬੰਗਲਾਦੇਸ਼ ਦੇ ਕਪਤਾਨ ਮਸ਼ਰਫੇ ਮੁਰਤਜ਼ਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਨੂੰ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਫਾਈਨਲ 'ਚ ਭਾਰਤ ਨੂੰ ਚੁਣੌਤੀ ਦੇਣੀ ਹਾ ਤਾਂ ਉਸਨੂੰ ਸਾਰੇ ਵਿਭਾਗਾਂ 'ਚ ਸੁਧਾਰ ਕਰਨਾ ਹੋਵੇਗਾ। ਬੰਗਲਾਦੇਸ਼ ਨੇ ਬੁੱਧਵਾਰ ਨੂੰ ਸੁਪਰ-4 ਮੈਚ 'ਚ ਪਾਕਿਸਤਾਨ ਨੂੰ 37 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸਦਾ ਸਾਹਮਣਾ 6 ਵਾਰ ਦੀ ਚੈਂਪੀਅਨ ਟੀਮ ਭਾਰਤ ਨਾਲ ਹੋਵੇਗਾ। ਮੁਰਤਜ਼ਾ ਨੇ ਕਿਹਾ,'ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਬਹੁਤ ਮਜ਼ਬੂਤ ਹੈ ਅਤੇ ਦੁਨੀਆ 'ਚ ਨੰਬਰ-1 ਟੀਮ ਹੈ। ਸਾਨੂੰ ਹੁਣ ਵੀ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਥੋੜਾ ਸੁਧਾਰ ਕਰਨ ਦੀ ਜ਼ਰੂਰਤ ਹੈ।' ਉਨ੍ਹਾਂ ਨੇ ਕਿਹਾ,' ਅਸੀਂ ਸ਼ਾਕਿਬ ਅਤੇ ਤਮੀਮ ਦੀ ਕਮੀ ਮਹਿਸੂਸ ਹੋਵੇਗੀ ਪਰ ਬਾਕੀ ਖਿਡਾਰੀਆਂ ਨੇ ਆਪਣਾ ਜਜ਼ਬਾ ਦਿਖਾਇਆ। ਹੁਣ ਜਦਕਿ ਇਕ ਮੈਚ ਬਚਿਆ ਹੈ ਉਦੋਂ ਉਮੀਦ ਹੈ ਕਿ ਖਿਡਾਰੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਣਗੇ।
ਸ਼ਾਕਿਬ ਉਂਗਲੀ 'ਚ ਸੱਟ ਦੇ ਕਾਰਨ ਸਵਦੇਸ਼ ਚਲੇ ਗਏ ਹਨ ਜਦਿਕ ਤਮੀਮ ਸ਼ੁਰੂਆਤੀ ਮੈਚ 'ਚ ਜ਼ਖਮੀ ਹੋਣ ਦੇ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਸਨ। ਮੁਰਤਜਾ ਨੇ ਪਾਕਿਸਤਾਨ 'ਤੇ ਆਪਣੀ ਜਿੱਤ ਦੇ ਬਾਰੇ 'ਚ ਕਿਹਾ,' ਗੇਂਦਬਾਜ਼ਾਂ ਨੇ ਆਪਣੀ ਭੁਮਿਕਾ ਚੰਗੀ ਤਰ੍ਹਾ ਨਿਭਾਈ ਖਾਸ ਤੌਰ 'ਤੇ ਉਦੋਂ ਜਦੋਂ ਅਸੀਂ ਬਹੁਤ ਵੱਡਾ ਸਕੋਰ ਨਹੀਂ ਬਣਾਇਆ ਸੀ। ਅਸੀਂ ਆਪਣੀ ਰਣਨੀਤੀ 'ਚ ਥੋੜਾ ਬਦਲਾਅ ਕੀਤਾ। ਅਮੂਮਨ 'ਚ ਗੇਂਦਬਾਜ਼ੀ ਦਾ ਆਗਾਜ਼ ਕਰਦਾ ਹਾਂ ਪਰ ਇਸ ਮੈਚ 'ਚ ਮਿਰਾਜ਼ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ।' ਉਨ੍ਹਾਂ ਨੇ ਕਿਹਾ ਕਿ ਮੁਸ਼ੀ ਅਤੇ ਮੁਹੰਮਦ ਮਿਥੁਨ ਨੇ ਬਹੁਤ ਚੰਗੀ ਬੱਲੇਬਾਜ਼ੀ ਕੀਤੀ।' ਬੰਗਲਾਦੇਸ਼ ਦੇ ਨੌਜਵਾਨ ਪੇਸਰ ਮੁਸਤਾਫਿਜੁਰ ਰਹਿਮਾਨ ਨੇ ਇਸ ਮੁਕਾਬਲੇ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 43 ਦੌੜਾਂ ਦੇ ਕੇ 4 ਵਿਕਟ ਝਟਕੇ।
ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਹਾਰ ਦੀ ਜ਼ਿੰਮੇਦਾਰੀ ਖੁਲ ਲਈ। ਉਨ੍ਹਾਂ ਨੇ ਕਿਹਾ,' ਚੰਗਾ ਮਹਿਸੂਸ ਨਹੀਂ ਕਰ ਰਿਹਾ ਹਾਂ। ਸਾਡਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਮੈਂ ਚੰਗਾ ਖੇਡ ਨਹੀਂ ਦਿਖਾਇਆ। ਇਸ ਲਈ ਮੈਨੂੰ ਲੱਗਦਾ ਹੈ ਕਿ ਇਕ ਟੀਮ ਅਤੇ ਕਪਤਾਨ ਦੇ ਤੌਰ 'ਤੇ ਮੈਂ ਚੰਗੀ ਤਰ੍ਹਾਂ ਨਾਲ ਅਗਵਾਈ ਨਹੀਂ ਕੀਤੀ। 'ਸਰਫਰਾਜ਼ ਨੇ ਕਿਹਾ,' ਫੀਲਡਿੰਗ ਚੰਗੀ ਨਹੀਂ ਰਹੀ। ਬੱਲੇਬਾਜ਼ੀ ਬਿਖਰ ਗਈ ਅਤੇ ਇਕ ਟੀਮ ਦੇ ਰੁਪ 'ਚ ਅਸੀਂ ਕਿਸੇ ਵੀ ਵਿਭਾਗ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਏ।'
ਫਾਈਨਲ 'ਚ ਭਾਰਤ ਨੂੰ ਬੰਗਲਾਦੇਸ਼ ਤੋਂ ਰਹਿਣਾ ਹੋਵੇਗਾ ਸਾਵਧਾਨ
NEXT STORY