ਸਪੋਰਟਸ ਡੈਸਕ- ਭਾਰਤ ਦੀ ਅੰਡਰ-20 ਮਹਿਲਾ ਰਾਸ਼ਟਰੀ ਟੀਮ ਨੇ ਆਪਣੇ ਦੂਸਰੇ ਫ੍ਰੈਂਡਲੀ ਮੈਚ ’ਚ ਉਜ਼ਬੇਕਿਸਤਾਨ ਨੂੰ 4-1 ਨਾਲ ਹਰਾ ਦਿੱਤਾ। ਡੋਸਟਲਿਕ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ’ਚ ਹਾਫ ਟਾਈਮ ਤੱਕ ਦੋਨੋਂ ਟੀਮਾਂ 1-1 ਗੋਲ ਨਾਲ ਬਰਾਬਰੀ ’ਤੇ ਸਨ।
ਭਾਰਤ ਲਈ ਸਿਬਾਨੀ ਦੇਵੀ ਨੋਂਗਮਿਕਾਪਮ ਨੇ (28ਵੇਂ, 85ਵੇਂ) ਮਿੰਟ ’ਚ 2 ਗੋਲ ਕੀਤੇ ਅਤੇ ਸੁਲਾਂਜਨਾ ਰਾਉਲ ਨੇ (65ਵੇਂ) ਅਤੇ ਨੇਹਾ ਨੇ (71ਵੇਂ) ਮਿੰਟ ’ਚ 1-1 ਗੋਲ ਕੀਤੇ, ਜਦਕਿ ਉਜ਼ਬੇਕਿਸਤਾਨ ਲਈ ਇਕੋ-ਇਕ ਗੋਲ ਸ਼ਖਨੋਜਾ ਡੇਕਨਬਾਯੇਵਾ (37ਵੇਂ ਮਿੰਟ) ਨੇ ਕੀਤਾ।
ਪਹਿਲੇ ਫ੍ਰੈਂਡਲੀ ਮੈਚ ਵਾਲੀ ਟੀਮ ’ਚ ਉਜ਼ਬੇਕਿਸਤਾਨ ਨੇ 4 ਬਦਲਾਅ ਕੀਤੇ। ਜਦਕਿ ਭਾਰਤੀ ਅੰਡਰ-20 ਟੀਮ ਦੇ ਕੋਚ ਜੋਆਕਿਮ ਅਲੈਗਜ਼ੈਂਡਰਸਨ ਨੇ 2 ਬਦਲਾਅ ਕੀਤੇ। ਡਿਫੈਂਸ ’ਚ ਨਿਸ਼ਿਮਾ ਕੁਮਾਰੀ ਦੀ ਜਗ੍ਹਾ ਜੂਹੀ ਸਿੰਘ, ਲਹਿੰਗਦੇਈਕਿਮ ਦੀ ਜਗ੍ਹਾ ਏਰੀਨਾ ਦੇਵੀ ਨਾਮੀਰਾਕਪਮ ਨੇ ਮਿਡਫੀਲਡ ਸੰਭਾਲੀ। ਸਿਬਾਨੀ ਨੇ 28ਵੇਂ ਮਿੰਟ ’ਚ ਨੇਹਾ ਦੇ ਕਰਾਸ ਨੂੰ ਆਪਣੇ ਪੈਰ ਨਾਲ ਗੋਲ ’ਚ ਬਦਲ ਕੇ ਆਪਣੀ ਟੀਮ ਨੂੰ ਬੜ੍ਹਤ ਦੁਆਈ।
ਇਹ ਵੀ ਪੜ੍ਹੋ- IND vs ENG ; ਕੀ ਨਾਇਰ ਨੂੰ 'ਕ੍ਰਿਕਟ' ਦੇਵੇਗੀ ਇਕ ਹੋਰ Chance, ਜਾਂ ਸਾਈ ਨੂੰ ਮਿਲੇਗਾ ਮੌਕਾ ?
ਭਾਰਤੀ ਟੀਮ ਦਾ ਇਹ ਜਸ਼ਨ ਸਿਰਫ 9 ਮਿੰਟ ਤੱਕ ਹੀ ਚੱਲਿਆ। ਉਜ਼ਬੇਕਿਸਤਾਨ ਦੀ ਡੇਕਨਬਾਯੇਵਾ ਨੇ ਹਾਫ-ਟਾਈਮ ਤੋਂ ਪਹਿਲਾਂ ਮੇਜਬਾਨ ਟੀਮ ਲਈ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਭਾਰਤ ਨੇ 71ਵੇਂ ਮਿੰਟ ’ਚ ਸੁਲੰਜਨਾ ਨੇ ਉਜ਼ਬੇਕਿਸਤਾਨ ਦੀ ਗੋਲਕੀਪਰ ਏਜੋਜਾ ਸੇਵਿਨੋਵਾ ਨੂੰ ਚਕਮਾ ਦੇ ਕੇ ਗੋਲ ਕਰ ਦਿੱਤਾ। ਇਸ ਤੋਂ ਬਾਅਦ ਸਿਬਾਨੀ ਨੇ ਗੋਲ ਕਰ ਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਮਗਰੋਂ ਹੁਣ ਇਸ ਟੀਮ ਦੀ ਜ਼ਿੰਮੇਵਾਰੀ ਸੰਭਾਲੇਗਾ ਭਾਰਤੀ ਧਾਕੜ
NEXT STORY