ਕੋਲਕਾਤਾ- ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੇ ਅਰਧ ਸੈਂਕੜਿਆਂ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਦੀ ਡੈਥ ਓਵਰਾਂ ਦੀ ਸਖਤ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾਈ। ਕੋਹਲੀ ਨੇ 41 ਗੇਂਦਾਂ 'ਤੇ 52 ਦੌੜਾਂ ਜਦਕਿ ਪੰਤ ਨੇ 28 ਗੇਂਦਾਂ 'ਤੇ ਅਜੇਤੂ 52 ਦੌੜਾਂ ਬਣਾਈਆਂ। ਪੰਤ ਨੇ ਵੈਂਕਟੇਸ਼ ਅਈਅਰ (18 ਗੇਂਦਾਂ 'ਤੇ 33 ਦੌੜਾਂ, ਚਾਰ ਚੌਕੇ, ਇਕ ਛੱਕਾ) ਦੇ ਨਾਲ ਪੰਜਵੇਂ ਵਿਕਟ ਦੇ ਲਈ 35 ਗੇਂਦਾਂ 'ਤੇ 76 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਪੰਜ ਵਿਕਟਾਂ 'ਤੇ 186 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਨਿਕੋਲਸ ਪੂਰਨ (41 ਗੇਂਦਾਂ 'ਤੇ 62, ਪੰਜ ਚੌਕੇ, ਤਿੰਨ ਛੱਕੇ) ਅਤੇ ਰੋਵਮੈਨ ਪਾਵੇਲ (36 ਗੇਂਦਾਂ 'ਤੇ ਅਜੇਤੂ 68, ਚਾਰ ਚੌਕੇ, ਪੰਜ ਛੱਕੇ) ਦੇ ਵਿਚ 100 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਤਿੰਨ ਵਿਕਟਾਂ 'ਤੇ 178 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਪੜ੍ਹੋ- IND v WI : ਦੂਜੇ ਟੀ20 ਮੈਚ 'ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ ਵਿਚ 3-0 ਨਾਲ ਹਰਾਇਆ ਸੀ। ਦੋਵਾਂ ਟੀਮਾਂ ਦੇ ਵਿਚਾਲੇ ਤੀਜਾ ਅਤੇ ਆਖਰੀ ਟੀ-20 ਮੈਚ ਐਤਵਾਰ ਨੂੰ ਈਡਨ ਗਾਰਡਨਸ 'ਤੇ ਹੀ ਖੇਡਿਆ ਜਾਵੇਗਾ। ਭਾਰਤ ਦੇ ਦੋਵੇਂ ਲੈੱਗ ਸਪਿਨਰਾਂ ਨੇ ਯੁਜਵੇਂਦਰ ਚਾਹਲ (31 ਦੌੜਾਂ 'ਤੇ ਇਕ) ਅਤੇ ਰਵੀ ਬਿਸ਼ਨੋਈ (30 ਦੌੜਾਂ 'ਤੇ ਇਕ) ਨੇ ਸਲਾਮੀ ਬੱਲੇਬਾਜ਼ਾਂ ਕਾਈਲ (9) ਅਤੇ ਬ੍ਰੇਂਡਨ ਕਿੰਗ (22) ਨੂੰ ਪਵੇਲੀਅਨ ਭੇਜਿਆ ਪਰ ਪੂਰਨ ਨੇ ਵਧੀਆ ਲੈਅ ਬਰਕਰਾਰ ਰੱਖੀ। ਉਨ੍ਹਾਂ ਨੇ ਹਰਸ਼ਲ ਪਟੇਲ ਅਤੇ ਚਾਹਲ 'ਤੇ ਜਦਕਿ ਪਾਵੇਲ ਨੇ ਦੀਪਕ ਚਾਹਰ ਅਤੇ ਬਿਸ਼ਨੋਈ 'ਤੇ ਛੱਕੇ ਲਗਾ ਕੇ ਸਕੋਰ ਬੋਰਡ ਨੂੰ ਚੱਲਦਾ ਰੱਖਿਆ। ਵੈਸਟਇੰਡੀਜ਼ ਨੂੰ ਆਖਰੀ ਪੰਜ ਓਵਰਾਂ ਵਿਚ 63 ਦੌੜਾਂ ਚਾਹੀਦੀਆਂ ਸਨ। ਪਾਵੇਲ ਅਤੇ ਪੂਰਨ ਨੇ ਪਾਰੀ ਦੇ 17ਵੇਂ ਓਵਰ ਵਿਚ ਚਾਹਰ 'ਤੇ ਛੱਕੇ ਲਗਾਏ। ਪੂਰਨ ਨੇ ਇਸ ਛੱਕੇ ਨਾਲ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ।
ਇਹ ਖ਼ਬਰ ਪੜ੍ਹੋ-AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
ਪਲੇਇੰਗ ਇਲੈਵਨ
ਭਾਰਤ :- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ।
ਵੈਸਟ ਇੰਡੀਜ਼ :- ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ, ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਓਡਿਅਨ ਸਮਿਥ, ਰੋਸਟਨ ਚੇਜ਼, ਅਕੇਲ ਹੋਸੀਨ, ਰੋਮਾਰੀਓ ਸ਼ੈਫਰਡ, ਸ਼ੈਲਡਨ ਕੌਟਰੇਲ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
AUS vs SL : ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
NEXT STORY