ਚੇਨਈ- ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੋਂ ਭਾਰਤ ਤੇ ਇੰਗਲੈਂਡ ਵਿਚਾਲੇ ਸ਼ੁਰੂ ਹੋ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ ਵਿਚ ਇੰਗਲੈਂਡ ਤੋਂ ਵੱਧ ਭਾਰਤ ’ਤੇ ਦਬਾਅ ਹੋਵੇਗਾ।
ਰੂਟ ਨੇ ਕਿਹਾ,‘‘ਇਸ ਬਿਹਤਰੀਨ ਸੀਰੀਜ਼ ਦਾ ਹਿੱਸਾ ਹੋਣਾ ਸੁਖਦਾਇਕ ਹੈ। ਭਾਰਤੀ ਟੀਮ ਨੇ ਹਾਲ ਹੀ ਵਿਚ ਆਸਟਰੇਲੀਆ ਨੂੰ ਉਸੇ ਦੇ ਘਰ ਵਿਚ ਹਰਾਇਆ ਸੀ ਤੇ ਸਾਡੇ ਕੋਲ ਟੀਮ ਇੰਡੀਆ ਨੂੰ ਉਸਦੇ ਘਰ ਵਿਚ ਹਰਾਉਣ ਦਾ ਮੌਕਾ ਹੋਵੇਗਾ। ਟੀਮ ਇੰਡੀਆ ’ਤੇ ਇਹ ਦਬਾਅ ਹੋਵੇਗਾ ਕਿ ਉਸ ਨੂੰ ਆਪਣੀ ਘਰੇਲੂ ਧਰਤੀ ’ਤੇ ਖੁਦ ਦੇ ਰਿਕਾਰਡ ਨੂੰ ਬਰਕਰਾਰ ਰੱਖਣਾ ਹੈ। ’’
ਉਸ ਨੇ ਕਿਹਾ ਕਿ ਸਾਡੀ ਟੀਮ ਵਿਚ ਆਤਮਵਿਸ਼ਵਾਸ ਹੈ ਤੇ ਅਸੀਂ ਹਾਲ ਹੀ ਵਿਚ ਚੰਗੀ ਕ੍ਰਿਕਟ ਖੇਡੀ ਹੈ। ਟੀਮ ਲਗਾਤਾਰ ਆਪਣੀ ਖੇਡ ਵਿਚ ਸੁਧਾਰ ਕਰ ਰਹੀ ਹੈ ਤੇ ਆਪਣੀ ਰਣਨੀਤੀ ’ਤੇ ਅਮਲ ਕਰ ਰਹੀ ਹੈ। ਮੈਂ ਇਸ ਸੀਰੀਜ਼ ਲਈ ਕਾਫੀ ਉਤਸ਼ਾਹਿਤ ਹਾਂ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉਸਦੇ ਪ੍ਰਸ਼ੰਸਕਾਂ ਲਈ ਵਿਰਾਟ ਦਾ ਮੈਦਾਨ ’ਤੇ ਵਾਪਸੀ ਕਰਨਾ ਸੁਖਦਾਇਕ ਹੋਵੇਗਾ। ਅਸੀਂ ਹਮੇਸ਼ਾ ਦੁਨੀਆ ਦੀ ਸਰਵਸ੍ਰੇਸ਼ਠ ਟੀਮ ਵਿਰੁੱਧ ਖੇਡਣਾ ਚਾਹੁੰਦੇ ਹਾਂ ਤੇ ਤੁਸੀਂ ਹਮੇਸ਼ਾ ਸਰਵਸ੍ਰੇਸ਼ਠ ਟੀਮ ਨੂੰ ਹਰਾਉਣਾ ਚਾਹੋਗੇ। ਸਾਡੇ ਲਈ ਇਹ ਇਕ ਚੰਗਾ ਮੌਕਾ ਹੈ। ਇਹ ਕਾਫੀ ਚੰਗਾ ਮੁਕਾਬਲਾ ਹੋਵੇਗਾ ਤੇ ਮੈਂ ਇਸਦੇ ਲਈ ਕਾਫੀ ਉਤਸ਼ਾਹਿਤ ਹਾਂ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ ਕੋਹਲੀ ਮੁੜ ਬਣੇ ਸਭ ਤੋਂ ਮਹਿੰਗੇ ਭਾਰਤੀ ਸੈਲੀਬ੍ਰਿਟੀ , ਚੋਟੀ ਦੇ 10 'ਚ ਇਨ੍ਹਾਂ ਹਸਤੀਆਂ ਦਾ ਰਿਹਾ ਦਬਦਬਾ
NEXT STORY