ਕੋਲਕਾਤਾ— ਭਾਰਤ ਸਤੰਬਰ ਤੋਂ ਦਸੰਬਰ ਤਕ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਕਰੇਗਾ। ਇਸ ਦੌਰਾਨ 3 ਟੈਸਟ, 11 ਵਨਡੇ ਅਤੇ 9 ਟਵੰਟੀ-20 ਮੈਚ ਖੇਡੇ ਜਾਣਗੇ। ਭਾਰਤੀ ਟੀਮ ਘਰੇਲੂ ਸੈਸ਼ਨ ਤੋਂ ਬਾਅਦ ਦਸੰਬਰ ਦੇ ਅਖੀਰ 'ਚ ਦੱਖਣੀ ਅਫਰੀਕਾ ਦੇ ਵਿਦੇਸ਼ੀ ਦੌਰੇ 'ਤੇ ਜਾਵੇਗੀ। ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਅਤੇ ਪ੍ਰੋਗਰਾਮ ਕਮੇਟੀ ਨੇ ਮੰਗਲਵਾਰ ਨੂੰ ਆਪਣੀ ਬੈਠਕ 'ਚ ਇਹ ਫੈਸਲਾ ਕੀਤਾ ਕਿ ਭਾਰਤੀ ਟੀਮ ਸਤੰਬਰ ਤੋਂ ਦਸੰਬਰ ਤਕ 23 ਅੰਤਰਰਾਸ਼ਟਰੀ ਮੈਚ ਖੇਡੇਗੀ। ਆਸਟ੍ਰੇਲੀਆਈ ਟੀਮ 17 ਸਤੰਬਰ ਤੋਂ 11 ਅਕਤੂਬਰ ਤਕ ਭਾਰਤ 'ਚ 5 ਵਨਡੇ ਅਤੇ 3 ਟਵੰਟੀ-20 ਮੈਚ ਖੇਡੇਗੀ ਅਤੇ ਨਿਊਜ਼ੀਲੈਂਡ ਦੀ ਟੀਮ ਇਸ ਤੋਂ ਬਾਅਦ 22 ਅਕਤੂਬਰ ਤੋਂ 7 ਨਵੰਬਰ ਤਕ 3 ਵਨਡੇ ਅਤੇ 3 ਟਵੰਟੀ-20 ਮੈਚ ਖੇਡੇਗੀ। ਇਸ ਉਪਰੰਤ ਸ਼੍ਰੀਲੰਕਾ ਦੀ ਟੀਮ 15 ਨਵੰਬਰ ਨੂੰ ਭਾਰਤੀ ਦੌਰੇ 'ਤੇ ਆਵੇਗੀ ਅਤੇ 24 ਦਸੰਬਰ ਤਕ 3 ਟੈਸਟ ਮੈਚ ਖੇਡੇਗੀ। ਭਾਰਤੀ ਟੀਮ ਮੌਜੂਦਾ ਸਮੇਂ 'ਚ ਸ਼੍ਰੀਲੰਕਾ ਦੇ ਦੌਰੇ 'ਤੇ ਹੈ, ਜਿਥੇ ਉਸ ਨੇ 3 ਟੈਸਟ, 5 ਵਨਡੇ ਅਤੇ ਇਕ ਟਵੰਟੀ-20 ਮੈਚ ਖੇਡਣਾ ਹੈ।
ਅਫਰੀਦੀ ਨੇ ਆਪਣੀ ਫਾਊਂਡੇਸ਼ਨ ਨੂੰ ਬੱਲਾ ਭੇਂਟ ਕਰਨ 'ਤੇ ਕੋਹਲੀ ਦਾ ਕੀਤਾ ਧੰਨਵਾਦ
NEXT STORY