ਸਪੋਰਟਸ ਡੈਸਕ– ਗੁਜਰਾਤ ਦੇ ਅਹਿਮਦਾਬਾਦ ਸਟੇਡੀਅਮ ’ਚ ਅੱਜ ਖੇਡੇ ਜਾਣ ਵਾਲੇ ਵਿਸ਼ਵ ਕੱਪ ਫਾਈਨਲ ਮੈਚ ’ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਟੀਮ ਇੰਡੀਆ ਤੇ ਆਸਟ੍ਰੇਲੀਆ ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਹਨ। ਮੈਚ ਤੋਂ ਪਹਿਲਾਂ ਇਕ ਜਾਣੇ-ਪਛਾਣੇ ਜੋਤਸ਼ੀ ਨੇ ਫਾਈਨਲ ਮੈਚ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਲਾਡੀ ਚਾਹਲ ਨੇ ਵਿਆਹ ਮਗਰੋਂ ਪਤਨੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਬੇਹੱਦ ਖ਼ਾਸ ਹੈ ਕੈਪਸ਼ਨ
ਭਾਰਤ ਟਾਸ ਹਾਰੇਗਾ
ਸੁਮਿਤ ਬਜਾਜ ਨਾਂ ਦੇ ਇਸ ਜੋਤਸ਼ੀ ਦੀ ਭਵਿੱਖਬਾਣੀ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਨੇ ਸੈਮੀਫਾਈਨਲ ਸਮੇਤ ਸਾਰੇ ਮੈਚਾਂ ਦੀ ਸਹੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਯੂਟਿਊਬ ’ਤੇ ਆਪਣੀ ਇਕ ਵੀਡੀਓ ’ਚ ਕਿਹਾ ਹੈ ਕਿ ਫਾਈਨਲ ਮੈਚ ’ਚ ਭਾਰਤ ਟਾਸ ਹਾਰੇਗਾ ਪਰ ਮੈਚ ’ਚ ਜਿੱਤ ਯਕੀਨੀ ਹੈ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਆਪਣੀ ਗੇਂਦਬਾਜ਼ੀ ਨਾਲ ਕਮਾਲ ਕਰਨ ਵਾਲੇ ਹਨ।
ਭਾਰਤ ਦੀ ਜਿੱਤ ਯਕੀਨੀ
ਸੁਮਿਤ ਬਜਾਜ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ ਕਿ ਭਾਰਤ ਆਸਟ੍ਰੇਲੀਆ ਤੋਂ ਇਕ ਅੰਕ ਅੱਗੇ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਫਾਈਨਲ ਬਹੁਤ ਮਜ਼ੇਦਾਰ ਹੋਵੇਗਾ। ਇਹ ਆਖਰੀ ਦਮ ਤੱਕ ਜਾਵੇਗਾ, ਜਿਸ ’ਚ ਭਾਰਤ ਜਿੱਤੇਗਾ। ਭਾਰਤ ਦਾ ਪੱਲੜਾ ਭਾਰੀ ਹੈ ਤੇ ਭਾਰਤ ਦੀ ਜਿੱਤ ਯਕੀਨੀ ਹੈ। ਭਾਰਤੀ ਤੇਜ਼ ਗੇਂਦਬਾਜ਼ ਔਸਤ ਪ੍ਰਦਰਸ਼ਨ ਕਰਨਗੇ ਤੇ ਇਕ-ਇਕ ਜਾਂ ਦੋ-ਦੋ ਵਿਕਟਾਂ ਲੈ ਸਕਦੇ ਹਨ ਪਰ ਜਡੇਜਾ ਤੇ ਕੁਲਦੀਪ ਯਾਦਵ ਬਹੁਤ ਮਹੱਤਵਪੂਰਨ ਹੋਣਗੇ। ਦੋਵੇਂ ਮੈਚ ਨੂੰ ਭਾਰਤ ਦੇ ਹੱਕ ’ਚ ਕਰ ਦੇਣਗੇ।
ਰੋਹਿਤ-ਵਿਰਾਟ ਖੇਡਣਗੇ ਅਹਿਮ ਪਾਰੀ
ਬੱਲੇਬਾਜ਼ਾਂ ’ਚ ਰੋਹਿਤ ਸ਼ਰਮਾ ਅਹਿਮ ਪਾਰੀ ਖੇਡ ਸਕਦੇ ਹਨ। ਵਿਰਾਟ ਕੋਹਲੀ ਵੀ ਫਾਈਨਲ ’ਚ ਬਹੁਤ ਵਧੀਆ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾ ਸਕਦੇ ਹਨ। ਇਸ ਤੋਂ ਇਲਾਵਾ ਤੀਜੇ ਬੱਲੇਬਾਜ਼ ਸ਼੍ਰੇਅਸ ਅਈਅਰ ਦੀ ਫਾਰਮ ਵੀ ਚੰਗੀ ਰਹੇਗੀ। ਇਸ ਦੇ ਨਾਲ ਹੀ ਬੱਲੇਬਾਜ਼ੀ ਦੇ ਲਿਹਾਜ਼ ਨਾਲ ਆਸਟ੍ਰੇਲੀਆਈ ਟੀਮ ਦੇ ਡੇਵਿਡ ਵਾਰਨਰ, ਮਿਸ਼ੇਲ ਮਾਰਸ਼ ਤੇ ਸਮਿਥ ਲਈ ਦਿਨ ਚੰਗਾ ਹੋ ਸਕਦਾ ਹੈ।
9.50 ਦੇ ਆਲੇ-ਦੁਆਲੇ ਸਖ਼ਤ ਮੁਕਾਬਲਾ
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੰਭਵ ਹੈ ਕਿ ਭਾਰਤ ਟਾਸ ਹਾਰ ਸਕਦਾ ਹੈ ਤੇ ਆਸਟ੍ਰੇਲੀਆ ਪਹਿਲਾਂ ਬੱਲੇਬਾਜ਼ੀ ਕਰ ਸਕਦਾ ਹੈ। ਜੇਕਰ ਉਹ ਟਾਸ ਹਾਰ ਵੀ ਜਾਂਦੇ ਹਨ ਤਾਂ ਵੀ ਭਾਰਤ ਦਾ ਪੱਲੜਾ ਭਾਰੀ ਰਹੇਗਾ। 3.25 ਤੋਂ 3.30, 4.16 ਤੋਂ 4.30 ਤੇ 5 ਵਜੇ ਦਾ ਸਮਾਂ ਬਹੁਤ ਮਹੱਤਵਪੂਰਨ ਹੈ ਤੇ ਇਸ ਦੌਰਾਨ ਵਿਕਟਾਂ ਡਿੱਗ ਸਕਦੀਆਂ ਹਨ। ਉਨ੍ਹਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਟੀਮ ’ਚ ਕੋਈ ਬਦਲਾਅ ਨਹੀਂ ਹੋ ਸਕਦਾ ਹੈ। ਰੋਹਿਤ ਸ਼ਰਮਾ ਆਪਣਾ ਵਿਨਿੰਗ ਕੰਬੀਨੇਸ਼ਨ ਨਹੀਂ ਬਦਲਣਗੇ। ਇਸ ਤੋਂ ਇਲਾਵਾ 2.30 ਤੋਂ 3 ਵਜੇ ਦਾ ਸਮਾਂ ਆਸਟ੍ਰੇਲੀਆ ਦੇ ਪੱਖ ’ਚ ਜ਼ਿਆਦਾ ਹੋ ਸਕਦਾ ਹੈ। 9.50 ਦੇ ਆਲੇ-ਦੁਆਲੇ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ ਤੇ ਇਸ ਤੋਂ ਬਾਅਦ ਭਾਰਤ ਦੀ ਜਿੱਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਭਾਰਤ-ਆਸਟਰੇਲੀਆ ਫਾਈਨਲ ਅੱਜ, ਇਨ੍ਹਾਂ ਧਾਕੜਾਂ ਦੀ ਹੋਵੇਗੀ ਆਪਸੀ ਟੱਕਰ
NEXT STORY