ਲੀਮਾ (ਭਾਸ਼ਾ) : ਰਿਦਮ ਸਾਂਗਵਾਨ ਅਤੇ ਵਿਜੇਵੀਰ ਸਿੱਧੂ ਦੀ ਭਾਰਤੀ ਜੋੜੀ ਨੇ ਪੇਰੂ ਵਿਚ ਹੋ ਰਹਪ ਆਈ.ਐਸ.ਐਸ.ਐਫ. ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿਚ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। ਇਹ ਭਾਰਤ ਦਾ ਮੁਕਾਬਲੇ ਵਿਚ ਕੁੱਲ 23ਵਾਂ ਤਮਗਾ ਹੈ, ਜਿਸ ਨਾਲ ਉਸ ਨੇ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਸਾਂਗਵਾਨ ਅਤੇ ਸਿੱਧੂ ਨੇ ਥਾਈਲੈਂਡ ਦੇ ਕੰਨਿਆਕੋਰਨ ਹਿਰੂਨਫੋਮ ਅਤੇ ਸ਼ਵਾਕੋਨ ਤ੍ਰਿਨੀਫਾਕਰੋਨ ਨੂੰ 9-1 ਨਾਲ ਹਰਾ ਕੇ ਭਾਰਤ ਨੂੰ ਚੈਂਪੀਅਨਸ਼ਿਪ ਵਿਚ 10ਵਾਂ ਸੋਨ ਤਮਗਾ ਦਿਵਾਇਆ।
ਇਹ ਵੀ ਪੜ੍ਹੋ : ਮਨੂ ਭਾਕਰ, ਰਿਦਮ ਤੇ ਨਾਮਿਆ ਦੀ ਤਿੱਕੜੀ ਨੇ ਸੋਨ ਤਮਗੇ ’ਤੇ ਲਾਇਆ ‘ਨਿਸ਼ਾਨਾ’
ਭਾਰਤ ਨੇ ਇਸ ਮੁਕਾਬਲੇ ਦਾ ਕਾਂਸੀ ਤਮਗਾ ਵੀ ਜਿੱਤਿਆ। ਤੇਜਸਵਿਨੀ ਅਤੇ ਅਨੀਸ਼ ਨੇ ਥਾਈਲੈਂਡ ਦੇ ਹੀ ਚਾਵਿਸਾ ਪਾਦੁਕਾ ਅਤੇ ਰਾਮ ਖਾਮਹੇਂਗ ਨੂੰ 10-8 ਨਾਲ ਹਰਾ ਕੇ ਕਾਂਸੀ ਤਮਗਾ ਹਾਸਲ ਕੀਤਾ। ਜੂਨੀਅਰ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ ਵਿਚ ਪ੍ਰਸਿੱਧ ਮਹੰਤ, ਨਿਸ਼ਚਲ ਅਤੇ ਆਯੁਸ਼ੀ ਪੋਦਾਰ ਨੇ ਚਾਂਦੀ ਤਮਗਾ ਜਿੱਤਿਆ। ਉਨ੍ਹਾਂ ਨੂੰ ਫਾਈਨਲ ਵਿਚ ਅਮਰੀਕਾ ਦੀ ਐਲਿਜਾਬੈਥ ਮੈਕਗਿਨ, ਲਾਰੇਨ ਜੌਨ ਅਤੇ ਕੈਰੋਲਿਨ ਟਕਰ ਤੋਂ 43-37 ਨਾਲ ਹਾਰ ਝੱਲਣੀ ਪਈ। ਭਾਰਤ ਕੋਲ ਹੁਣ 10 ਗੋਲਡ, 9 ਚਾਂਦੀ ਅਤੇ 4 ਕਾਂਸੀ ਤਮਗੇ ਹਨ। ਅਮਰੀਕਾ 6 ਗੋਲਡ, 8 ਚਾਂਦੀ ਅਤੇ 6 ਕਾਂਸੀ ਤਮਗੇ ਲੈ ਕੇ ਦੂਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ: ਨੀਰਜ ਚੋਪੜਾ ਦੀ ਜੈਵਲਿਨ 1.5 ਕਰੋੜ ਰੁਪਏ ’ਚ ਵਿਕੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
KKR vs RR : ਮੈਚ ਤੋਂ ਬਾਅਦ ਪੁਆਇੰਟ ਟੇਬਲ 'ਤੇ ਇਕ ਝਾਤ, ਅਪਡੇਟਿਡ ਆਰੇਂਜ ਤੇ ਪਰਪਲ ਲਿਸਟ ਵੀ ਦੇਖੋ
NEXT STORY