ਢਾਕਾ : ਭਾਰਤ ਨੇ ਇੱਥੇ ਦੂਜੇ ਟੈਸਟ ਵਿੱਚ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਸਟੈਂਡਿੰਗ 'ਚ ਭਾਰਤ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਜਦਕਿ ਆਸਟ੍ਰੇਲੀਆ ਅਜੇ ਵੀ ਪਹਿਲੇ ਨੰਬਰ 'ਤੇ ਹੈ।
ਚਟੋਗ੍ਰਾਮ ਵਿੱਚ ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਵਿੱਚ ਆਪਣੀ ਜਿੱਤ ਤੋਂ ਬਾਅਦ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸਟੈਂਡਿੰਗ ਵਿੱਚ ਨੰਬਰ 3 'ਤੇ ਪੁੱਜ ਗਿਆ ਸੀ ਪਰ ਢਾਕਾ 'ਚ ਦੂਜੇ ਮੈਚ 'ਚ ਮਿਲੀ ਜਿੱਤ ਦੇ ਨਤੀਜੇ ਵਜੋਂ ਭਾਰਤ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਅਤੇ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਦੀ ਜਿੱਤ ਦੀ ਪ੍ਰਤੀਸ਼ਤਤਾ 55.77 ਤੋਂ ਸੁਧਰ ਕੇ 58.93 ਹੋ ਗਈ ਹੈ। ਆਸਟਰੇਲੀਆ ਸੂਚੀ 'ਚ ਸਿਖਰ 'ਤੇ ਹੈ ਜਦੋਂਕਿ ਦੱਖਣੀ ਅਫਰੀਕਾ (54.55%) ਅਤੇ ਸ਼੍ਰੀਲੰਕਾ (53.33%) ਭਾਰਤ ਤੋਂ ਪਿੱਛੇ ਕ੍ਰਮਵਾਰ 3 ਅਤੇ 4 'ਤੇ ਹਨ।
ਇਹ ਵੀ ਪੜ੍ਹੋ : ਗ੍ਰੈਂਡ ਸਲੈਮ ਜਿੱਤਣ ਵਾਲੇ ਰੈਕੇਟ ਨੂੰ ਨਿਲਾਮ ਕਰੇਗੀ Iga Swiatek
ਭਾਰਤ ਨੇ ਚੌਥੇ ਦਿਨ 45/4 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਢਾਕਾ ਵਿੱਚ ਲੜੀ ਜਿੱਤਣ ਅਤੇ ਕਲੀਨ ਸਵੀਪ ਕਰਨ ਲਈ 100 ਹੋਰ ਦੌੜਾਂ ਦੀ ਲੋੜ ਸੀ। ਦਿਨ ਦੀ ਸ਼ੁਰੂਆਤ 'ਚ ਤਜਰਬੇਕਾਰ ਸਪਿਨਰ ਸ਼ਾਕਿਬ ਅਲ ਹਸਨ ਨੇ ਜੈਦੇਵ ਉਨਾਦਕਟ ਨੂੰ 13 ਦੌੜਾਂ 'ਤੇ ਪਵੇਲੀਅਨ ਵਾਪਸ ਭੇਜਿਆ। ਮੇਜ਼ਬਾਨ (ਭਾਰਤ) ਨੇ ਤੇਜ਼ੀ ਨਾਲ ਦੋ ਹੋਰ ਵਿਕਟਾਂ ਗੁਆ ਦਿੱਤੀਆਂ। ਆਫ ਸਪਿਨਰ ਮੇਹਿਦੀ ਹਸਨ ਮਿਰਾਜ ਨੇ ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਦੇ ਰੂਪ ਵਿੱਚ ਦੋ ਵੱਡੀਆਂ ਵਿਕਟਾਂ ਲੈ ਕੇ ਲਗਾਤਾਰ ਦੋ ਓਵਰਾਂ ਵਿੱਚ 5 ਵਿਕਟਾਂ ਪੂਰੀਆਂ ਕੀਤੀਆਂ।
ਭਾਰਤ ਕੋਲ ਅਜੇ ਵੀ ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਸਮਰੱਥ ਬੱਲੇਬਾਜ਼ ਸਨ, ਜੋ ਉਨ੍ਹਾਂ ਨੂੰ ਲਾਈਨ ਦੇ ਪਾਰ ਕਰ ਸਕਦੇ ਸਨ। ਦੋਵਾਂ ਬੱਲੇਬਾਜ਼ਾਂ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਅਤੇ ਆਪਣਾ ਸਮਾਂ ਲਿਆ ਤੇ ਸਟ੍ਰਾਈਕ ਰੋਟੇਟ ਕਰਦੇ ਰਹੇ। ਕ੍ਰੀਜ਼ 'ਤੇ ਚੰਗੀ ਤਰ੍ਹਾਂ ਟਿਕਣ ਤੋਂ ਬਾਅਦ ਉਨ੍ਹਾਂ ਨੇ ਹਮਲਾਵਰ ਬੱਲੇਬਾਜ਼ੀ ਨਾਲ ਸ਼ੁਰੂਆਤ ਕੀਤੀ। ਦੋਵਾਂ ਨੇ ਸਵੇਰ ਦੇ ਸੈਸ਼ਨ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੂੰ ਤਿੰਨ ਵਿਕਟਾਂ ਨਾਲ ਜਿੱਤ ਹਾਸਲ ਕਰਨ ਵਿੱਚ ਮਦਦ ਕੀਤੀ। ਭਾਰਤ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਅਗਲਾ ਮੁਕਾਬਲਾ ਟੀਮ ਆਸਟ੍ਰੇਲੀਆ ਦੇ ਖਿਲਾਫ ਫਰਵਰੀ-ਮਾਰਚ ਵਿੱਚ ਚਾਰ ਮੈਚਾਂ ਦੀ ਲੜੀ 'ਚ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗ੍ਰੈਂਡ ਸਲੈਮ ਜਿੱਤਣ ਵਾਲੇ ਰੈਕੇਟ ਨੂੰ ਨਿਲਾਮ ਕਰੇਗੀ Iga Swiatek
NEXT STORY