ਲਖਨਊ- ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਨੇ 5ਵੇਂ ਅਤੇ ਆਖਰੀ ਵਨ ਡੇ ’ਚ ਭਾਰਤ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ। ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਦੀਆਂ ਅਜੇਤੂ 79 ਦੌੜਾਂ ਦੇ ਬਾਵਜੂਦ ਟੀਮ 188 ਦੌੜਾਂ ’ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਨੇ ਇਸ ਦੇ ਜਵਾਬ ’ਚ ਐੱਨ. ਕੇ. ਬੋਸ਼ (58) ਅਤੇ ਮਿਗਨੋਨ ਡੂ ਪ੍ਰੀਜ਼ (57) ਦੇ ਅਰਧ-ਸੈਂਕੜਿਆਂ ਦੀ ਬਦੌਲਤ 48.2 ਓਵਰ ’ਚ 5 ਵਿਕਟਾਂ ’ਤੇ 189 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਸੀਰੀਜ਼ ਦੇ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 12 ਮਹੀਨੇ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਮੌਕਾ ਮਿਲਿਆ।

ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ

ਸੀਰੀਜ਼ ਦੀ ਸ਼ੁਰੂਆਤ ’ਚ ਟੀਮ ਦਾ ਲੈਅ ’ਚ ਨਾ ਹੋਣਾ ਸਵਭਾਵਿਕ ਸੀ ਪਰ ਸੀਰੀਜ਼ ਖਤਮ ਹੋਣ ’ਤੇ ਤੈਅ ਹੋ ਗਿਆ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਵਿਸ਼ਵ ਕੱਪ ’ਚ ਖਿਤਾਬ ਦਾ ਦਾਅਵੇਦਾਰ ਬਣਨ ਲਈ ਟੀਮ ਨੂੰ ਕਾਫੀ ਮਿਹਨਤ ਕਰਨੀ ਪਵੇਗੀ। ਟੀਮ ਨੂੰ ਹਮਲਾਵਰ ਬੱਲੇਬਾਜ਼ਾਂ ਦੀ ਜ਼ਰੂਰਤ ਹੈ ਅਤੇ ਗੇਂਦਬਾਜ਼ੀ ਵੀ ਚਿੰਤਾ ਦਾ ਸਬਬ ਹੈ ਕਿਉਂਕਿ ਦੱਖਣੀ ਅਫਰੀਕਾ ਖਿਲਾਫ ਸਪਿਨਰ ਜੂੰਝਦੇ ਦਿਸੇ ਜਦਕਿ ਉਹ ਭਾਰਤ ਦਾ ਮਜ਼ਬੂਤ ਪੱਖ ਰਹੇ ਹਨ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
NEXT STORY