ਸਪੋਰਟਸ ਡੈਸਕ— ਵਿਸ਼ਵ ਟੀ-20 ਦੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣ 'ਚ ਰੁੱਝੀ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ 'ਚ ਇੰਗਲੈਂਡ ਨਾਲ ਭਿੜੇਗੀ। ਦੁਨੀਆ ਦੀਆਂ ਟਾਪ ਦੀਆਂ ਦੋ ਟੀਮਾਂ ਇੰਗਲੈਂਡ ਤੇ ਮੇਜ਼ਬਾਨ ਆਸਟਰੇਲੀਆ ਖਿਲਾਫ ਮੈਚਾਂ ਨਾਲ ਭਾਰਤ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਕਰਨ ਦਾ ਬਿਹਤਰੀਨ ਮੌਕਾ ਮਿਲੇਗਾ। ਭਾਰਤੀ ਮਹਿਲਾ ਟੀਮ ਨੂੰ ਆਈ. ਸੀ. ਸੀ. ਟੂਰਨਾਮੈਂਟਾਂ 'ਚ ਪਹਿਲੀ ਖਿਤਾਬ ਜਿੱਤ ਦੀ ਲੋੜ ਹੈ। ਭਾਰਤੀ ਟੀਮ 2017 ਵਨ ਡੇ ਵਿਸ਼ਵ ਕੱਪ 'ਚ ਖਿਤਾਬ ਜਿੱਤਣ ਦੇ ਨੇੜੇ ਪਹੁੰਚੀ ਸੀ ਪਰ ਫਾਈਨਲ 'ਚ ਉਸ ਨੂੰ ਇੰਗਲੈਂਡ ਖਿਲਾਫ 9 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਕ ਸਾਲ ਬਾਅਦ ਭਾਰਤੀ ਟੀਮ ਵੈਸਟਇੰਡੀਜ਼ 'ਚ ਵਿਸ਼ਵ ਟੀ-20 ਦੇ ਸੈਮੀਫਾਈਨਲ 'ਚ ਵੀ ਇੰਗਲੈਂਡ ਖਿਲਾਫ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਦੇ ਨਾਕਆਊਟ ਰਾਊਂਡ 'ਚ ਭਾਰਤ ਦੀ ਅਸਫਲਤਾ ਨੂੰ ਦੇਖਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ ਨੇ ਹਾਲ ਹੀ 'ਚ ਕਿਹਾ ਸੀ ਕਿ ਭਾਰਤ ਦਬਾਅ ਨਾਲ ਨਜਿੱਠਣ 'ਚ ਅਸਫਲ ਰਿਹਾ ਹੈ। ਭਾਰਤ ਨੂੰ ਜੇਕਰ ਵੱਡੇ ਟੂਰਨਾਮੈਂਟ ਜਿੱਤਣਾ ਹੈ ਤਾਂ ਆਪਣੇ ਪ੍ਰਦਰਸ਼ਨ ਤੋਂ ਇਲਾਵਾ ਦਬਾਅ ਝੱਲਣ ਦੀ ਸਮੱਰਥਾ 'ਚ ਵੀ ਸੁਧਾਰ ਕਰਨਾ ਪਵੇਗਾ।
ਆਈ. ਸੀ. ਸੀ. ਨੇ ਅਨੁਰਾਗ ਦਾਹੀਆ ਨੂੰ ਮੁੱਖ ਕਾਰੋਬਾਰੀ ਅਧਿਕਾਰੀ ਨਿਯੁਕਤ ਕੀਤਾ
NEXT STORY