ਦੁਬਈ– ਭਾਰਤ ਦੀ ਸਟਾਰ ਕ੍ਰਿਕਟਰ ਅਰੁੰਧਤੀ ਰੈੱਡੀ ਨੂੰ ਫਰਵਰੀ ਮਹੀਨੇ ਦੇ ਆਈ. ਸੀ. ਸੀ. ਮਹਿਲਾ ‘ਪਲੇਅਰ ਆਫ ਦਿ ਮੰਥ’ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਅਰੁੰਧਤੀ ਨੂੰ ਇਹ ਐਵਾਰਡ ਆਸਟ੍ਰੇਲੀਆ ਵਿਚ ਭਾਰਤ ਦੀ ਯਾਦਗਾਰ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ।
ਇਹ ਮਾਸਿਕ ਐਵਾਰਡ ਰੈੱਡੀ ਦੇ ਕੌਮਾਂਤਰੀ ਕਰੀਅਰ ਦਾ ਪਹਿਲਾ ਐਵਾਰਡ ਹੈ। ਆਸਟ੍ਰੇਲੀਆ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਵਿਚ ਰੈੱਡੀ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਰਹੀ। ਉਸ ਨੇ 10.87 ਦੀ ਔਸਤ ਨਾਲ ਕੁੱਲ 8 ਵਿਕਟਾਂ ਲਈਆਂ ਅਤੇ 7.25 ਦੀ ਇਕਾਨਮੀ ਰੇਟ ਬਰਕਰਾਰ ਰੱਖੀ।
IPL 2026: ਰਿਆਨ ਪਰਾਗ ਨੂੰ ਰਾਜਸਥਾਨ ਰਾਇਲਜ਼ ਦੀ ਕਪਤਾਨੀ ਸੌਂਪਣ 'ਤੇ ਉੱਠੇ ਸਵਾਲ
NEXT STORY