ਮੈਲਬੋਰਨ—ਟੀਮ ਇੰਡੀਆ ਨੇ ਐਤਵਾਰ ਨੂੰ ਬਾਕਸਿੰਗ-ਡੇ ਟੈਸਟ 'ਚ ਆਸਟਰੇਲੀਆ ਨੂੰ 137 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਇਸ ਦੇ ਨਾਲ ਬਾਰਡਰ-ਗਾਵਸਕਰ ਟਰਾਫੀ 'ਤੇ ਕਬਜ਼ਾ ਬਰਕਰਾਰ ਰਖਿਆ ਹੈ। ਇਹ ਟੀਮ ਦੀ 150ਵੀਂ ਟੈਸਟ ਸੀਰੀਜ਼ ਰਹੀ। ਇਸ ਦੇ ਨਾਲ ਹੀ ਮੈਲਬੋਰਨ 'ਚ ਟੀਮ ਇੰਡੀਆ ਦਾ 37 ਸਾਲ ਦਾ ਸੋਕਾ ਵੀ ਖਤਮ ਹੋ ਗਿਆ। ਆਖਰੀ ਵਾਰ ਟੀਮ ਇੰਡੀਆ ਨੇ 1981 'ਚ ਆਸਟਰੇਲੀਆ ਦੇ ਖਿਲਾਫ ਮੈਲਬੋਰਨ 'ਚ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਸੀਰੀਜ਼ ਦਾ ਚੌਥਾ ਅਤੇ ਅੰਤਿਮ ਟੈਸਟ 3 ਜਨਵਰੀ ਤੋਂ ਸਿਡਨੀ 'ਚ ਸ਼ੁਰੂ ਹੋਵੇਗਾ। ਮੌਜੂਦਾ ਦੌਰੇ 'ਤੇ ਟੀਮ ਇੰਡੀਆ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਵਿਰਾਟ ਬ੍ਰਿਗੇਡ ਨੇ ਐਡੀਲੇਡ ਟੈਸਟ 31 ਦੌੜਾਂ ਨਾਲ ਜਿੱਤਿਆ ਸੀ। ਆਸਟਰੇਲੀਆ ਦੀ ਧਰਤੀ 'ਤੇ ਟੀਮ ਇੰਡੀਆ ਦੀ ਇਹ ਸਤਵੀਂ ਜਿੱਤ ਹੈ।
ਟੀਮ ਇੰਡੀਆ ਨੇ ਆਸਟਰੇਲੀਆ ਦੇ ਸਾਹਮਣੇ 399 ਦੌੜਾਂ ਦਾ ਟੀਚਾ ਰਖਿਆ ਸੀ, ਜਿਸ ਦੇ ਜਵਾਬ 'ਚ ਮੇਜ਼ਬਾਨ ਟੀਮ ਪੰਜਵੇਂ ਦਿਨ 261 ਦੌੜਾਂ 'ਤੇ ਆਲਆਊਟ ਹੋ ਗਈ। ਕੰਗਾਰੂ ਟੀਮ ਲਈ ਪੈਟ ਕਮਿੰਸ (63) ਸਰਵਸ੍ਰੇਸ਼ਠ ਸਕੋਰਰ ਰਹੇ। ਇਸ ਤੋਂ ਇਲਵਾ ਸ਼ਾਨ ਮਾਰਸ਼ (44) ਨੇ ਥੋੜ੍ਹਾ ਸੰਘਰਸ਼ ਕੀਤਾ। ਜਦਕਿ ਟੀਮ ਇੰਡੀਆ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਤਿੰਨ-ਤਿੰਨ ਜਦਕਿ ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਨੇ 2-2 ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੂੰ ਅੰਤਿਮ ਦਿਨ ਜਿੱਤਣ ਲਈ ਦੋ ਵਿਕਟ ਦੀ ਜ਼ਰੂਰਤ ਸੀ। ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ 6 ਓਵਰਾਂ ਦੇ ਅੰਦਰ ਪੈਟ ਕਮਿੰਸ (63) ਅਤੇ ਨਾਥਨ ਲੀਓਨ (7) ਨੂੰ ਆਊਟ ਕਰਕੇ ਟੀਮ ਇੰਡੀਆ ਦੀ ਇਤਿਹਾਸਕ ਜਿੱਤ 'ਤੇ ਮੋਹਰ ਲਗਾਈ। ਮੇਜ਼ਬਾਨ ਟੀਮ ਆਪਣੇ ਕੱਲ ਦੇ ਸਕੋਰ 'ਚ ਤਿੰਨ ਦੌੜਾਂ ਦਾ ਵੀ ਵਾਧਾ ਕਰ ਸਕੀ।
ਇਸ ਤੋਂ ਪਹਿਲਾਂ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਪਹਿਲੀ ਪਾਰੀ ਦੇ ਹੀਰੋ ਜਸਪ੍ਰੀਤ ਬੁਮਰਾਹ ਨੇ ਵਿਗਾੜੀ। ਬੁਮਰਾਹ ਨੇ ਕੰਗਾਰੂ ਓਪਨਰ ਆਰੋਨ ਫਿੰਚ (3) ਨੂੰ ਕਪਤਾਨ ਵਿਰਾਟ ਕੋਹਲੀ ਦੇ ਹੱਥੋਂ ਕੈ ਕੈਚ ਆਊਟ ਕਰਾਇਆ। ਛੇਤੀ ਹੀ ਰਵਿੰਦਰ ਜਡੇਜਾ ਨੇ ਮਾਰਕਸ ਹੈਰਿਸ (13) ਨੂੰ ਸ਼ਾਰਟ ਲੈੱਗ 'ਤੇ ਮਯੰਕ ਅਗਰਵਾਲ ਦੇ ਹੱਥੋਂ ਕੈਚ ਆਊਟ ਕਰਾਇਆ। ਮਯੰਕ ਨੇ ਸ਼ਾਨਦਾਰ ਤਰੀਕੇ ਨਾਲ ਕੈਚ ਫੜਿਆ। ਲੰਚ ਦੇ ਬਾਅਦ ਮੁਹੰਮਦ ਸ਼ਮੀ ਨੇ ਟੀਮ ਇੰਡੀਆ ਨੂੰ ਸਫਲਤਾ ਦਿਵਾਈ। ਉਨ੍ਹਾਂ ਨੇ ਕ੍ਰੀਜ਼ 'ਤੇ ਜਮੇ ਉਸਮਾਨ ਖਵਾਜਾ (33) ਨੂੰ ਐਲ.ਬੀ.ਡਬਲਿਊ. ਆਊਟ ਕੀਤਾ। ਤਿੰਨ ਵਿਕਟ ਛੇਤੀ ਡਿੱਗਣ ਦੇ ਬਾਅਦ ਸ਼ਾਨ ਮਾਰਸ਼ (44) ਅਤੇ ਟ੍ਰੇਵਿਸ ਹੇਡ ਨੇ ਆਸਟਰੇਲੀਆਈ ਪਾਰੀ ਨੁੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਦੋਹਾਂ ਨੇ ਚੌਥੇ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 100 ਦੇ ਪਾਰ ਪਹੁੰਚਾਇਆ। ਦੋਹਾਂ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਹੀ ਸਨ ਕਿ ਤਦੇ ਬੁਮਰਾਹ ਨੇ ਸ਼ਾਨ ਮਾਰਸ਼ ਨੂੰ ਐੱਲ.ਬੀ.ਡਬਲਿਊ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ ਅਤੇ ਟੀਮ ਇੰਡੀਆ ਨੂੰ ਵੱਡੀ ਸਫਲਤਾ ਦਿਵਾਈ। ਮਿਸ਼ੇਲ ਮਾਰਸ਼ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਵਿਰਾਟ ਕੋਹਲੀ ਨੂੰ ਕੈਚ ਦੇ ਬੈਠੇ। ਟ੍ਰੇਵਿਸ ਹੇਡ 34 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ। ਇਸ਼ਾਂਤ ਨੇ ਉਸ ਨੂੰ ਬੋਲਡ ਕੀਤਾ ਅਤੇ ਉਹ ਪਵੇਲੀਅਨ ਪਰਤ ਗਿਆ। ਟਿਮ ਪੇਨ 26 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪੇਨ ਰਵਿੰਦਰ ਜਡੇਜਾ ਦੀ ਗੇਂਦ 'ਤੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ ਤੇ ਪਲੇਵੀਅਨ ਪਰਤ ਗਏ। ਮਿਸ਼ੇਲ ਸਟਾਕ 18 ਦੌੜਾਂ ਦੇ ਨਿੱਜੀ ਸਕੋਰ 'ਤੇ ਆਉਟ ਹੋਏ। ਉਨ੍ਹਾਂ ਨੂੰ ਸ਼ਮੀ ਨੇ ਬੋਲਡ ਕੀਤਾ।
ਇਸ ਤੋਂ ਪਹਿਲਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਈ । ਖੇਡ ਖਤਮ ਹੋਣ ਦੇ ਸਮੇਂ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ 'ਚ 5 ਵਿਕਟਾਂ ਦੇ ਨੁਕਸਾਨ 'ਤੇ 54 ਦੌੜਾਂ ਬਣਾ ਲਈਆਂ । ਭਾਰਤ ਨੇ ਆਸਟਰੇਲੀਆ ਤੋਂ 346 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਹੈ। ਟਾਸ ਜਿੱਤ ਕੇ ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿੱਥੇ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 443 ਦੌੜਾਂ ਨਾਲ ਪਾਰੀ ਐਲਾਨੀ। ਇਸ ਦੇ ਜਵਾਬ 'ਚ ਆਸਟਰੇਲੀਆ ਪਹਿਲੀ ਪਾਰੀ 'ਚ 151 ਦੌੜਾਂ 'ਤੇ ਆਲ ਆਊਟ ਹੋ ਗਈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਹਾਸਲ ਕੀਤੀਆਂ। ਰਵਿੰਦਰ ਜਡੇਜਾ ਨੂੰ 2 ਵਿਕਟਾਂ ਮਿਲੀਆਂ। ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆਈ ਟੀਮ ਨੂੰ ਫਾਲੋਆਨ ਨਾ ਦੇ ਕੇ ਫਿਰ ਬੈਟਿੰਗ ਕਰਨ ਦਾ ਫੈਸਲਾ ਕੀਤਾ । ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਨੁਮਾ ਵਿਹਾਰੀ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਹਨੁਮਾ ਵਿਹਾਰੀ ਪੈਟ ਕਮਿੰਸ ਦੀ ਗੇਂਦ 'ਤੇ ਉਸਮਾਨ ਖਵਾਜਾ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਉਹ ਪੈਟ ਕਮਿੰਸ ਦੀ ਗੇਂਦ 'ਤੇ ਮਾਰਕਸ ਹੈਰਿਸ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਕੋਹਲੀ ਪੈਟ ਕਮਿੰਸ ਦੀ ਗੇਂਦ 'ਤੇ ਮਾਰਕਸ ਹੈਰੀਸ ਨੂੰ ਕੈਚ ਦੇ ਬੈਠੇ। ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਅਜਿੰਕਯ ਰਹਾਨੇ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਭਾਰਤ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 5 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋਏ। ਰੋਹਿਤ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਸ਼ਾਨ ਮਾਰਸ਼ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ। ਕ੍ਰੀਜ਼ 'ਤੇ ਮਯੰਕ ਅਗਰਵਾਲ (28 ਦੌੜਾਂ) ਅਤੇ ਰਿਸ਼ਭ ਪੰਤ (6 ਦੌੜਾਂ) ਮੌਜੂਦ ਹਨ।
ਇਸ ਤੋਂ ਪਹਿਲਾਂ ਮੈਲਬੋਰਨ 'ਚ ਖੇਡੇ ਜਾ ਰਹੇ ਤੀਜੇ ਟੈਸਟ ਦੇ ਤੀਜੇ ਦਿਨ ਆਸਟਰੇਲੀਆ ਨੇ ਆਪਣੀ ਪਾਰੀ 8/0 ਦੇ ਸਕੋਰ ਤੋਂ ਅੱਗੇ ਵਧਾਈ। ਮੇਜ਼ਬਾਨ ਟੀਮ ਦਾ ਸਕੋਰ 24 ਦੌੜਾਂ 'ਤੇ ਪਹੁੰਚਿਆ ਸੀ ਉਦੋਂ ਟੀਮ ਇੰਡੀਆ ਨੁੰ ਇਸ਼ਾਂਤ ਸ਼ਰਮਾ ਨੇ ਵੱਡੀ ਸਫਲਤਾ ਦਿਵਾਈ। ਭਾਰਤੀ ਤੇਜ਼ ਗੇਂਦਬਾਜ਼ ਨੇ ਆਰੋਨ ਫਿੰਚ (8) ਨੂੰ ਮਯੰਕ ਅਗਰਵਾਲ ਦੇ ਹੱਥੋਂ ਕੈਚ ਆਊਟ ਕਰਾਇਆ। ਛੇਤੀ ਹੀ ਜਸਪ੍ਰੀਤ ਬੁਮਰਾਹ ਨੇ ਮਾਰਕਸ ਹੈਰਿਸ (22) ਨੂੰ ਇਸ਼ਾਂਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਾ ਕੇ ਮੇਜ਼ਬਾਨ ਟੀਮ ਨੂੰ ਦੂਜਾ ਝਟਕਾ ਦਿੱਤਾ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਉਸਮਾਨ ਖਵਾਜਾ (21) ਨੂੰ ਮਯੰਕ ਅਗਰਵਾਲ ਦੇ ਹੱਥੋਂ ਕੈਚ ਆਊਟ ਕਰਾ ਕੇ ਕੰਗਾਰੂ ਟੀਮ ਨੂੰ ਤਕੜਾ ਝਟਕਾ ਦਿੱਤਾ।
ਇਸ ਤੋਂ ਬਾਅਦ ਟ੍ਰੇਵਿਸ ਹੇਡ ਅਤੇ ਸ਼ਾਨ ਮਾਰਸ਼ ਆਸਟਰੇਲੀਆਈ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ, ਪਰ ਬੁਮਰਾਹ ਨੇ ਸ਼ਾਨਦਾਰ ਹੌਲੀ ਰਫਤਾਰ ਦੀ ਗੇਂਦ ਕਰਾ ਕੇ ਮਾਰਸ਼ ਨੂੰ ਐੱਲ.ਬੀ.ਡਬਲਿਊ ਆਊਟ ਕਰ ਦਿੱਤਾ। ਇਸ ਤੋਂ ਬਾਅਦ ਬੁਮਰਾਹ ਨੇ ਆਪਣੀ ਰਫਤਾਰ ਨਾਲ ਟ੍ਰੇਵਿਸ ਹੇਡ (20) ਨੂੰ ਆਊਟ ਕਰਾਇਆ। ਇਸ ਤੋਂ ਬਾਅਗ ਜਡੇਜਾ ਨੇ ਮਿਸ਼ੇਲ ਮਾਰਸ਼ (9) ਨੂੰ ਸਲਿਪ 'ਚ ਰਹਾਨੇ ਦੇ ਹੱਥੋਂ ਕੈਚ ਆਊਟ ਕਰਾ ਕੇ ਮੇਜ਼ਬਾਨ ਟੀਮ ਦਾ ਸੰਕਟ ਵਧਾ ਦਿੱਤਾ। ਇਸ ਤੋਂ ਬਾਅਦ ਪੈਟ ਕਮਿੰਸ 17 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਹੰਮਦ ਸ਼ਮੀ ਵੱਲੋਂ ਬੋਲਡ ਹੋ ਗਏ। ਆਸਟਰੇਲੀਆਈ ਕਪਤਾਨ ਅਤੇ ਵਿਕਟਕੀਪਰ ਟਿਮ ਪੇਨ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਪੇਨ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਰਿਸ਼ਭ ਪੰਤ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ।
ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਦੇ ਅੰਤ ਤੱਕ ਭਾਰਤ ਨੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ 7 ਵਿਕਟਾਂ ਦੇ ਨੁਕਸਾਨ 'ਤੇ 443 ਦੌੜਾਂ 'ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ । ਇਸ ਤੋਂ ਪਹਿਲਾਂ ਭਾਰਤ ਵੱਲੋਂ ਖੇਡਦੇ ਹੋਏ ਟੀਮ ਇੰਡੀਆ ਨੂੰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਨੇ ਦੂਜੇ ਦਿਨ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਹਾਂ ਨੇ ਹੀ ਪਹਿਲੇ ਸੈਸ਼ਨ 'ਚ 62 ਦੌੜਾਂ ਜੋੜੀਆਂ ਪਰ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਪੁਜਾਰਾ-ਕੋਹਲੀ ਨੇ ਤੀਜੇ ਵਿਕਟ ਲਈ 170 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਵਿਚਾਲੇ ਪੁਜਾਰਾ ਨੇ ਆਪਣੇ ਕਰੀਅਰ ਦਾ 17ਵਾਂ ਟੈਸਟ ਸੈਂਕੜਾ ਲਗਾਇਆ। ਉਨ੍ਹਾਂ ਨੇ ਆਸਟਰੇਲੀਆਈ ਦੇ ਖਿਲਾਫ ਚੌਥਾ ਜਦਕਿ ਮੌਜੂਦਾ ਸੀਰੀਜ਼ 'ਚ ਦੂਜਾ ਸੈਂਕੜਾ ਲਾਇਆ। ਪੁਜਾਰਾ ਨੇ 280 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ।
ਲੰਚ ਦੇ ਬਾਅਦ ਕਪਤਾਨ ਕੋਹਲੀ ਨੇ ਤੇਜ਼ੀ ਨਾਲ ਦੌੜਾਂ ਬਣਾਉਣਾ ਜਾਰੀ ਰਖਿਆ। ਹਾਲਾਂਕਿ ਇਸ ਕਾਰਨ ਉਹ ਆਪਣਾ ਸੈਂਕੜਾ ਪੂਰਾ ਕਰਨ ਅਤੇ ਇਤਿਹਾਸ ਰਚਣ ਤੋਂ ਖੁੰਝੇ ਗਏ। ਕੋਹਲੀ ਮਿਚੇਲ ਸਟਾਰਕ ਦੀ ਗੇਂਦ 'ਤੇ ਆਰੋਨ ਫਿੰਚ ਨੂੰ ਕੈਚ ਦੇ ਬੈਠੇ ਅਤੇ ਆਊਟ ਹੋ ਗਏ। ਕੋਹਲੀ ਨੇ 204 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪੁਜਾਰਾ ਵੀ ਪੈਟ ਕਮਿੰਸ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ ਅਤੇ ਪਵੇਲੀਅਨ ਪਰਤ ਗਏ। ਪੁਜਾਰਾ ਨੇ ਆਪਣੀ ਸ਼ਾਨਦਾਰ ਪਾਰੀ 'ਚ 319 ਗੇਂਦਾਂ ਦਾ ਸਾਹਮਣਾ ਕੀਤਾ ਅਤੇ 10 ਚੌਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ। ਰੋਹਿਤ ਨੇ ਆਪਣੇ ਟੈਸਟ ਕਰੀਅਰ ਦਾ 10ਵਾਂ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 97 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ 63 ਦੌੜਾਂ 'ਤੇ ਅਜੇਤੂ ਰਹੇ। ਰੋਹਿਤ ਦੀ ਟੈਸਟ ਟੀਮ 'ਚ ਇਹ ਧਮਾਕੇਦਾਰ ਵਾਪਸੀ ਰਹੀ ਕਿਉਂਕਿ ਦੂਜੇ ਟੈਸਟ 'ਚ ਉਹ ਸੱਟ ਕਾਰਨ ਬਾਹਰ ਹੋ ਗਏ ਸਨ।
ਇਸ ਤੋਂ ਪਹਿਲਾਂ ਪਹਿਲੇ ਦਿਨ ਦੀ ਖੇਡ ਦੇ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਭਾਰਤ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 2 ਵਿਕਟਾਂ ਦੇ ਨੁਕਸਾਨ 'ਤੇ 215 ਦੌੜਾਂ ਬਣਾ ਲਈਆਂ। ਖੇਡ ਦੀ ਸ਼ੁਰੂਆਤ 'ਚ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਨੁਮਾ ਵਿਹਾਰੀ 8 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਟ ਕਮਿੰਸ ਦੀ ਗੇਂਦ 'ਤੇ ਆਰੋਨ ਫਿੰਚ ਨੂੰ ਕੈਚ ਦੇ ਬੈਠੇ ਅਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਮਯੰਕ ਅਗਰਵਾਲ 76 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਮਯੰਕ ਪੈਟ ਕਮਿੰਸ ਦੀ ਗੇਂਦ 'ਤੇ ਟਿਮ ਪੇਨ ਨੂੰ ਕੈਚ ਦੇ ਬੈਠੇ। ਮਯੰਕ ਨੇ 76 ਦੌੜਾਂ ਦੀ ਪਾਰੀ 'ਚ 8 ਚੌਕੇ ਲਗਾਏ। ਕ੍ਰੀਜ਼ 'ਤੇ ਵਿਰਾਟ ਕੋਹਲੀ (47 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (68 ਦੌੜਾਂ) ਮੌਜੂਦ ਹਨ।
ਟੀਮ ਮੈਨੇਜਮੈਂਟ ਨੇ ਐਡੀਲੇਡ ਤੇ ਪਰਥ ਟੈਸਟ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲੇ ਲੋਕੇਸ਼ ਰਾਹੁਲ ਤੇ ਮੁਰਲੀ ਵਿਜੇ ਦੀ ਓਪਨਿੰਗ ਜੋੜੀ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਬੁੱਧਵਾਰ ਤੋਂ ਖੇਡੇ ਜਾਣ ਵਾਲੇ ਟੈਸਟ 'ਚੋਂ ਹੀ ਬਾਹਰ ਕਰ ਦਿੱਤਾ। ਜਦਕਿ ਸੱਟ ਕਾਰਨ ਵਿਵਾਦ ਪੈਦਾ ਕਰਨ ਵਾਲੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਵਾਪਸੀ ਨਾਲ ਮਹਿਮਾਨ ਟੀਮ ਦੀਆਂ ਨਜ਼ਰਾਂ ਸੀਰੀਜ਼ 'ਚ ਬੜ੍ਹਤ ਹਾਸਲ ਕਰਨ 'ਤੇ ਲੱਗੀਆਂ ਹਨ।
ਭਾਰਤ ਨੇ ਐਡੀਲੇਡ 'ਚ ਪਹਿਲਾ ਮੈਚ 31 ਦੌੜਾਂ ਨਾਲ ਜਿੱਤਿਆ ਸੀ ਪਰ ਪਰਥ 'ਚ ਖੇਡੇ ਗਏ ਦੂਸਰੇ ਟੈਸਟ 'ਚ ਉਹ 146 ਦੌੜਾਂ ਨਾਲ ਹਾਰਨ ਤੋਂ ਬਾਅਦ 4 ਮੈਚਾਂ ਦੀ ਸੀਰੀਜ਼ 'ਚ 1-1 ਦੀ ਬਰਾਬਰੀ 'ਤੇ ਆ ਗਿਆ ਹੈ। ਇਸ ਤਰ੍ਹਾਂ ਮੈਲਬੋਰਨ ਟੈਸਟ ਬੜ੍ਹਤ ਦੇ ਲਿਹਾਜ਼ ਨਾਲ ਭਾਰਤ ਲਈ ਅਹਿਮ ਹੋ ਗਿਆ ਹੈ।
ਟੀਮਾਂ ਇਸ ਤਰ੍ਹਾਂ ਹੈ :
ਭਾਰਤ— ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ-ਕਪਤਾਨ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ।
ਆਸਟਰੇਲੀਆ— ਐਰੋਨ ਫਿੰਚ, ਮਾਰਕਸ ਹੈਰਿਸ, ਉਸਮਾਨ ਖਵਾਜਾ, ਸ਼ਾਨ ਮਾਰਸ਼, ਟ੍ਰੇਵਿਸ ਹੇਡ, ਮਿਸ਼ੇਲ ਮਾਰਸ਼, ਟਿਮ ਪੇਨ (ਕਪਤਾਨ, ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।
ਤੀਸਰੇ ਟੈਸਟ ਤੋਂ ਪਹਿਲਾਂ ਚਰਚਾ 'ਚ ਆਈ ਆਸਟਰੇਲੀਆਈ ਸਪਿਨਰ ਨਾਥਨ ਲਿਓਨ ਦੀ ਪ੍ਰੇਮਿਕਾ ਐਮਾ
NEXT STORY