ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ ਅੱਜ ਨੂੰ ਖੇਡਿਆ ਜਾਵੇਗਾ। ਇਸ ਵੱਡੇ ਮੁਕਾਬਲੇ 'ਚ ਮੀਂਹ ਮਜ਼ਾ ਕਿਰਕਿਰਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਲੀਗ ਰਾਊਂਡ ਦਾ ਮੈਚ ਵੀ ਮੀਂਹ ਦੀ ਭੇਟ ਚੜ੍ਹ ਗਿਆ ਸੀ।
ਟਾਸ ਦੇ ਸਮੇਂ ਵੀ ਪੈ ਸਕਦਾ ਹੈ ਮੀਂਹ
ਐਕਿਊਵੈਦਰ ਡਾਟ ਕਾਮ ਮੁਤਾਬਕ, ਮੈਨਚੈਸਟਰ 'ਚ ਅਗਲੇ ਦੋ ਦਿਨ ਮੀਂਹ ਦੀ ਸੰਭਾਵਨਾ ਹੈ। 9 ਅਤੇ 10 ਜੁਲਾਈ ਨੂੰ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ। ਇੰਗਲੈਂਡ 'ਚ ਖੇਡੇ ਜਾ ਰਹੇ ਵਰਲਡ ਕੱਪ 'ਚ ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਭਾਵ ਟਾਸ ਦੇ ਸਮੇਂ ਮੰਗਲਵਾਰ ਨੂੰ ਉੱਥੇ ਮੀਂਹ ਪੈਣ ਦੀ 40 ਫੀਸਦੀ ਸੰਭਾਵਨਾ ਹੈ।
ਮੀਂਹ ਕਾਰਨ ਟਾਸ 'ਚ ਦੇਰੀ ਹੋ ਸਕਦੀ ਹੈ ਅਤੇ ਖੇਡ ਦੇਰ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੇਕਰ ਅੱਜ ਮੀਂਹ ਖੇਡ 'ਚ ਰੁਕਾਵਟ ਪੈਦਾ ਕਰਦਾ ਹੈ, ਤਾਂ ਸੈਮੀਫਾਈਨਲ ਲਈ ਰਿਜ਼ਰਵ ਡੇ ਰਖਿਆ ਰਖਿਆ ਗਿਆ ਹੈ। ਭਾਵ ਮੀਂਹ ਨੇ ਅੱਜ ਦੇ ਮੈਚ 'ਚ ਅੜਿੱਕਾ ਪਾਇਆ ਤਾਂ ਬੁੱਧਵਾਰ ਨੂੰ ਮੈਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ ਓਲਡ ਟ੍ਰੈਫਰਡ ਦੇ ਮੈਦਾਨ 'ਤੇ 5 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਸੈਮੀਫਾਈਨਲ ਜਿਹੇ ਵੱਡੇ ਮੈਚ ਅਤੇ ਟੂਰਨਾਮੈਂਟ ਦੇ ਰਿਕਾਰਡ ਨੂੰ ਦੇਖਦੇ ਹੋਏ ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁਣਗੇ। ਪਹਿਲੇ ਸੈਮੀਫਾਈਨਲ ਮੈਚ 'ਚ ਟਾਸ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ।
ਭਾਰਤ ਵਰਲਡ ਕੱਪ 'ਚ ਪਿਛਲੇ 20 ਸਾਲਾਂ ਤੋਂ ਨਿਊਜ਼ੀਲੈਂਡ ਖਿਲਾਫ ਨਹੀਂ ਹਾਰਿਆ
NEXT STORY