ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਟੀਮ ਨੂੰ ਹਾਂਗਕਾਂਗ 'ਚ ਬੈਡਮਿੰਟਨ ਏਸ਼ੀਆਈ ਮਿਕਸਡ ਟੀਮ ਚੈਂਪੀਅਨਸ਼ਿਪ 'ਚ ਬੁੱਧਵਾਰ ਨੂੰ ਸਿੰਗਾਪੁਰ ਦੇ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁਕਾਬਲਾ ਸਿੰਗਾਪੁਰ ਦੇ ਪੱਖ 'ਚ ਉਸ ਸਮੇਂ ਚੱਲ ਗਿਆ ਜਦੋਂ ਡੈਨੀ ਬਾਵਾ ਕ੍ਰਿਸਨਾਂਤਾ ਤੇ ਤਾਨ ਵੇਈ ਨੇ ਮਿਕਸਡ ਡਬਲਜ਼ 'ਚ ਭਾਰਤੀ ਜੋੜੀ ਐੱਮ.ਆਰ ਅਰਜੁਨ ਤੇ ਰੁਤਪਰਣਾ ਪਾਂਡੇ ਨੂੰ 21-16, 21-13 ਨਾਲ ਹਰਾ ਦਿੱਤਾ। 2018 ਏਸ਼ੀਆਈ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਐੱਚ. ਐੱਸ. ਪ੍ਰਣਯ ਨੇ ਥਾਈਲੈਂਡ ਮਾਸਟਰਸ ਚੈਂਪੀਅਨ ਕੀਨ ਯੂ ਲੋਹ ਨੂੰ 21-8, 12-21, 21-17 ਨਾਲ ਹਰਾ ਦਿੱਤਾ। ਅਰਜੁਨ ਤੇ ਰਾਮਚੰਦਨ ਨੇ ਲੋਹ ਕੀਨ ਹੀਨ ਤੇ ਕ੍ਰਿਸਨਾਂਤਾ ਨੂੰ 21-16, 21-18 ਨਾਲ ਹਰਾ ਕੇ ਭਾਰਤ ਨੂੰ ਅੱਗੇ ਕਰ ਦਿੱਤਾ। ਰਾਸ਼ਟਰੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਨੌਜਵਾਨ ਖਿਡਾਰੀ ਅਸ਼ਿਮਤਾ ਚਾਹਿਲਾ ਨੂੰ ਵਿਸ਼ਵ ਦੇ 32ਵੇਂ ਨੰਬਰ ਦੀ ਖਿਡਾਰੀ ਯੋ ਜਿਆ ਮਿਨ ਤੋਂ 21-17, 12-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਰਤੀ ਸਾਰਾ ਸੁਨੀਲ ਤੇ ਪਾਂਡੇ ਦੀ ਮਹਿਲਾ ਮਿਕਸਡ ਡਬਲਜ਼ ਜੋੜੀ ਨੂੰ ਪੁਤਰੀ ਸਾਰੀ ਦੇਵੀ ਚਿਤਰਾ ਤੇ ਲਿਮ ਸਿੰਗ ਹੋਈ ਨੇ ਇਕ ਘੰਟੇ 9 ਮਿੰਟ ਦੇ ਸਖਤ ਮੁਕਾਬਲੇ 'ਚ 22-24, 21-15, 21-16 ਨਾਲ ਹਰਾ ਦਿੱਤਾ। ਇਸ ਹਾਰ ਤੋਂ ਬਾਅਦ ਭਾਰਤ ਗਰੁੱਪ 'ਬੀ' 'ਚ ਚੀਨੀ ਤਾਈਪੇ ਤੇ ਸਿੰਗਾਪੁਰ ਤੋਂ ਸਭ ਤੋਂ ਹੇਠਾ ਹੈ। ਭਾਰਤ ਨੇ ਇਸ ਟੂਰਨਾਮੈਂਟ ਦੇ ਲਈ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਆਰਾਮ ਦਿੱਤਾ। ਭਾਰਤ ਵੀਰਵਾਰ ਨੂੰ ਤਾਈਪੇ ਨਾਲ 'ਕਰੋ ਜਾ ਮਰੋ' ਦਾ ਮੁਕਾਬਲਾ ਹੋਵੇਗਾ।
OCA ਦੀ ਸਥਾਈ ਕਮੇਟੀ 'ਚ ਸ਼ਾਮਲ ਹੋਏ ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ
NEXT STORY