ਨਵੀਂ ਦਿੱਲੀ, (ਭਾਸ਼ਾ)–ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਦੀ ਨਿਲਾਮੀ ਦੇ ਪਹਿਲੇ ਦਿਨ ਐਤਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਜਦੋਂ ਸੂਰਮਾ ਹਾਕੀ ਕਲੱਬ ਨੇ ਇਸ ਸਟਾਰ ਡ੍ਰੈਗ ਫਲਿੱਕਰ ਨੂੰ 78 ਲੱਖ ਰੁਪਏ ਵਿਚ ਖਰੀਦਿਆ।
ਸਾਰੀਆਂ 8 ਫ੍ਰੈਂਚਾਈਜ਼ੀਆਂ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਖਿਡਾਰੀਆਂ ਦੀਆਂ ਸੇਵਾਵਾਂ ਹਾਸਲ ਕਰਨ ਲਈ ਮੋਟੀ ਰਕਮ ਖਰਚ ਕੀਤੀ। ਅਭਿਸ਼ੇਕ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ, ਜਿਸ ਨੂੰ ਸ਼੍ਰਾਚੀ ਰਾਢ ਬੰਗਾਲ ਟਾਈਗਰਜ਼ ਨੇ 72 ਲੱਖ ਰੁਪਏ ਵਿਚ ਖਰੀਦਿਆ ਜਦਕਿ ਹਾਰਦਿਕ ਸਿੰਘ ਲਈ ਯੂ. ਪੀ. ਰੁਦਰਾਸ ਨੇ 70 ਲੱਖ ਰੁਪਏ ਖਰਚ ਕੀਤੇ। ਅਮਿਤ ਰੋਹਿਦਾਸ ਲਈ ਤਾਮਿਲਨਾਡੂ ਡ੍ਰੈਗਨਜ਼ ਨੇ ਸਭ ਤੋਂ ਵੱਧ 48 ਲੱਖ ਰੁਪਏ ਦੀ ਬੋਲੀ ਲਗਾਈ ਜਦਕਿ ਜੁਗਰਾਜ ਸਿੰਘ ਨੂੰ ਵੀ ਬੰਗਾਲ ਟਾਈਗਰਸ ਨੇ ਇਸੇ ਰਾਸ਼ੀ ਵਿਚ ਖਰੀਦਿਆ। ਹੈਦਰਾਬਾਦ ਤੂਫਾਨਜ਼ ਨੇ ਸੁਮਿਤ ਨੂੰ 46 ਲੱਖ ਰੁਪਏ ਵਿਚ ਆਪਣੇ ਨਾਲ ਜੋੜਿਆ।
ਵਿਦੇਸ਼ੀ ਗੋਲਕੀਪਰਾਂ ਵਿਚ ਆਇਰਲੈਂਡ ਦੇ ਡੇਵਿਡ ਹਾਰਟੇ ਸਭ ਤੋਂ ਵੱਡੀ ਰਕਮ ਵਿਚ ਵਿਕਿਆ। ਉਸ ਨੂੰ ਤਾਮਿਲਨਾਡੂ ਡ੍ਰੈਗਨਜ਼ ਨੇ 32 ਲੱਖ ਰੁਪਏ ਵਿਚ ਖਰੀਦਿਆ। ਜਰਮਨੀ ਦੇ ਜੀਨ ਪਾਲ ਡੈਨਬਰਗ (ਹੈਦਰਾਬਾਦ ਤੂਫਾਨਜ਼, 27 ਲੱਖ ਰੁਪਏ), ਨੀਦਰਲੈਂਡ ਦੇ ਪਿਰਮਿਨ ਬਲੈਕ (ਬੰਗਾਲ ਟਾਈਗਰਜ਼, 25 ਲੱਖ ਰੁਪਏ) ਤੇ ਬੈਲਜੀਅਮ ਦੇ ਵਿਨਸੇਂਟ ਵਾਨਾਸ਼ (ਸੂਰਮਾ ਹਾਕੀ ਕਲੱਬ, 23 ਲੱਖ ਰੁਪਏ ਵਿਚ) ’ਤੇ ਵੀ ਟੀਮਾਂ ਨੇ ਮੋਟੀ ਰਕਮ ਖਰਚ ਕੀਤੀ। ਭਾਰਤੀ ਗੋਲਕੀਪਰ ਸੂਰਜ ਕਰਕੇਰਾ ਤੇ ਪਵਨ ਨੂੰ ਟੀਮ ਗੋਨਾਸਿਕਾ ਤੇ ਦਿੱਲੀ ਐੱਸ. ਜੀ. ਪਾਈਪਰਜ਼ ਨੇ ਕ੍ਰਮਵਾਰ 22 ਲੱਖ ਰੁਪਏ ਤੇ 15 ਲੱਖ ਰੁਪਏ ਵਿਚ ਖਰੀਦਿਆ।
ਪਹਿਲੇ ਦਿਨ ਵਿਕਣ ਵਾਲੇ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-
1. ਗੁਰਜੰਟ ਸਿੰਘ (ਸੂਰਮਾ ਹਾਕੀ ਕਲੱਬ, 19 ਲੱਖ ਰੁਪਏ), 2. ਮਨਦੀਪ ਸਿੰਘ (ਟੀਮ ਗੋਨਾਸਿਕਾ, 25 ਲੱਖ ਰੁਪਏ), 3. ਮਨਪ੍ਰੀਤ ਸਿੰਘ (ਟੀਮ ਗੋਨਾਸਿਕਾ, 42 ਲੱਖ ਰੁਪਏ), ਸੁਖਜੀਤ ਸਿੰਘ (ਸ਼੍ਰਾਚੀ ਰਾਢ ਬੰਗਾਲ ਟਾਈਗਰਜ਼, 42 ਲੱਖ ਰੁਪਏ), 5. ਅਮਿਤ ਰੋਹਿਦਾਸ (ਤਾਮਿਲਨਾਡੂ ਡ੍ਰੈਗਨਜ਼, 48 ਲੱਖ ਰੁਪਏ), 6. ਨੀਲਕਾਂਤ ਸ਼ਰਮਾ (ਹੈਦਰਾਬਾਦ ਤੂਫਾਨਜ਼, 34 ਲੱਖ ਰੁਪਏ), 7. ਸੰਜੇ (ਕਲਿੰਗਾ ਲਾਂਸਰਜ਼, 38 ਲੱਖ ਰੁਪਏ), 8. ਲਲਿਤ ਕੁਮਾਰ ਉਪਾਧਿਆਏ (ਯੂ. ਪੀ. ਰੁਦ੍ਰਾਜ਼, 28 ਲੱਖ ਰੁਪਏ), 9. ਵਿਵੇਕ ਸਾਗਰ ਪ੍ਰਸਾਦ (ਸੂਰਮਾ ਹਾਕੀ ਕਲੱਬ, 40 ਲੱਖ ਰੁਪਏ), 10. ਹਾਰਦਿਕ ਸਿੰਘ (ਯੂ. ਪੀ. ਰੁਦ੍ਰਾਜ਼, 70 ਲੱਖ ਰੁਪਏ), 11. ਹਰਮਨਪ੍ਰੀਤ ਸਿੰਘ (ਸੂਰਮਾ ਹਾਕੀ ਕਲੱਬ, 78 ਲੱਖ ਰੁਪਏ), 12. ਸੁਮਿਤ (ਹੈਦਰਾਬਾਦ ਤੂਫਾਨਜ਼, 46 ਲੱਖ ਰੁਪਏ), 13. ਅਭਿਸ਼ੇਕ (ਸ਼੍ਰਾਚੀ ਰਾਢ ਬੰਗਾਲ ਟਾਈਗਰਜ਼, 72 ਲੱਖ ਰੁਪਏ), 14. ਯੁਗਰਾਜ ਸਿੰਘ (ਸ਼੍ਰਾਚੀ ਰਾਡ ਬੰਗਾਲ ਟਾਈਗਰਜ਼, 48 ਲੱਖ ਰੁਪਏ), 15. ਕ੍ਰਿਸ਼ਣਾ ਬੀ. ਪਾਠਕ (ਕਲਿੰਗਾ ਲਾਂਸਰਜ਼, 32 ਲੱਖ ਰੁਪਏ), 16. ਸ਼ਮਸ਼ੇਰ ਸਿੰਘ (ਦਿੱਲੀ ਐੱਸ. ਜੀ. ਪਾਈਪਰਜ਼, 42 ਲੱਖ ਰੁਪਏ), 17. ਜਰਮਨਪ੍ਰੀਤ ਸਿੰਘ (ਦਿੱਲੀ ਐੱਸ. ਜੀ. ਪਾਈਪਰਜ਼, 40 ਲੱਖ ਰੁਪਏ), 18. ਰਾਜਕੁਮਾਰ ਪਾਲ (ਦਿੱਲੀ ਐੱਸ. ਜੀ. ਪਾਈਪਰਜ਼, 40 ਲੱਖ ਰੁਪਏ), 19. ਡੇਵਿਡ ਹਾਰਟੇ (ਤਾਮਿਲਨਾਡੂ ਡ੍ਰੈਗਜਨਜ਼, 32 ਲੱਖ ਰੁਪਏ), 20. ਜੀਨ-ਪਾਲ ਡੈਨਬਰਗ (ਹੈਦਰਾਬਾਦ ਤੂਫਾਨਜ਼, 27 ਲੱਖ ਰੁਪਏ), 21. ਓਲੀਵਰ ਪੇਨ (ਟੀਮ ਗੋਨਾਸਿਕਾ, 15 ਲੱਖ ਰੁਪਏ), 22. ਪਿਰਮਿਨ ਬਲੈਕ (ਸ਼੍ਰਾਚੀ ਰਾਢ ਬੰਗਾਲ ਟਾਈਗਰਜ਼, 25 ਲੱਖ ਰੁਪਏ), 23. ਟਾਮਸ ਸੇਂਟਿਆਗੋ (ਦਿੱਲੀ ਐੱਸ. ਜੀ. ਪਾਈਪਰਜ਼, 10 ਲੱਖ ਰੁਪਏ), 24. ਵਿਨਸੇਂਟ ਵਾਨਾਸ਼ (ਸੂਰਮਾ ਹਾਕੀ ਕਲੱਬ, 23 ਲੱਖ ਰੁਪਏ), 25. ਸੂਰਜ ਕਰਕੇਰਾ (ਟੀਮ ਗੋਨਾਸਿਕਾ, 22 ਲੱਖ ਰੁਪਏ), 26. ਪਵਨ (ਦਿੱਲੀ ਐੱਸ. ਜੀ. ਪਾਈਪਰਜ਼, 15 ਲੱਖ ਰੁਪਏ)।
ਕੀ ਟੀਮ ਇੰਡੀਆ ਵਿਰਾਟ ਨਾਲ ਅਜਿਹਾ ਕਰਦੀ - ਬਾਬਰ ਨੂੰ ਆਰਾਮ ਦੇਣ 'ਤੇ ਬੋਲੇ ਫਖਰ ਜ਼ਮਾਨ
NEXT STORY