ਬੈਂਕਾਕ- ਸਾਬਕਾ ਵਿਸ਼ਵ ਨੰਬਰ ਇੱਕ ਕਿਦਾਂਬੀ ਸ਼੍ਰੀਕਾਂਤ ਅਤੇ ਸ਼ੰਕਰ ਮੁਥੁਸਾਮੀ ਸੁਬਰਾਮਨੀਅਮ ਸ਼ੁੱਕਰਵਾਰ ਨੂੰ ਇੱਥੇ ਆਪਣੇ-ਆਪਣੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਮੈਚ ਹਾਰਨ ਤੋਂ ਬਾਅਦ ਥਾਈਲੈਂਡ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਏ। ਸ਼੍ਰੀਕਾਂਤ ਨੂੰ ਚੀਨ ਦੇ ਛੇਵਾਂ ਦਰਜਾ ਪ੍ਰਾਪਤ ਜ਼ੇਂਗ ਜਿੰਗ ਵਾਂਗ ਤੋਂ 17-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੁਬਰਾਮਨੀਅਮ ਨੇ ਇੱਕ ਹੋਰ ਚੀਨੀ ਖਿਡਾਰੀ ਜੁਆਨ ਚੇਨ ਝੂ ਵਿਰੁੱਧ ਸਖ਼ਤ ਟੱਕਰ ਦਿੱਤੀ ਪਰ ਅੰਤ ਵਿੱਚ ਇੱਕ ਘੰਟਾ 10 ਮਿੰਟ ਤੱਕ ਚੱਲੇ ਮੈਚ ਵਿੱਚ 21-19, 18-21, 13-21 ਨਾਲ ਹਾਰ ਗਏ।
ਅੱਠਵਾਂ ਦਰਜਾ ਪ੍ਰਾਪਤ ਭਾਰਤੀ ਪੁਰਸ਼ ਡਬਲਜ਼ ਜੋੜੀ ਪ੍ਰਿਥਵੀ ਕ੍ਰਿਸ਼ਨਾਮੂਰਤੀ ਰਾਏ ਅਤੇ ਕੇ ਸਾਈ ਪ੍ਰਤੀਕ ਨੂੰ ਦੂਜਾ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਜੋੜੀ ਮੁਹੰਮਦ ਸ਼ੋਇਬੁਲ ਫਿਕਰੀ ਅਤੇ ਡੈਨੀਅਲ ਮਾਰਥਿਨ ਤੋਂ 19-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਰਕਸ਼ਿਤਾ ਰਾਮਰਾਜ ਵੀ ਕੁਆਰਟਰ ਫਾਈਨਲ ਦੀ ਰੁਕਾਵਟ ਪਾਰ ਨਹੀਂ ਕਰ ਸਕੀ। ਉਹ ਥਾਈਲੈਂਡ ਦੀ ਥਾਮੋਨਵਾਨ ਨਿਤਿਤਕਰਾਏ ਤੋਂ 21-19, 14-21, 9-21 ਨਾਲ ਹਾਰ ਗਈ।
ਤਾਮਿਲਨਾਡੂ ਡਰੈਗਨਜ਼ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਬੰਗਾਲ ਟਾਈਗਰਜ਼ ਫਾਈਨਲ ਵਿੱਚ
NEXT STORY