ਨਵੀਂ ਦਿੱਲੀ— ਭਾਰਤ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜੀਤ ਵਾਡੇਕਰ ਦਾ 77 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁੰਬਈ ਦੇ ਜਸਲੋਕ 'ਚ ਆਖਰੀ ਸਾਹ ਲਿਆ। ਵਾਡੇਕਰ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅਜੀਤ ਵਾਡੇਕਰ ਦਾ ਜਨਮ 1 ਅਪ੍ਰੈਲ 1941 'ਚ ਮੁੰਬਈ 'ਚ ਹੋਇਆ ਸੀ। ਵਾਡੇਕਰ ਨੇ 1966 ਤੋਂ 1974 ਤੱਕ ਕ੍ਰਿਕਟ ਖੇਡਿਆ। ਉਨ੍ਹਾਂ ਨੇ ਆਪਣੇ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ 1958 'ਚ ਕੀਤੀ ਸੀ, ਜਦਕਿ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1966 'ਚ ਕੀਤੀ ਸੀ।
1971 'ਚ ਅਜੀਤ ਵਾਡੇਕਰ ਦੀ ਅਗਵਾਈ 'ਚ ਭਾਰਤ ਨੇ ਇੰਗਲੈਂਡ 'ਚ ਆਪਣੀ ਪਹਿਲੀ ਟੈਸਟ ਸੀਰੀਜ਼ ਫਤਿਹ ਕੀਤੀ। 3 ਟੈਸਟ ਮੈਚਾਂ ਦੀ ਸੀਰੀਜ਼ ਨੂੰ ਭਾਰਤ 1-0 ਨਾਲ ਜਿੱਤਿਆ ਸੀ। ਵਿਕਟਕੀਪਰ ਬੱਲੇਬਾਜ਼ੀ ਮੰਤਰੀ ਨੇ ਸਿਰਫ 4 ਟੈਸਟ ਖੇਡੇ ਸਨ ਜਿਸ 'ਚ ਇਕ ਭਾਰਤ (1951), ਦੋ ਇੰਗਲੈਂਡ (1952) ਅਤੇ ਆਖਰੀ ਢਾਕਾ (1954-55) 'ਚ ਖੇਡਿਆ ਗਿਆ ਸੀ।
ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ, ਮੈਨੂੰ ਪੰਜਾਬ ਤੇ ਲੋਕ ਪਿਆਰੇ: ਖਹਿਰਾ
NEXT STORY