ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ 'ਤੇ 4 ਮੈਚਾਂ ਦੀ ਟੈਸਟ ਲੜੀ ਦੌਰਾਨ ਪਹਿਲਾ ਟੈਸਟ ਐਡੀਲੇਡ ਵਿਚ 17 ਦਸੰਬਰ ਤੋਂ ਖੇਡੇਗੀ ਅਤੇ ਇਹ ਦਿਨ-ਰਾਤ ਦਾ ਮੁਕਾਬਲਾ ਹੋਵੇਗਾ। ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨੰਨ੍ਹੇ ਵਿਰਾਟ-ਅਨੁਸ਼ਕਾ ਦੀ ਤਸਵੀਰ, ਪਛਾਨਣਾ ਹੋਇਆ ਮੁਸ਼ਕਲ
ਈ.ਐਸ.ਪੀ.ਐਨ. ਕ੍ਰਿਕਇਨਫੋ ਅਨੁਸਾਰ ਐਡੀਲੇਡ ਓਵਲ ਵਿਚ ਗੁਲਾਬੀ ਗੇਂਦ ਦੇ ਟੈਸਟ ਦੇ ਬਾਅਦ 'ਬਾਕਸਿੰਗ ਡੇ' ਟੈਸਟ 26 ਦਸੰਬਰ ਤੋਂ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਸ਼ੁਰੂ ਹੋਵੇਗਾ। ਅਜਿਹਾ ਲੱਗਦਾ ਹੈ ਕਿ ਕ੍ਰਿਕਟ ਆਸਟਰੇਲੀਆ ਨੇ ਦੂੱਜੇ ਅਤੇ ਤੀਜੇ ਟੈਸਟ ਵਿਚਾਲੇ 1 ਹਫ਼ਤੇ ਦੇ ਅੰਤਰ ਦੇ ਭਾਰਤੀ ਕ੍ਰਿਕਟ ਬੋਰਡ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਤੀਜਾ ਟੈਸਟ ਸਿਡਨੀ ਵਿਚ 7 ਜਨਵਰੀ ਤੋਂ ਹੋਵੇਗਾ, ਜਦੋਂ ਕਿ ਅੰਤਮ ਟੈਸਟ ਬ੍ਰਿਸਬੇਨ ਵਿਚ 15 ਜਨਵਰੀ ਤੋਂ ਖੇਡਿਆ ਜਾਵੇਗਾ। ਸੱਮਝਿਆ ਜਾ ਰਿਹਾ ਹੈ ਕਿ ਭਾਰਤ ਟੈਸਟ ਮੈਚ ਤੋਂ ਪਹਿਲਾਂ 3 ਮੈਚਾਂ ਦੀ ਵਨਡੇ ਲੜੀ ਅਤੇ ਇੰਨੇ ਹੀ ਮੈਚਾਂ ਦੀ ਟੀ20 ਲੜੀ ਖੇਡੇਗਾ। ਵਨਡੇ ਮੈਚ ਸ਼ਾਇਦ 26, 28 ਅਤੇ 30 ਨਵੰਬਰ ਨੂੰ ਬ੍ਰਿਸਬੇਨ, ਜਦੋਂਕਿ ਟੀ20 ਮੁਕਾਬਲੇ ਐਡੀਲੇਡ ਓਵਲ ਵਿਚ 4, 6 ਅਤੇ 8 ਦਸੰਬਰ ਨੂੰ ਖੇਡੇ ਜਾਣਗੇ।
ਇਹ ਵੀ ਪੜ੍ਹੋ: IPL 2020 : ਹਾਰ ਮਗਰੋਂ ਰਾਜਸਥਾਨ ਨੂੰ ਇਕ ਹੋਰ ਝਟਕਾ, ਕਪਤਾਨ ਨੂੰ ਲੱਗਾ 12 ਲੱਖ ਰੁਪਏ ਦਾ ਜੁਰਮਾਨਾ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਨੰਨ੍ਹੇ ਵਿਰਾਟ-ਅਨੁਸ਼ਕਾ ਦੀ ਤਸਵੀਰ, ਪਛਾਨਣਾ ਹੋਇਆ ਮੁਸ਼ਕਲ
NEXT STORY