ਸਪੋਰਟਸ ਡੈਸਕ : ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਅਹਿਮ ਸੀਰੀਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਕੋਚਿੰਗ ਸਟਾਫ਼ ਵਿੱਚ ਵੱਡਾ ਬਦਲਾਅ ਕੀਤਾ ਹੈ। ਭਾਰਤ ਦੇ ਸਾਬਕਾ ਖਿਡਾਰੀ ਸਾਈਰਾਜ ਬਹੁਤੁਲੇ ਨੂੰ ਟੀਮ ਇੰਡੀਆ ਦਾ ਨਵਾਂ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਬਹੁਤੁਲੇ ਹੁਣ ਮੁੱਖ ਕੋਚ ਗੌਤਮ ਗੰਭੀਰ ਦੀ ਟੀਮ ਵਿੱਚ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਸਪਿਨ ਦੇ ਗੁਰ ਸਿਖਾਉਣਗੇ।
ਭਾਰਤੀ ਟੀਮ 6 ਜੂਨ ਤੋਂ ਅਫ਼ਗਾਨਿਸਤਾਨ ਦੇ ਖ਼ਿਲਾਫ਼ ਇੱਕਮਾਤਰ ਟੈਸਟ ਮੈਚ ਖੇਡੇਗੀ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਣੀ ਹੈ। ਇਸ ਸੀਰੀਜ਼ ਲਈ ਬਹੁਤੁਲੇ ਦੀ ਨਿਯੁਕਤੀ ਟੀਮ ਦੇ ਗੇਂਦਬਾਜ਼ੀ ਹਮਲੇ ਨੂੰ ਹੋਰ ਤਿੱਖਾ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ।
53 ਸਾਲਾ ਸਾਈਰਾਜ ਬਹੁਤੁਲੇ ਕੋਲ ਕੋਚਿੰਗ ਦਾ ਵਿਸ਼ਾਲ ਤਜਰਬਾ ਹੈ। ਉਹ ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ ਦੇ ਕੋਚਿੰਗ ਸਟਾਫ਼ ਦਾ ਹਿੱਸਾ ਸਨ। ਇਸ ਤੋਂ ਪਹਿਲਾਂ ਉਹ ਰਾਜਸਥਾਨ ਰਾਇਲਜ਼, ਕੇਰਲ ਅਤੇ ਬੰਗਾਲ ਦੀਆਂ ਟੀਮਾਂ ਨਾਲ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਨੈਸ਼ਨਲ ਕ੍ਰਿਕਟ ਅਕੈਡਮੀ (NCA) ਵਿੱਚ ਰਾਹੁਲ ਦ੍ਰਾਵਿੜ ਨਾਲ ਮਿਲ ਕੇ ਵੀ ਸੇਵਾਵਾਂ ਦਿੱਤੀਆਂ ਹਨ।
ਸਾਈਰਾਜ ਬਹੁਤੁਲੇ ਨੇ 1997 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ ਅਤੇ ਉਹ 2003 ਤੱਕ ਸਰਗਰਮ ਰਹੇ। ਉਨ੍ਹਾਂ ਨੇ ਭਾਰਤ ਲਈ 2 ਟੈਸਟ ਅਤੇ 8 ਵਨਡੇ ਮੈਚ ਖੇਡੇ ਹਨ। ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਦਾ ਰਿਕਾਰਡ ਬੇਹੱਦ ਸ਼ਾਨਦਾਰ ਹੈ, ਜਿੱਥੇ ਉਨ੍ਹਾਂ ਨੇ 188 ਪਹਿਲੀ ਸ਼੍ਰੇਣੀ ਮੈਚਾਂ ਵਿੱਚ 630 ਵਿਕਟਾਂ ਹਾਸਲ ਕੀਤੀਆਂ ਹਨ।
IPL ਚੈਂਪੀਅਨ ਬਣਨ ਤੋਂ ਬਾਅਦ RCB ਨੂੰ ਵੱਡਾ ਝਟਕਾ! ICC ਨੇ ਸਟਾਰ ਖਿਡਾਰੀ 'ਤੇ ਲਾਇਆ ਬੈਨ
NEXT STORY