ਨਵੀਂ ਦਿੱਲੀ- ਓਲੰਪਿਕ ਵਿੱਚ ਆਪਣੇ ਆਖਰੀ ਪ੍ਰਦਰਸ਼ਨ ਦੇ ਲਗਭਗ 128 ਸਾਲਾਂ ਬਾਅਦ ਖੇਡਾਂ ਦੇ ਇਸ ਮੈਗਾ ਈਵੈਂਟ ਵਿੱਚ ਕ੍ਰਿਕਟ ਵਾਪਸੀ ਕਰ ਸਕਦਾ ਹੈ। ਸਾਲ 2028 'ਚ ਹੋਣ ਵਾਲੇ ਲਾਸ ਏਂਜਲਸ ਓਲੰਪਿਕ 'ਚ ਕ੍ਰਿਕਟ ਦੀ ਵਾਪਸੀ ਦੀਆਂ ਸੰਭਾਵਨਾਵਾਂ ਕਾਫੀ ਵਧ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 2028 ਤੋਂ ਓਲੰਪਿਕ 'ਚ ਕ੍ਰਿਕਟ ਨਿਯਮਿਤ ਰੂਪ ਨਾਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਓਲੰਪਿਕ ਵਿੱਚ ਕ੍ਰਿਕਟ ਨੇ ਪਹਿਲੀ ਵਾਰ ਸਾਲ 1900 ਵਿੱਚ ਪੈਰਿਸ ਵਿੱਚ ਮੌਜੂਦਗੀ ਦਰਜ ਕਰਾਈ ਸੀ। ਉਦੋਂ ਕ੍ਰਿਕਟ 'ਚ ਸੋਨ ਤਮਗਾ ਦਾਅ 'ਤੇ ਲੱਗਾ ਸੀ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕ੍ਰਿਕਟ ਓਲੰਪਿਕ 'ਚ ਨਜ਼ਰ ਆਵੇਗਾ। ਸੂਤਰਾਂ ਮੁਤਾਬਕ ਓਲੰਪਿਕ 'ਚ ਪੁਰਸ਼ ਅਤੇ ਮਹਿਲਾ ਟੀ-20 ਮੁਕਾਬਲਿਆਂ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਨਵੀਂ ਖੇਡ ਨੀਤੀ ਦੀ ਸ਼ੁਰੂਆਤ, ਖਿਡਾਰੀਆਂ, ਕੋਚਾਂ ਤੇ ਪ੍ਰਮੋਟਰਾਂ ਲਈ ਵੱਡੇ ਐਲਾਨ
ਰਿਪੋਰਟ ਮੁਤਾਬਕ ਫਿਲਹਾਲ ਓਲੰਪਿਕ 'ਚ ਕ੍ਰਿਕਟ ਲਈ ਮੌਜੂਦਾ ਪ੍ਰਸਤਾਵ 5 ਟੀਮਾਂ ਦਾ ਹੈ। ਇਨ੍ਹਾਂ ਟੀਮਾਂ ਦਾ ਫੈਸਲਾ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਰੈਂਕਿੰਗ ਦੇ ਆਧਾਰ 'ਤੇ ਕੀਤਾ ਜਾਵੇਗਾ। ਬਰਮਿੰਘਮ ਵਿੱਚ 2022 ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਟੀ-20 ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ। ਓਲੰਪਿਕ ਵਿੱਚ ਕ੍ਰਿਕਟ ਦੀ ਸ਼ਮੂਲੀਅਤ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੂੰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰੇਗੀ, ਜਿਸਨੇ ਕ੍ਰਿਕਟ ਨੂੰ ਬੇਸਬਾਲ/ਸਾਫਟਬਾਲ, ਫਲੈਗ ਫੁੱਟਬਾਲ, ਲੈਕਰੋਸ, ਬ੍ਰੇਕ ਡਾਂਸਿੰਗ, ਕਰਾਟੇ, ਕਿੱਕ ਬਾਕਸਿੰਗ, ਸਕੁਐਸ਼ ਅਤੇ ਮੋਟਰਸਪੋਰਟ ਦੇ ਨਾਲ ਲਾਸ ਏਂਜਲਸ 2028 ਲਈ ਚੁਣੀਆਂ ਗਈਆਂ 9 ਖੇਡਾਂ ਵਿਚੋਂ ਇਕ ਬਣਾਇਆ ਹੈ।
ਇਹ ਵੀ ਪੜ੍ਹੋ: ਵਿਸ਼ਵ ਪੱਧਰੀ ਟੂਰਨਾਮੈਂਟ ’ਚ ਹਿਜਾਬ ਪਹਿਨ ਕੇ ਖੇਡਣ ਵਾਲੀ ਪਹਿਲੀ ਖਿਡਾਰਨ ਬਣੀ ਮੋਰੱਕੋ ਦੀ ਬੈਂਜ਼ੀਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ 'ਚ ਨਵੀਂ ਖੇਡ ਨੀਤੀ ਦੀ ਸ਼ੁਰੂਆਤ, ਪਿੰਡਾਂ 'ਚ ਉਸਾਰਿਆ ਜਾਵੇਗਾ ਖੇਡ ਢਾਂਚਾ, ਜਾਣੋ ਵਿਸ਼ੇਸ਼ਤਾਵਾਂ
NEXT STORY