ਨਵੀਂ ਦਿੱਲੀ (ਵਾਰਤਾ)- ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੇ ਤ੍ਰਿਪੁਰਾ ਦੇ ਫਰੈਂਡਜ਼ ਯੂਨੀਅਨ ਕਲੱਬ ਦੇ ਖਿਡਾਰੀ ਅਯੁਕ ਜਮਾਤੀਆ ਨੂੰ ਉਮਰ ਵਿਚ ਧੋਖਾਧੜੀ ਦੇ ਦੋਸ਼ ਵਿਚ 4 ਸਾਲ ਲਈ ਮੁਅੱਤਲ ਕਰ ਦਿੱਤਾ ਹੈ ਅਤੇ 2.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। AIFF ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਏ.ਆਈ.ਐੱਫ.ਐੱਫ. ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਉਸਦੀ ਅਨੁਸ਼ਾਸਨੀ ਕਮੇਟੀ ਨੇ ਜਮਾਤੀਆ ਨੂੰ ਅਨੁਸ਼ਾਸਨੀ ਜ਼ਾਬਤੇ ਦੀ ਧਾਰਾ 62 ਦੇ ਤਹਿਤ ਉਮਰ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਦੋਸ਼ੀ ਪਾਇਆ ਹੈ। ਕਮੇਟੀ ਨੇ ਹੁਕਮ ਦੀ ਤਾਰੀਖ਼ ਤੋਂ 4 ਸਾਲਾਂ ਲਈ ਖਿਡਾਰੀ ਨੂੰ ਫੁੱਟਬਾਲ ਮੈਚਾਂ ਵਿੱਚ ਹਿੱਸਾ ਲੈਣ ਤੋਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਮੁਅੱਤਲ ਖਿਡਾਰੀ ਨੂੰ 2,50,000 ਰੁਪਏ ਦਾ ਜੁਰਮਾਨਾ ਵੀ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏ.ਆਈ.ਐੱਫ.ਐੱਫ. ਨੇ ਇੱਕ ਬਿਆਨ ਵਿੱਚ ਕਿਹਾ ਕਿ ਖਿਡਾਰੀ ਨੂੰ ਜ਼ਾਬਤੇ ਦੀ ਧਾਰਾ 117 ਦੇ ਤਹਿਤ ਮੌਜੂਦਾ ਆਦੇਸ਼ ਦੇ ਖ਼ਿਲਾਫ਼ ਅਪੀਲ ਦਾਇਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।
ਏ.ਆਈ.ਐੱਫ.ਐੱਫ. ਨੇ ਦੱਸਿਆ ਕਿ ਜਮਾਤੀਆ ਕੋਲ ਕੇਂਦਰੀਕ੍ਰਿਤ ਰਜਿਸਟ੍ਰੇਸ਼ਨ ਪ੍ਰਣਾਲੀ (ਸੀ.ਆਰ.ਐੱਸ.) ਵਿੱਚ 2 ਆਈ.ਡੀ. ਹਨ, ਜਿਨ੍ਹਾਂ ਵਿੱਚ 2 ਵੱਖ-ਵੱਖ ਜਨਮ ਤਾਰੀਖ਼ਾਂ ਹਨ ਅਤੇ ਦੋਵਾਂ ਵਿੱਚ ਲਗਭਗ 8 ਸਾਲ ਦਾ ਅੰਤਰ ਹੈ। ਫੈਡਰੇਸ਼ਨ ਨੇ 8 ਫਰਵਰੀ ਨੂੰ ਜਮਾਤੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਜਿਸ ਦੇ ਜਵਾਬ ਵਿੱਚ ਖਿਡਾਰੀ ਨੇ ਏ.ਆਈ.ਐੱਫ.ਐੱਫ. ਕੋਲ 2 ਵੱਖ-ਵੱਖ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ ਦੀ ਗੱਲ ਸਵੀਕਾਰ ਕੀਤੀ ਸੀ। ਅਨੁਸ਼ਾਸਨੀ ਕਮੇਟੀ ਨੇ ਇਸ ਤੋਂ ਬਾਅਦ ਖਿਡਾਰੀ ਨਾਲ ਸੰਪਰਕ ਕਰਨ ਦੀ ਕਈ ਕੋਸ਼ਿਸ਼ ਕੀਤੀ, ਪਰ ਜਮਾਤੀਆ ਉਪਲੱਬਧ ਨਹੀਂ ਰਿਹਾ। ਏ.ਆਈ.ਐੱਫ.ਐੱਫ. ਦੇ ਖਿਡਾਰੀ ਰਜਿਸਟ੍ਰੇਸ਼ਨ ਵਿਭਾਗ ਨੇ ਵੀ ਸੀ.ਆਰ.ਐੱਸ. (ਕੇਂਦਰੀਕ੍ਰਿਤ ਰਜਿਸਟ੍ਰੇਸ਼ਨ ਸਿਸਟਮ) ਵਿੱਚ ਖਿਡਾਰੀ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ICC test ranking: ਐਂਡਰਸਨ ਨੂੰ ਪਛਾੜ ਕੇ ਨੰਬਰ 1 ਟੈਸਟ ਗੇਂਦਬਾਜ਼ ਬਣੇ ਅਸ਼ਵਿਨ
NEXT STORY