ਦੋਹਾ— ਭਾਰਤੀ ਫ਼ੁੱਟਬਾਲ ਟੀਮ ਦੀਆਂ ਤਿਆਰੀਆਂ ਬਹੁਤ ਚੰਗੀਆਂ ਨਹੀਂ ਰਹੀਆਂ ਹਨ ਤੇ ਅਜਿਹੇ ’ਚ ਏਸ਼ੀਆਈ ਚੈਂਪੀਅਨ ਕਤਰ ਦੇ ਖ਼ਿਲਾਫ਼ ਵਿਸ਼ਵ ਕੱਪ ਤੇ ਏਸ਼ੀਆਈ ਕੁਆਲੀਫ਼ਾਇਰਸ ’ਚ ਵੀਰਵਾਰ ਨੂੰ ਹੋਣ ਵਾਲੇ ਮੈਚ ’ਚ ਉਸ ਦੀ ਸਖ਼ਤ ਅਗਨੀ ਪ੍ਰੀਖਿਆ ਹੋਵੇਗੀ। ਭਾਰਤੀ ਟੀਮ ਇਸ ਮੈਚ ’ਚ ਕਤਰ ਖ਼ਿਲਾਫ਼ ਸਤੰਬਰ 2019 ’ਚ ਖੇਡੇ ਗਏ ਮੈਚ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗੀ। ਉਦੋਂ ਭਾਰਤ ਨੇ ਆਪਣੇ ਤੋਂ ਵੱਧ ਰੈਂਕਿੰਗ ਦੇ ਕਤਰ ਨੂੰ ਗੋਲ ਰਹਿਤ ਡਰਾਅ ’ਤੇ ਰੋਕਿਆ ਸੀ। ਭਾਰਤ ਲਈ ਹਾਲ ਦੇ ਸਮੇਂ ’ਚ ਇਹ ਸਰਵਸ੍ਰੇਸ਼ਠ ਨਤੀਜਾ ਮੰਨਿਆ ਜਾਂਦਾ ਹੈ।
ਭਾਰਤ ਨੂੰ ਆਪਣੇ ਘਰੇਲੂ ਮੈਚ ਕਤਰ ਦੀ ਰਾਜਧਾਨੀ ’ਚ ਖੇਡਣੇ ਪੈ ਰਹੇ ਹਨ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਮੁਲਤਵੀ ਕੀਤੇ ਗਏ ਗਰੁੱਪ ਈ ਦੇ ਮੈਚਾਂ ਨੂੰ ਹੁਣ ਇਕ ਹੀ ਸਥਾਨ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਕਤਰ ਖ਼ਿਲਾਫ਼ ਡਰਾਅ ਖੇਡਣ ਦੇ ਬਾਅਦ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਦੂਜੇ ਪਾਸੇ ਕਤਰ ਪੂਰੇ ਆਤਮਵਿਸ਼ਵਾਸ ਦੇ ਨਾਲ ਮੈਚ ’ਚ ਉਤਰੇਗਾ। ਉਸ ਨੇ ਮਾਰਚ ’ਚ ਖੇਡੇ ਗਏ ਦੋਸਤਾਨਾ ਮੈਚਾਂ ’ਚ ਲਕਜ਼ਮਬਰਗ ਨੂੰ 1-0 ਨਾਲ ਅਤੇ ਅਜਰਬੇਜਾਨ ਨੂੰ 2-1 ਨਾਲ ਹਰਾਇਆ ਸੀ ਤੇ ਆਇਰਲੈਂਡ ਨੂੰ 1-1 ਨਾਲ ਡਰਾਅ ’ਤੇ ਰੋਕਿਆ।
ਭਾਰਤ ਮਾਰਚ ’ਚ ਦੋਸਤਨਾ ਮੈਚ ’ਚ ਯੂ. ਏ. ਈ. ਤੋਂ ਮਿਲੀ 0-6 ਦੀ ਕਰਾਰੀ ਹਾਰ ਦੇ ਬਾਅਦ ਮੈਚ ’ਚ ਉਤਰ ਰਿਹਾ ਹੈ। ਇੰਨਾ ਹੀ ਨਹੀਂ ਭਾਰਤ ਚੰਗੀ ਤਿਆਰੀ ਵੀ ਨਹੀਂ ਕਰ ਪਾ ਰਿਹਾ ਹੈ ਕਿਉਂਕਿ ਕੋਵਿਡ-19 ਕਾਰਨ ਉਸ ਨੂੰ ਮਈ ਦੇ ਸ਼ੁਰੂ ’ਚ ਰਾਸ਼ਟਰੀ ਕੈਂਪ ਰੱਦ ਕਰਨਾ ਪਿਆ ਸੀ। ਭਾਰਤੀ ਟੀਮ 19 ਮਈ ਨੂੰ ਇੱਥੇ ਪਹੁੰਚੀ ਪਰ ਖਿਡਾਰੀਆਂ ਨੂੰ ਉਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਮਿਲੀਆਂ ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ’ਤੇ ਕੋਚ ਸਟਿਮਕ ਨੇ ਨਿਰਾਸ਼ਾ ਵੀ ਜਤਾਈ ਸੀ ਤੇ ਕਿਹਾ ਸੀ ਕਿ ਵਿਸ਼ਵ ਕੱਪ ਕੁਆਲੀਫ਼ਾਇਰਸ ਲਈ ਇਹ ਆਦਰਸ਼ ਤਿਆਰੀ ਨਹੀਂ ਹੈ।
ਭਾਰਤੀ ਟੀਮ : ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਧੀਰਜ ਸਿੰਘ, ਪ੍ਰੀਤਮ ਕੋਟਲ, ਰਾਹੁਲ ਭੇਕੇ, ਨਰਿੰਦਰ ਗਹਿਲੋਤ, ਚਿੰਗਲੇਨਸਾਨਾ ਸਿੰਘ, ਸੰਦੇਸ਼ ਝੀਂਗਨ, ਆਦਿਲ ਖ਼ਾਨ, ਆਕਾਸ਼ ਮਿਸ਼ਰਾ, ਸੁਭਾਸ਼ੀਸ਼ ਬੋਸ, ਅਦੰਤਾ ਸਿੰਘ, ਬ੍ਰੈਂਡਨ ਫ਼ਰਨਾਂਡਿਸ, ਲਿਸਟਨ ਕੋਲਾਕੋ, ਰਾਲਿਨ ਬੋਰਗੇਂਸ, ਗਲੇਨ ਮਾਰਟਿਸ, ਅਨਿਰੁਦਰ ਥਾਪਾ, ਪ੍ਰਣਾਯ ਹਲਦਰ, ਸੁਰੇਸ਼ ਸਿੰਘ, ਲਾਲੇਂਗਮਾਵੀਆ ਰਾਲਤੇ, ਅਬਦੁਲ ਸਹਿਲ, ਯਾਸਿਰ ਮੁਹੰਮਦ, ਲੱਲੀਯਾਂਜੁਆਲਾ ਛੰਗਟੇ, ਬਿਪਿਨ ਸਿੰਘ, ਆਸ਼ਿਕ ਕੁਰੂਨੀਅਨ, ਈਸ਼ਾਨ ਪੰਡਿਤ, ਸੁਨੀਲ ਛੇਤਰੀ, ਮਨਵੀਰ ਸਿੰਘ।
ਨਿਊਜ਼ੀਲੈਂਡ ਖ਼ਿਲਾਫ਼ ਟੈਸਟ ’ਚ ਜੈਕ ਲੀਚ ਨੂੰ ਥਾਂ ਨਾ ਦੇਣ ’ਤੇ ਮਾਈਕਲ ਵਾਨ ਨੇ ਕਹੀ ਵੱਡੀ ਗੱਲ
NEXT STORY