ਹਾਂਗਜ਼ੂ (ਵਾਰਤਾ)- ਭਾਰਤ ਨੇ ਏਸ਼ੀਆਈ ਖੇਡਾਂ 2022 'ਚ ਫੁੱਟਬਾਲ ਦੇ ਗਰੁੱਪ-ਏ ਮੈਚ 'ਚ ਮੰਗਲਵਾਰ ਨੂੰ ਮੇਜ਼ਬਾਨ ਚੀਨ ਦੇ ਹੱਥੋਂ 5-1 ਨਾਲ ਹਾਰ ਦੇ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ। ਚੀਨ ਲਈ ਗਾਓ ਤਿਆਨਯੀ ਨੇ 17ਵੇਂ ਮਿੰਟ ਵਿੱਚ ਗੋਲ ਕੀਤਾ ਜਦਕਿ ਰਾਹੁਲ ਕੇ. ਪੀ. ਨੇ ਪਹਿਲੇ ਹਾਫ ਦੇ ਆਖ਼ਰੀ ਮਿੰਟਾਂ ਵਿੱਚ ਭਾਰਤ ਲਈ ਬਰਾਬਰੀ ਕਰ ਦਿੱਤੀ। ਦੂਜੇ ਹਾਫ 'ਚ ਚੀਨ ਨੇ 51ਵੇਂ ਮਿੰਟ 'ਚ ਦਾਈ ਵੇਈਜੁਨ ਦੇ ਜ਼ਰੀਏ ਲੀਡ ਲੈ ਲਈ। ਇਸ ਤੋਂ ਬਾਅਦ ਕਿਆਂਗਲੋਂਗ ਤਾਓ (72', 75') ਨੇ ਗੋਲ ਕੀਤੇ ਅਤੇ ਹਾਓ ਫੈਂਗ (92') ਨੇ ਆਖਰੀ ਮਿੰਟਾਂ 'ਚ ਟੀਮ ਲਈ ਪੰਜਵਾਂ ਗੋਲ ਕੀਤਾ।
ਇਹ ਵੀ ਪੜ੍ਹੋ : ਗਾਇਕ ਸ਼ੁੱਭ ਨਾਲੋਂ ਵਿਰਾਟ ਕੋਹਲੀ ਨੇ ਤੋੜਿਆ ਨਾਤਾ, ਜਾਣੋ ਕੀ ਹੈ ਮਾਮਲਾ
ਪਹਿਲੇ ਮੈਚ ਵਿੱਚ ਮਿਲੀ ਇਸ ਵੱਡੀ ਹਾਰ ਕਾਰਨ ਭਾਰਤੀ ਫੁਟਬਾਲ ਟੀਮ ਨੂੰ ਅਗਲੇ ਦੌਰ ਵਿੱਚ ਥਾਂ ਬਣਾਉਣ ਲਈ ਅਗਲੇ ਦੋ ਮੈਚਾਂ ਵਿੱਚ ਬੰਗਲਾਦੇਸ਼ ਅਤੇ ਮਿਆਂਮਾਰ ਖ਼ਿਲਾਫ਼ ਵੱਡੀਆਂ ਜਿੱਤਾਂ ਹਾਸਲ ਕਰਨੀਆਂ ਪੈਣਗੀਆਂ। ਤਿੰਨ ਸਰਵੋਤਮ ਛੇ ਉਪ ਜੇਤੂਆਂ ਦੇ ਨਾਲ ਸਿਰਫ਼ ਗਰੁੱਪ ਜੇਤੂ ਹੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੇ। ਏਸ਼ੀਆਈ ਖੇਡਾਂ ਵਿੱਚ ਬਿਨਾਂ ਕਿਸੇ ਸਿਖਲਾਈ ਕੈਂਪ ਦੇ ਖੇਡਣ ਆਈ ਭਾਰਤੀ ਫੁਟਬਾਲ ਟੀਮ ਮੈਚ ਦੀ ਸ਼ੁਰੂਆਤ ਵਿੱਚ ਹੀ ਫਿੱਕੀ ਪੈ ਗਈ ਅਤੇ ਚੀਨ ਨੇ ਹਮਲੇ ਜਾਰੀ ਰੱਖੇ। ਮਿਡਫੀਲਡ ਤੋਂ ਭਾਰਤ ਦੀ ਅਗਵਾਈ ਕਰ ਰਹੇ ਸੁਨੀਲ ਛੇਤਰੀ ਨੇ ਜਗ੍ਹਾ ਬਣਾਈ ਅਤੇ 14ਵੇਂ ਮਿੰਟ ਵਿੱਚ ਭਾਰਤ ਨੂੰ ਲਗਭਗ ਬੜ੍ਹਤ ਦਿਵਾ ਦਿੱਤੀ, ਪਰ 25 ਗਜ਼ ਦੀ ਦੂਰੀ ਤੋਂ ਮਾਰਿਆ ਗਿਆ ਲੰਬਾ ਸ਼ਾਟ ਬਾਹਰ ਚਲਾ ਗਿਆ। ਇਸ ਦੇ ਨਾਲ ਹੀ ਚੀਨ ਨੇ ਜਵਾਬੀ ਹਮਲਾ ਕੀਤਾ ਅਤੇ ਤਿੰਨ ਮਿੰਟ ਬਾਅਦ ਹੀ ਗੋਲ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੂਰੀ ਤਰ੍ਹਾਂ ਨਾਲ ਫਿੱਟ ਤੇ ਰਾਸ਼ਟਰੀ ਟੀਮ ’ਚ ਵਾਪਸੀ ਲਈ ਤਿਆਰ ਹਾਂ : ਦੀਪਕ ਚਾਹਰ
NEXT STORY