ਪਰਥ— ਭਾਰਤੀ ਪੁਰਸ਼ ਹਾਕੀ ਟੀਮ ਨੇ ਵਿਸ਼ਵ ਵਿਚ ਨੰਬਰ ਦੋ ਆਸਟਰੇਲੀਆ ਦੇ ਹੱਥੋਂ 2-5 ਦੀ ਹਾਰ ਦੇ ਨਾਲ ਸ਼ੁੱਕਰਵਾਰ ਨੂੰ ਇੱਥੇ ਆਪਣੇ ਆਸਟਰੇਲੀਆਈ ਦੌਰੇ ਦਾ ਅੰਤ ਕੀਤਾ। ਟੀਮ ਨੇ ਇੱਥੇ ਕੁੱਲ 5 ਮੁਕਾਬਲੇ ਖੇਡੇ। ਭਾਰਤ ਦੇ ਦੌਰੇ ਦੀ ਸ਼ੁਰੂਆਤ ਹਾਲਾਂਕਿ ਵਧੀਆ ਹੋਈ ਸੀ ਤੇ ਟੀਮ ਨੇ ਸ਼ੁਰੂਆਤੀ 3 ਮੈਚਾਂ 'ਚ ਇਕ ਵੀ ਮੁਕਾਬਲਾ ਨਹੀਂ ਹਾਰਿਆ ਸੀ ਪਰ ਦੌਰੇ ਦੇ ਆਖਰੀ 2 ਮੈਚਾਂ 'ਚ ਮਹਿਮਾਨ ਟੀਮ ਕੁਝ ਖਾਸ ਨਹੀਂ ਕਰ ਸਕੀ। ਉਸ ਨੂੰ ਆਖਰੀ ਮੁਕਾਬਲੇ 'ਚ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਇਸ ਤੋਂ ਪਹਿਲਾਂ ਚੌਥੇ ਮੁਕਾਬਲੇ 'ਚ ਵੀ ਭਾਰਤੀ ਟੀਮ ਨੂੰ ਆਸਟਰੇਲੀਆ ਦੀ ਰਾਸ਼ਟਰੀ ਟੀਮ ਨੇ 4-0 ਨਾਲ ਹਰਾ ਦਿੱਤਾ ਸੀ। ਸ਼ੁੱਕਰਵਾਰ ਨੂੰ ਪੈਚ ਹਾਕੀ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਵਿਸ਼ਵ ਦੀ ਦਿੱਗਜ ਟੀਮ ਆਸਟਰੇਲੀਆ ਵਲੋਂ ਟ੍ਰੇਂਟ ਮਿਟਨ (11ਵੇਂ ਤੇ 24ਵੇਂ ਮਿੰਟ), ਫਿਲਨ ਓਗਿਲਵੀ (ਤੀਜੇ ਮਿੰਟ), ਬਲੈਕ ਗੋਵਰਸ (28ਵੇਂ ਮਿੰਟ) ਅਤੇ ਟਿਮ ਬ੍ਰਾਂਡ (43ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਲਈ ਨੀਲਕਾਂਤ ਸ਼ਰਮਾ (12ਵੇਂ) ਅਤੇ ਰੁਪਿੰਦਰਪਾਲ ਸਿੰਘ (53ਵੇਂ ਮਿੰਟ) ਨੇ ਗੋਲ ਕੀਤੇ।
ਟੀਮ ਲਈ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਨੂੰ ਤਿਆਰ ਹੈ ਰਾਹੁਲ
NEXT STORY