ਡਬਲਿਨ (ਏਜੰਸੀ)- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੋ ਗੋਲ ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਨੀਦਰਲੈਂਡ ਨੂੰ ਇੱਥੇ ਚੱਲ ਰਹੇ 5 ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ 'ਚ 2-2 ਨਾਲ ਡਰਾਅ 'ਤੇ ਰੋਕ ਦਿੱਤਾ। ਸੋਮਵਾਰ ਰਾਤ ਨੂੰ ਖੇਡੇ ਗਏ ਇਸ ਮੈਚ 'ਚ ਭਾਰਤ ਲਈ ਅੰਨੂ (19ਵੇਂ ਮਿੰਟ) ਅਤੇ ਬਿਊਟੀ ਡੁੰਗਡੁੰਗ (37ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਨੀਦਰਲੈਂਡ ਵੱਲੋਂ ਬਰਾਊਰ ਅੰਬਰ (13ਵੇਂ ਮਿੰਟ) ਅਤੇ ਵੈਨ ਡੇਰ ਬ੍ਰੋਕ ਬੇਲੇਨ (17ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।
ਭਾਰਤੀ ਟੀਮ ਸ਼ੁਰੂ ਤੋਂ ਹੀ ਕਾਫੀ ਦਬਾਅ ਵਿੱਚ ਸੀ, ਕਿਉਂਕਿ ਨੀਦਰਲੈਂਡ ਨੇ ਸ਼ੁਰੂਆਤੀ ਪੰਜ ਮਿੰਟ ਵਿੱਚ ਲਗਾਤਾਰ 2 ਪੈਨਲਟੀ ਕਾਰਨਰ ਹਾਸਲ ਕੀਤੇ। ਭਾਰਤ ਨੇ ਇਨ੍ਹਾਂ ਨੂੰ ਗੋਲ ਨਹੀਂ ਹੋਣ ਦਿੱਤਾ ਪਰ ਐਂਬਰ ਨੇ 13ਵੇਂ ਮਿੰਟ 'ਚ ਗੋਲ ਕਰਕੇ ਨੀਦਰਲੈਂਡ ਨੂੰ ਬੜ੍ਹਤ ਦਿਵਾਈ, ਜਿਸ ਨੂੰ 17ਵੇਂ ਮਿੰਟ 'ਚ ਵੈਨ ਡੇਰ ਬ੍ਰੋਕ ਬੇਲੇਨ ਨੇ ਦੁੱਗਣਾ ਕਰ ਦਿੱਤਾ। ਭਾਰਤ ਨੇ ਜਵਾਬੀ ਹਮਲਾ ਕੀਤਾ ਅਤੇ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਅੰਨੂ ਨੇ 19ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਦਿੱਤਾ।
ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿੱਚ ਇੱਕ ਗੋਲ ਪਿੱਛੇ ਰਹਿਣ ਦੇ ਬਾਵਜੂਦ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉਪ ਕਪਤਾਨ ਬਿਊਟੀ ਡੁੰਗਡੁੰਗ ਨੇ 37ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ ਮੌਕੇ ਮਿਲੇ ਪਰ ਕੋਈ ਵੀ ਉਨ੍ਹਾਂ ਦਾ ਫਾਇਦਾ ਨਹੀਂ ਉਠਾ ਸਕਿਆ। ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਟੂਰਨਾਮੈਂਟ ਦੇ ਆਪਣੇ ਤੀਜੇ ਮੈਚ ਵਿੱਚ ਯੂਕਰੇਨ ਨਾਲ ਭਿੜੇਗੀ।
ਰੋਨਾਲਡੋ ਦੀ ਕਾਰ ਦਾ ਹੋਇਆ ਐਕਸੀਡੈਂਟ, ਚਕਨਾਚੂਰ ਹੋਈ 16 ਕਰੋੜ ਦੀ ਬੁਗਾਟੀ
NEXT STORY