ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਆਗਾਮੀ 14 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਏਸ਼ੀਆਈ ਚੈਂਪੀਅਨਸ ਟਰਾਫ਼ੀ ਲਈ ਸ਼ੁੱਕਰਵਾਰ ਨੂੰ ਢਾਕਾ ਲਈ ਰਵਾਨਾ ਹੋ ਗਈ। ਓਲੰਪਿਕ ਕਾਂਸੀ ਤਮਗ਼ਾ ਜੇਤੂ ਤੇ ਸਾਬਕਾ ਚੈਂਪੀਅਨ ਭਾਰਤ ਇਸ ਸਿੰਗਲ ਪੂਲ ਟੂਰਨਾਮੈਂਟ ਦੇ ਪਹਿਲੇ ਦਿਨ ਕੋਰੀਆ ਦੇ ਖ਼ਿਲਾਫ਼ ਮੁਕਾਬਲੇ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ 15 ਦਸੰਬਰ ਨੂੰ ਉਹ ਮੇਜ਼ਬਾਨ ਬੰਗਲਾਦੇਸ਼ ਨਾਲ ਭਿੜੇਗਾ। ਭਾਰਤ ਫਿਰ 17, 18 ਤੇ 19 ਦਸੰਬਰ ਨੂੰ ਕ੍ਰਮਵਾਰ ਪਾਕਿਸਤਾਨ, ਮਲੇਸ਼ੀਆ ਤੇ ਜਾਪਾਨ ਨਾਲ ਭਿੜੇਗਾ।
ਟੋਕੀਓ ਓਲੰਪਿਕ 'ਚ ਆਪਣਾ ਇਤਿਹਾਸਕ ਪ੍ਰਦਰਸ਼ਨ ਕਰਨ ਦੇ ਬਾਅਦ ਭਾਰਤ ਦਾ ਇਹ ਪਹਿਲਾ ਦੌਰਾ ਹੋਵੇਗਾ। ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਟੂਰਨਾਮੈਂਟ ਤੋਂ ਪਹਿਲਾ ਟੀਮ ਦੇ ਉਤਸ਼ਾਹ ਬਾਰੇ ਦਸਦੇ ਹੋਏ ਕਿਹਾ ਕਿ ਟੋਕੀਓ ਓਲੰਪਿਕ ਦੇ ਬਾਅਦ ਇਹ ਸਾਡੀ ਪਹਿਲਾ ਯਾਤਰਾ ਹੈ। ਇਸ ਲਈ ਸੁਭਾਵਿਕ ਤੌਰ 'ਤੇ ਖਿਡਾਰੀਆਂ 'ਚ ਬਹੁਤ ਉਤਸ਼ਾਹ ਹੈ।
ਅਸੀਂ ਭੁਵਨੇਸ਼ਵਰ 'ਚ ਇਕ ਚੰਗਾ ਟ੍ਰੇਨਿੰਗ ਕੈਂਪ ਲਾਇਆ ਹੈ ਤੇ ਕਿਉਂਕਿ ਇੱਥੋਂ ਦਾ ਮੌਸਮ ਢਾਕਾ ਦੀ ਤਰ੍ਹਾ ਹੈ, ਇਸ ਲਈ ਮੈਨੂੰ ਲਗਦਾ ਹੈ ਕਿ ਸਾਨੂੰ ਉਸ ਮਾਹੌਲ 'ਚ ਢਲਣ 'ਚ ਦੇਰ ਨਹੀਂ ਲੱਗੇਗੀ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਟੀਮ ਤੋਂ ਸਿਰਫ਼ 8 ਖਿਡਾਰੀਆਂ ਨੇ ਇਸ ਮਹਾਦੀਪੀ ਪ੍ਰਤਯੋਗਿਤਾ ਦੇ ਲਈ ਟੀਮ 'ਚ ਜਗ੍ਹਾ ਬਣਾਈ ਹੈ ਜਦਕਿ ਤਜਰਬੇਕਾਰ ਪੀ. ਆਰ. ਸ਼੍ਰੀਜੇਸ਼ ਸਮੇਤ ਹੋਰ ਸੀਨੀਅਰ ਖਿਡਾਰੀਆਂ ਨੂੰ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ।
AUS vs ENG : ਰੂਟ ਤੇ ਮਲਾਨ ਦੀ ਸਾਂਝੇਦਾਰੀ ਨੇ ਕਰਾਈ ਇੰਗਲੈਂਡ ਦੀ ਵਾਪਸੀ
NEXT STORY