ਸਪੋਰਟਸ ਡੈਸਕ- ਭਾਰਤੀ ਟੀਮ ਤੇ ਆਸਟ੍ਰੇਲੀਆ ਦਰਮਿਆਨ ਬਾਰਡਰ ਗਾਵਸਕਰ ਟਰਾਫੀ ਦਾ ਤੀਜਾ ਮੁਕਾਬਲਾ 14 ਦਸੰਬਰ ਨੂੰ ਬ੍ਰਿਸਬੇਨ ਦੇ ਗਾਬਾ ਸਟੇਡੀਅਮ 'ਚ ਹੋਣਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇਹ 5 ਮੈਚਾਂ ਦੀ ਟੈਸਟ ਸੀਰੀਜ਼ 1-1 ਦੀ ਬਰਾਬਰੀ 'ਤੇ ਹੈ। ਐਡੀਲੇਡ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਹੁਣ ਬ੍ਰਿਸਬੇਨ ਪੁੱਜ ਗਈ ਹੈ।
ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
ਬੁੱਧਵਾਰ ਨੂੰ ਟੀਮ ਇੰਡੀਆ ਨੂੰ ਐਡੀਲੇਡ ਤੋਂ ਬ੍ਰਿਸਬੇਨ ਲਈ ਰਵਾਨਾ ਹੋਣਾ ਸੀ। ਟੀਮ ਦੀ ਫਲਾਈਟ ਸਵੇਰੇ 10 ਵਜੇ ਦੀ ਸੀ ਤੇ ਟੀਮ ਇੰਡੀਆ ਨੂੰ ਹੋਟਲ ਤੋਂ 8.30 ਵਜੇ ਨਿਕਲਣਾ ਸੀ। ਭਾਰਤੀ ਟੀਮ ਨੂੰ ਏਅਰਪੋਰਟ ਤਕ ਦੋ ਬੱਸਾਂ 'ਚ ਜਾਣਾ ਸੀ। ਇਸ ਦੌਰਾਨ ਇਕ ਘਟਨਾ ਵਾਪਰੀ। ਓਪਨਰ ਯਸ਼ਸਵੀ ਜਾਇਸਵਾਲ ਅਚਾਨਕ ਗਾਇਬ ਹੋ ਗਏ। ਉਹ ਸਮੇਂ 'ਤੇ ਬੱਸ ਲਈ ਨਹੀਂ ਪੁੱਜੇ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਜਾਇਸਵਾਲ ਕਾਰਨ ਕੋਚ ਗੌਤਮ ਗੰਭੀਰ, ਰੋਹਿਤ ਸ਼ਰਮਾ ਤੇ ਅਜੀਤ ਅਗਰਕਰ ਨੂੰ ਇੰਤਜ਼ਾਰ ਕਰਨਾ ਪਿਆ। ਸਾਰਿਆਂ ਨੇ ਲਗਭਗ 20 ਮਿੰਟ ਤਕ ਇੰਤਜ਼ਾਰ ਕੀਤਾ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਗੁੱਸਾ ਵੀ ਹੋਏ ਤੇ ਉਨ੍ਹਾਂ ਨੇ ਯਸ਼ਸਵੀ ਜਾਇਸਵਾਲ ਨੂੰ ਲੱਭਣ ਲਈ ਸਪੋਰਟ ਸਟਾਫ ਵੀ ਭੇਜਿਆ। ਪਰ ਕਾਫੀ ਇੰਤਜ਼ਾਰ ਤੋਂ ਬਾਅਦ ਭਾਰਤੀ ਟੀਮ ਦੀ ਬੱਸ ਯਸ਼ਸਵੀ ਨੂੰ ਛੱਡ ਚਲੀ ਗਈ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs AUS ਮੁਕਾਬਲੇ ਦਾ ਬਦਲਿਆ ਸਮਾਂ, ਇੱਥੇ Free 'ਚ ਵੇਖ ਸਕਦੇ ਹੋ Live Match
NEXT STORY